ਫਿਰ ਤੋਂ ਵੇਖ ਸਕੇਗੀ ਰੰਗਲੀ ਦੁਨੀਆਂ ਦੇ ਰੰਗ ਵੀਰਪਾਲ ਕੌਰ
ਨਵਾਂਸ਼ਹਿਰ - ਕੁਦਰਤ ਦੀ ਕਿਰਪਾ ਨਾਲ ਹੀ ਸਬੱਬ ਬਣਦਾ ਹੈ ਤੇ ਉਸ ਦੀ ਮਿਹਰ ਦੀ ਨਿਗ੍ਹਾ ਹੋਵੇ ਤਾ ਦਿਨਾਂ 'ਚ ਰੰਗ ਬਦਲਦਿਆਂ ਦੇਰ ਨਹੀਂ ਲੱਗਦੀ। ਅੱਜ ਕੁਦਰਤ ਫਿਰ ਤੋਂ ਪਿੰਡ ਚੇਤਾ ਦੀ ਵੀਰਪਾਲ ਕੌਰ ਤੇ ਮਿਹਰਬਾਨ ਹੋ ਗਈ ਤੇ ਉਸਨੂੰ ਫਿਰ ਤੋਂ ਦੁਨੀਆਂ ਦੇ ਰੰਗ ਵੇਖਣ ਲਈ ਅੱਖਾਂ ਦੀ ਰੌਸ਼ਨੀ ਵਾਪਸ ਕਰ ਦਿੱਤੀ। ਅੱਜ ਉਹ ਫਿਰ ਤੋਂ ਦੁਨੀਆਂ ਦੀ ਹਰ ਸ਼ੈਅ ਆਪਣੀਆਂ ਅੱਖਾਂ ਨਾਲ ਵੇਖ ਸਕਦੀ ਹੈ।

ਉਸ ਦੀਆਂ ਦੋਵੇਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫਤ ਇਲਾਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੀਤਾ ਗਿਆ। ਉਥੇ ਅੱਖਾਂ ਦੇ ਵਿਭਾਗ ਵਿੱਚ ਤਾਇਨਾਤ ਡਾਕਟਰ ਤੁਸ਼ਾਰ ਅਗਰਵਾਲ ਓਪਟੋਮੈਟਰਿਸਟ ਦਲਜੀਤ ਕੌਰ ਦੀ ਅਗਵਾਈ 'ਚ ਹੋਇਆ ਆਪ੍ਰੇਸ਼ਨ ਸਫਲ ਰਿਹਾ। ਉਹਨਾਂ ਦੱਸਿਆ ਕਿ ਇਹ ਮਹਿਲਾ ਪਹਿਲਾਂ ਕਿਸੇ ਨੀਮ ਹਕੀਮ ਤੋਂ ਇਲਾਜ ਦੇ ਚੱਕਰ 'ਚ ਦੋਵਾਂ ਅੱਖਾਂ ਦੀ ਰੌਸ਼ਨੀ ਤੋਂ ਮਹਿਰੂਮ ਹੋ ਗਈ ਸੀ। ਬਾਅਦ ਵਿੱਚ ਉਹ ਉਕਤ ਹਸਪਤਾਲ ਵਿਖੇ ਪਹੁੰਚੀ। ਜਿਥੇ ਉਸ ਦੀਆਂ ਦੋਵਾਂ ਅੱਖਾਂ ਦਾ ਤਸੱਲੀਬਖਸ਼ ਇਲਾਜ ਹੋਇਆ ਜੋ ਉਸ ਦੇ ਦੁਨੀਆਂ ਵੇਖਣ 'ਚ ਸਹਾਈ ਹੋਇਆ।
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਇਸ ਹਸਪਤਾਲ 'ਚ ਚਿੱਟੇ ਮੋਤੀਏ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਆਪ੍ਰੇਸ਼ਨ ਤੋਂ ਇਲਾਵਾ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ 'ਤੇ ਦਾਖਲ ਮਰੀਜ ਨਾਲ ਆਏ ਉਹਨਾਂ ਦੇ ਸਾਥੀ ਨੂੰ ਖਾਣਾ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਵੀਰਪਾਲ ਕੌਰ ਦੇ ਪਤੀ ਤੇ ਉਹਨਾਂ ਦੀ ਬੇਟੀ ਵੀ ਮੌਜੂਦ ਸਨ।