ਦੋਆਬਾ ਕੱਪ 20 ਜਨਵਰੀ ਤੋਂ 28 ਜਨਵਰੀ ਤੱਕ

ਹੁਸ਼ਿਆਰਪੁਰ: ਦੋਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਦੀ ਇੱਕ ਅਹਿਮ ਮੀਟਿੰਗ ਸਰਦਾਰ ਕਰਤਾਰ ਸਿੰਘ ਬੈਂਸ ਮੈਮੋਰੀਅਲ ਸਟੇਡੀਅਮ ਖੇੜਾ ਮਾਹਿਲਪੁਰ ਵਿਖੇ ਕਲੱਬ ਦੇ ਪ੍ਰਧਾਨ ਜਥੇਦਾਰ ਇਕਬਾਲ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ| ਜਿਸ ਵਿੱਚ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਫੁੱਟਬਾਲ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਸਲਾਨਾਂ ਕਲੱਬ ਵਰਗ ਅਤੇ ਪਿੰਡ ਪੱਧਰੀ ਸਟੇਟ ਟੂਰਨਾਮੈਂਟ ਸਬੰਧੀ ਵਿਚਾਰਾਂ ਕੀਤੀਆਂ ਗਈਆਂ|

 ਮੀਟਿੰਗ ਵਿੱਚ ਸਰਦਾਰ ਨਿਰਮਲ ਸਿੰਘ ਭੀਲੋਵਾਲ, ਹਰਪ੍ਰੀਤ ਸਿੰਘ ਬੈਂਸ.ਪ੍ਰਿੰ ਜਗਮੋਹਨ ਸਿੰਘ ਡਾਂਡੀਆਂ, ਲੰਬੜਦਾਰ ਜਸਕਮਲ ਸਿੰਘ ਢਾਡਾ ਕਲਾਂ,ਅਮਰਜੀਤ ਸਿੰਘ ਰਾਜਾ ਜਾਂਗਲੀਵਾਲ, ਜਥੇਦਾਰ ਜਸਵੀਰ ਸਿੰਘ ਭੱਟੀ ਨਡਾਲੋਂ, ਜਗਮੋਹਨ ਸਿੰਘ ਜੱਗੀ ਹਵੇਲੀ , ਪਰਮਜੀਤ ਸਿੰਘ ਪੰਮਾ ਬਾਹੋਵਾਲ, ਬਲਵਿੰਦਰ ਸਿੰਘ ਸਾਬਕਾ ਸਰਪੰਚ ਖੇੜਾ, ਗੱਜਣ ਸਿੰਘ ਬੈੰਸ ਕਨੇਡਾ, ਕੁਲਵਿੰਦਰ ਸਿੰਘ ਲੰਬੜਦਾਰ, ਲੱਖਾ ਸਿੰਘ ਪਾਲਦੀ, ਤਰਲੋਚਨ ਸਿੰਘ ਸਕਰੂਲੀ, ਲਖਵੀਰ ਸਿੰਘ ਡਾਨਸੀਵਾਲ, ਕੁਲਦੀਪ ਸਿੰਘ ਨੰਗਲ ਕਲਾਂ, ਇੰਦਰਜੀਤ ਸਿੰਘ ਗੋਂਦਪੁਰ, ਕਰਮਜੀਤ ਸਿੰਘ ਬੈਂਸ, ਕਮਲ ਬੈੰਸ, ਹਰਜੀਤ ਸਿੰਘ ਪੰਚ, ਜਰਨੈਲ ਸਿੰਘ ਖਾਲਸਾ ਨਡਾਲੋਂ, ਲਖਵਿੰਦਰ ਸਿੰਘ ਨਡਾਲੋਂ, ਬੂਟਾ ਸਿੰਘ ਕੋਟ, ਪ੍ਰਿੰ ਸੁਖਇੰਦਰ ਸਿੰਘ ਬੱਡੋਂ, ਕੋਚ ਗੁਰਦੀਪ ਸਿੰਘ ਥਾਪਾ, ਬੰਧਨਾਂ ਸਿੰਘ, ਬਲਜਿੰਦਰ ਸਿੰਘ ਬੈਂਸ, ਬਲਜਿੰਦਰ ਸਿੰਘ ਪੰਜੌੜ ਆਦਿ ਨੇ ਭਾਗ ਲਿਆ।
 ਮੀਟਿੰਗ ਵਿੱਚ ਵਿਚਾਰ ਵਟਾਂਦਰੇ ਦੌਰਾਨ ਦੋਆਬਾ ਕੱਪ 20 ਜਨਵਰੀ ਤੋਂ 28 ਜਨਵਰੀ ਤੱਕ ਕਰਵਾਉਣ ਲਈ ਸਹਿਮਤੀ ਹੋਈ ਟੂਰਨਾਮੈਂਟ ਵਿੱਚ 12 ਟੀਮਾਂ ਕਲੱਬ ਵਰਗ ਅਤੇ 16 ਟੀਮਾਂ ਪਿੰਡ ਵਰਗ ਦੀਆਂ  ਰੱਖਣ ਸੰਬੰਧੀ ਵਿਚਾਰਾਂ ਕੀਤੀਆ ਗਈਆਂ