ਨਵਜੋਤ ਸਕੂਲ ਗੜ੍ਹਸ਼ੰਕਰ ਵਲੋਂ ਤਿੰਨ ਰੋਜ਼ਾ ਟੂਰ ਲਗਾਇਆ।
ਗੜ੍ਹਸ਼ੰਕਰ - ਸਥਾਨਕ ਨਵਜੋਤ ਸਕੂਲ ਗੜ੍ਹਸ਼ੰਕਰ ਵਲੋਂ ਵੱਖ ਵੱਖ ਜਗ੍ਹਾ ਦਾ ਬੱਚਿਆਂ ਅਤੇ ਮਾਪਿਆਂ ਦਾ ਟੂਰ ਲਗਾਇਆ ਗਿਆ ਜਿਸ ਵਿੱਚ ਪਹਿਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਬੁੱਧ ਧਰਮ ਨਾਲ਼ ਸਬੰਧਤ ਸ਼ਹਿਰ ਰਿਵਾਲਸਰ ਦੇ ਦਰਸ਼ਨ ਕਰਕੇ ਇਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਦੂਸਰੇ ਦਿਨ ਸ੍ਰੀ ਗੁਰੂ ਨਾਨਕ ਦੇਵ ਅਤੇ ਸ਼ਿਵ ਜੀ ਦੀ ਚਰਨਛੋਹ ਪ੍ਰਾਪਤ ਮਨੀਕਰਣ ਸਾਹਿਬ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਸ ਉਪਰੰਤ ਕੁੱਲੂ ਅਤੇ ਮਨਾਲੀ ਵਿਖੇ ਹੜਿੰਬਾ ਮੰਦਰ, ਮਨਾਲੀ ਦੀਆਂ ਰਮਣੀਕ ਥਾਵਾਂ ਨੂੰ ਨੇੜਿਉਂ ਤੱਕਿਆ ਅਤੇ ਕਾਦਰ ਦੀ ਕੁਦਰਤ ਦਾ ਧੰਨਵਾਦ ਕੀਤਾ ਗਿਆ| ਜਿਸਨੇ ਇਹਨਾਂ ਪਹਾੜੀ ਸਥਾਨਾਂ ਤੇ ਸ਼ੁੱਧ ਵਾਤਾਵਰਨ ਦੀ ਸੁਰੱਖਿਆ ਲਈ ਅਲੱਗ ਅਲੱਗ ਬਨਸਪਤੀ ਪੈਦਾ ਕੀਤੀ ਹੈ। ਇਸ ਮੌਕੇ ਪ੍ਰਿੰਸੀਪਲ ਬਲਵੀਰ ਰੱਤੂ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੇ ਬੌਧਿਕ ਵਿਕਾਸ ਲਈ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਹਰਜਿੰਦਰ ਸਿੰਘ, ਤਜਿੰਦਰ ਸਿੰਘ, ਗੁਰਿੰਦਰ ਸਿੰਘ, ਮੈਡਮ ਜਸਵਿੰਦਰ ਕੌਰ, ਸੰਜੀਵ ਕੁਮਾਰ, ਹਰਵਿੰਦਰ ਹੁਸ਼ਿਆਰਪੁਰ, ਦੇਸ ਰਾਜ ਬਾਲੀ, ਬਲਵਿੰਦਰ ਕੌਰ ਬਾਲੀ ਮੁਬਾਰਕਪੁਰ, ਸੰਦੀਪ ਕੁਮਾਰ, ਸੁਰਿੰਦਰ ਕੌਰ, ਕੁਲਵਿੰਦਰ ਕੌਰ, ਜਰਨੈਲ ਸਿੰਘ, ਪਰਮਜੀਤ ਕੌਰ, ਅਮਰਜੀਤ ਸਿੰਘ ਨਵਾਂਸ਼ਹਿਰ, ਅਮਰਜੀਤ ਕੌਰ, ਮਨਜਿੰਦਰ ਕੌਰ, ਗੁਰਿੰਦਰ ਸਿੰਘ, ਤਨਵੀਰ ਸਿੰਘ, ਕਿਰਨਦੀਪ ਕੌਰ, ਸੁਰਜੀਤ ਕੌਰ, ਲੀਜਾ, ਕਿਰਨਦੀਪ ਕੌਰ, ਸੁਰਜੀਤ ਕੌਰ ਪਰਮਜੀਤ ਕੌਰ, ਸ਼ਰਧਾ ਰਾਮ, ਰਾਜਿੰਦਰ ਪਾਲ, ਸਰਬਜੀਤ ਕੌਰ, ਹਰਦੀਪ ਸਿੰਘ, ਆਦਿ ਹਾਜ਼ਰ ਸਨ।