ਭੇਦ ਭਰੀ ਹਾਲਤ ਵਿੱਚ ਨੌਜਵਾਨ ਦੀ ਹੋਈ ਮੌਤ

ਗੜਸ਼ੰਕਰ 14 ਜੂਨ - ਗੜਸ਼ੰਕਰ ਦੇ ਨਵਾਂ ਸ਼ਹਿਰ ਰੋਡ ਤੇ ਪਿੰਡ ਦਾਰਾਪੁਰ ਦੇ ਨਜ਼ਦੀਕ ਤੋਂ ਅੱਜ ਸ਼ਾਮ ਇੱਕ ਨੌਜਵਾਨ ਦੀ ਭੇਦ ਭਰੀ ਹਾਲਤ ਵਿੱਚ ਮ੍ਰਿਤਕ ਦੇਹ ਮਿਲਣ ਦਾ ਸਮਾਚਾਰ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਤਫਸ਼ੀਸ਼ ਕੀਤੀ ਸ਼ੁਰੂ|

ਪੁਲਿਸ ਸਟੇਸ਼ਨ ਗੜਸ਼ੰਕਰ ਤੋਂ ਇੰਚਾਰਜ ਐਸ ਐਚ ਓ ਗੁਰਿੰਦਰਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ  ਮ੍ਰਿਤਕ ਦੀ ਪਹਿਚਾਣ ਜਗਦੀਪ ਸਿੰਘ ਵਾਸੀ ਪਿੰਡ ਕੁੱਕੜ ਮਜ਼ਾਰਾ,  ਮ੍ਰਿਤਕ ਦੀ ਉਮਰ 35 ਤੋਂ 40 ਸਾਲ ਦੇ ਕਰੀਬ ਦੱਸੀ ਜਾ ਰਹੀ।
ਪੁਲਿਸ ਵੱਲੋਂ ਮੁਢਲੀ ਤਫਸ਼ੀਸ਼ ਅਨੁਸਾਰ ਇਸ ਨੂੰ ਨਸ਼ਿਆਂ ਦਾ ਮਾਮਲਾ ਨਹੀਂ ਮੰਨਿਆ ਜਾ ਰਿਹਾ,  ਪੁਲਿਸ ਦਾ ਮੰਨਣਾ ਹੈ ਕਿ ਸ਼ਾਇਦ ਵੱਧਦੀ ਹੋਈ ਗਰਮੀ ਕਾਰਨ  ਇਸ ਨੌਜਵਾਨਾਂ ਹਾਦਸਾ ਵਾਪਰਿਆ ।