10 ਦਿਨਾਂ ਸਮਰ ਕੈਂਪ ਸਮਾਪਤ
ਐਸ ਏ ਐਸ ਨਗਰ, 6 ਜੂਨ - ਲਿਓ ਕਲੱਬ ਮੁਹਾਲੀ ਸਮਾਇਲਿੰਗ ਵੱਲੋਂ ਲਾਇਨਜ਼ ਕਲੱਬ ਮੁਹਾਲੀ ਐਸ.ਏ.ਐਸ. ਨਗਰ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਅਮਰਦਾਸ ਪਬਲਿਕ ਸਕੂਲ, ਉਦਯੋਗਿਕ ਖੇਤਰ, ਫੇਜ਼-7, ਮੁਹਾਲੀ ਵਿੱਚ ਮਜ਼ਦੂਰ ਵਰਗ ਦੇ ਪਰਿਵਾਰਾਂ ਦੇ ਪੜ੍ਹ ਰਹੇ ਬੱਚਿਆਂ ਦੇ 10 ਦਿਨਾਂ ਸਮਰ ਕੈਂਪ ਦਾ ਸਮਾਪਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਅਤੇ ਲਾਇੰਜ ਕਲੱਬ ਦੇ ਚਾਰਟਰ ਮੈਂਬਰ ਸz. ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਲਾਇਨਜ ਕਲੱਬ ਮੁਹਾਲੀ ਦੇ ਪ੍ਰਧਾਨ ਸz. ਅਮਰਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਲਿਓ ਕਲੱਬ ਦੇ ਮੈਂਬਰਾਂ ਵੱਲੋਂ ਬੱਚਿਆਂ ਨੂੰ ਆਰਟ ਅਤੇ ਕਰਾਫਟ, ਡਾਂਸ, ਮਿਉਜਿਕ, ਪੇਂਟਿੰਗ ਅਤੇ ਇੰਗਲਿਸ਼ ਸਪੀਕਿੰਗ ਵਰਗੇ ਵੱਖ ਵੱਖ ਵਿਸ਼ਿਆਂ ਦੀ ਸਿੱਖਿਆ ਦਿੱਤੀ ਗਈ। ਸਮਾਪਨ ਸਮਾਰੋਹ ਦੌਰਾਨ ਬੱਚਿਆਂ ਵੱਲੋਂ ਵੱਖ ਵੱਖ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।
ਲਾਇਨਜ਼ ਕਲੱਬ ਵੱਲੋ ਇਸ ਕੈਂਪ ਵਿੱਚ ਸ਼ਮਿਲ ਹੋਏ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਅਤੇ ਸਟੇਸ਼ਨਰੀ ਵੀ ਵੰਡੀ ਗਈ। ਕੈਂਪ ਦੇ ਆਯੋਜਨ ਦੌਰਾਨ ਲਿਓ ਕਲੱਬ ਵੱਲੋਂ ਕਲੱਬ ਦੇ ਵਾਈਸ ਪ੍ਰਧਾਨ ਲਿੳ ਜਾਫਿਰ ਅਲੀ, ਸਕੱਤਰ ਲਿਓ ਗੁਰਪ੍ਰੀਤ ਸਿੰਘ, ਖਜ਼ਾਨਚੀ ਲਿਓ ਆਯੂਸ਼ ਭਸੀਨ ਅਤੇ ਪੀ.ਆਰ.ੳ. ਲਿਓ ਹਰਦੀਪ ਸਿੰਘ ਨੇ ਵੱਖ ਵੱਖ ਜਿੰਮੇਵਾਰੀਆਂ ਨਿਭਾਈਆਂ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਮੈਡਮ ਭੁਪਿੰਦਰ ਕੌਰ ਅਤੇ ਸਟਾਫ ਨੇ ਵੀ ਪੂਰਨ ਸਹਿਯੋਗ ਦਿੱਤਾ।
ਇਸ ਮੌਕੇ ਕਲੱਬ ਦੇ ਸਕੱਤਰ ਅਮਿਤ ਨਰੂਲਾ, ਲਿਓ ਕਲੱਬ ਸਲਾਹਕਾਰ ਜਸਵਿੰਦਰ ਸਿੰਘ, ਖਜਾਨਚੀ ਰਾਜਿੰਦਰ ਚੌਹਾਨ, ਐਨ.ਐਸ. ਦਾਲਮ, ਰਾਕੇਸ਼ ਗਰਗ, ਜੇ.ਪੀ. ਸਿੰਘ ਪ੍ਰਿੰਸ ਅਤੇ ਹੋਰ ਪੱਤਵੰਤੇ ਮੌਜੂਦ ਸਨ।