ਡੀ.ਬੀ.ਯੂ. ਵਿੱਚ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ

ਮੰਡੀ ਗੋਬਿੰਦਗੜ੍ਹ, 22 ਜੂਨ - ਦੇਸ਼ ਭਗਤ ਯੂਨੀਵਰਸਿਟੀ ਦੇ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਡੈਂਟਲ ਹਸਪਤਾਲ ਦੀ ਇਮਾਰਤ ਵਿੱਚ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ ਗਈ। ਇਸ ਦਾ ਆਯੋਜਨ ਫਾਇਰ ਐਮਰਜੈਂਸੀ ਨਾਲ ਸਬੰਧਤ ਮਹੱਤਵਪੂਰਨ ਗੱਲਾਂ ਨੂੰ ਜਾਣਨ ਲਈ ਕੀਤਾ ਗਿਆ ਸੀ।

ਮੰਡੀ ਗੋਬਿੰਦਗੜ੍ਹ, 22 ਜੂਨ - ਦੇਸ਼ ਭਗਤ ਯੂਨੀਵਰਸਿਟੀ ਦੇ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਡੈਂਟਲ ਹਸਪਤਾਲ ਦੀ ਇਮਾਰਤ ਵਿੱਚ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ ਗਈ। ਇਸ ਦਾ ਆਯੋਜਨ ਫਾਇਰ ਐਮਰਜੈਂਸੀ ਨਾਲ ਸਬੰਧਤ ਮਹੱਤਵਪੂਰਨ ਗੱਲਾਂ ਨੂੰ ਜਾਣਨ ਲਈ ਕੀਤਾ ਗਿਆ ਸੀ। ਟੀਚਿੰਗ ਅਤੇ ਨਾਨ-ਟੀਚਿੰਗ ਫੈਕਲਟੀ ਦੇ ਵਿਦਿਆਰਥੀਆਂ ਨੇ ਐਮਰਜੈਂਸੀ ਦੀ ਸਥਿਤੀ ਵਿੱਚ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸੁਰੱਖਿਆ ਲਈ ਅੱਗ ਸੁਰੱਖਿਆ ਦੇ ਬਚਾਅ ਸਿੱਖੇ। ਇਸ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ: ਵਰਿੰਦਰ ਸਿੰਘ, ਚਾਂਸਲਰ ਦੇ ਸਲਾਹਕਾਰ ਵਲੋਂ ਕਰਵਾਈ ਗਈ। ਚੀਫ ਸਕਿਓਰਟੀ ਅਫ਼ਸਰ ਰਸ਼ਪਾਲ ਸਿੰਘ ਨੇ ਅੱਗ ਸੁਰੱਖਿਆ ਬਾਰੇ ਲੈਕਚਰ ਦਿੱਤਾ ਅਤੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਬਾਰੇ ਪ੍ਰਦਰਸ਼ਨ ਕੀਤਾ। ਡਾ. ਉੱਨਤੀ ਪਿਟਾਲੇ, ਪ੍ਰਿੰਸੀਪਲ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਸਮੂਹ ਸ਼ਮੂਲੀਅਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ।