ਡਿਪਟੀ ਮੇਅਰ ਬੇਦੀ ਨੇ ਹਰੇਕ ਵੋਟਰ ਨੂੰ ਦਿੱਤਾ ਛਾਂਦਾਰ ਅਤੇ ਫਲਦਾਰ ਬੂਟਾ
ਐਸ ਏ ਐਸ ਨਗਰ, 1 ਜੂਨ - ਮੁਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਅੱਜ ਵੋਟਾਂ ਦੇ ਇਸ ਮਹਾਂ ਪਰਵ ਵਿੱਚ ਹਿੱਸਾ ਲੈਂਦਿਆਂ ਫੇਜ਼ 3ਬੀ2 ਵਿਖੇ ਅੰਬੇਦਕਰ ਇੰਸਟੀਚਿਊਟ ਦੇ ਨਾਲ ਬਣੇ ਕਾਂਗਰਸ ਦੇ ਚੋਣ ਬੂਥ ਵਿੱਚ ਨਾ ਸਿਰਫ ਇਸ ਗਰਮੀ ਦੇ ਮੌਸਮ ਵਿੱਚ ਲੋਕਾਂ ਲਈ ਛਬੀਲ ਦਾ ਇੰਤਜ਼ਾਮ ਕੀਤਾ ਬਲਕਿ ਹਰੇਕ ਵੋਟਰ ਨੂੰ ਛਾਂਦਾਰ ਅਤੇ ਫਲਦਾਰ ਬੂਟੇ ਵੰਡੇ।

ਇਸ ਮੌਕੇ ਗੱਲ ਕਰਦਿਆਂ ਸz. ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਲਗਾਤਾਰ ਵੱਧਦੀ ਜਾ ਰਹੀ ਗਰਮੀ ਅਤੇ ਗਲੋਬਲ ਵਾਰਮਿੰਗ ਉੱਤੇ ਕਾਬੂ ਪਾਉਣ ਲਈ ਰੁੱਖ ਲਗਾਉਣੇ ਬਹੁਤ ਜਰੂਰੀ ਹਨ ਅਤੇ ਇਸ ਮਕਸਦ ਦੀ ਪੂਰਤੀ ਲਈ ਉਹਨਾਂ ਨੇ ਵੋਟਾਂ ਵਾਲੇ ਦਿਨ ਨੂੰ ਚੁਣਿਆ ਅਤੇ ਹਰੇਕ ਵੋਟਰ ਉਹ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਪਾ ਕੇ ਆਇਆ ਹੋਵੇ, ਨੂੰ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਹਨ।
ਉਹਨਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਦੇ ਨਾਂ ਉੱਤੇ ਬੂਟਾ ਲਗਾਓ ਅਤੇ ਇਸ ਬੂਟੇ ਦੀ ਰਾਖੀ ਵੀ ਜਰੂਰ ਕਰੋ। ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਸਪੁੱਤਰ ਮੋਹਿਤ ਸਿੰਗਲਾ ਵੀ ਇੱਥੇ ਪੁੱਜੇ ਜਿਹਨਾਂ ਨੂੰ ਡਿਪਟੀ ਮੇਅਰ ਵੱਲੋਂ ਬੂਟਾ ਦਿੱਤਾ ਗਿਆ।