
ਕਸਬਾ ਔੜ ਵਿਖੇ ‘ਭਾਜਪਾ ਭਜਾਓ, ਸਬਕ ਸਿਖਾਓ’ ਮਾਰਚ ਕੱਢਿਆ ਗਿਆ
ਔੜ - ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਦੇ ‘ਭਾਜਪਾ ਭਜਾਓ, ਸਬਕ ਸਿਖਾਓ’ ਦੇ ਸਾਂਝੇ ਸੱਦੇ ਦੀ ਹਮਾਇਤ ’ਚ ਕਸਬਾ ਔੜ ਵਿਖੇ ਜੋਸ਼ ਭਰਪੂਰ ਸਾਂਝਾ ਮਾਰਚ ਕੀਤਾ ਗਿਆ। ਜਿਸ ਨੇ ਇਲਾਕੇ ਦੇ ਲੋਕਾਂ ਨੂੰ ਚੋਣਾਂ ਦੌਰਾਨ ਭਾਜਪਾ ਦਾ ਵਿਰੋਧ ਕਰਨ ਅਤੇ ਬਾਕੀ ਪਾਰਟੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਸਵਾਲ ਕਰਨ ਦਾ ਸੱਦਾ ਦਿੱਤਾ ਅਤੇ ਨਾਲ ਹੀ ਇਲਾਕੇ ਵਿਚ ਨਸ਼ਿਆਂ ਦੇ ਬੇਰੋਕ-ਟੋਕ ਵਧਾਰੇ-ਪਸਾਰੇ ਦਾ ਵੀ ਗੰਭੀਰ ਨੋਟਿਸ ਲਿਆ।
ਔੜ - ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਦੇ ‘ਭਾਜਪਾ ਭਜਾਓ, ਸਬਕ ਸਿਖਾਓ’ ਦੇ ਸਾਂਝੇ ਸੱਦੇ ਦੀ ਹਮਾਇਤ ’ਚ ਕਸਬਾ ਔੜ ਵਿਖੇ ਜੋਸ਼ ਭਰਪੂਰ ਸਾਂਝਾ ਮਾਰਚ ਕੀਤਾ ਗਿਆ। ਜਿਸ ਨੇ ਇਲਾਕੇ ਦੇ ਲੋਕਾਂ ਨੂੰ ਚੋਣਾਂ ਦੌਰਾਨ ਭਾਜਪਾ ਦਾ ਵਿਰੋਧ ਕਰਨ ਅਤੇ ਬਾਕੀ ਪਾਰਟੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਸਵਾਲ ਕਰਨ ਦਾ ਸੱਦਾ ਦਿੱਤਾ ਅਤੇ ਨਾਲ ਹੀ ਇਲਾਕੇ ਵਿਚ ਨਸ਼ਿਆਂ ਦੇ ਬੇਰੋਕ-ਟੋਕ ਵਧਾਰੇ-ਪਸਾਰੇ ਦਾ ਵੀ ਗੰਭੀਰ ਨੋਟਿਸ ਲਿਆ। ਇਕੱਠ ਵਿਚ ਇਲਾਕੇ ਦੇ ਤਿੰਨ ਦਰਜਨ ਪਿੰਡਾਂ ਨਾਲ ਸੰਬੰਧਤ ਨੌਜਵਾਨਾਂ ਗਰੁੱਪਾਂ, ਸਪੋਰਟ ਕਲੱਬਾਂ ਅਤੇ ਹੋਰ ਮੋਹਤਬਰ ਜਾਗਰੂਕ ਨਾਗਰਿਕਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਮ ਕੁਮਾਰ ਮਾਹਲ ਖ਼ੁਰਦ, ਬੂਟਾ ਸਿੰਘ ਮਹਿਮੂਦਪੁਰ, ਬੀਕੇਯੂ (ਲੱਖੋਵਾਲ) ਦੇ ਆਗੂ ਰਣਜੀਤ ਸਿੰਘ ਰਟੈਂਡਾ, ਦੋਆਬਾ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਬੁਰਜ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਕਾਰ ਸਿੰਘ ਢੀਂਡਸਾ, ਕੇਸਰ ਸਿੰਘ ਮੱਲ੍ਹੀ, ਕਿਸ਼ਨ ਲਾਲ ਮਾਹੀ, ਨਸ਼ਾ ਰੋਕੂ ਕਮੇਟੀ ਦੇ ਆਗੂ ਕਮਲਜੀਤ ਸਾਜਨ, ਬਚਿੱਤਰ ਸਿੰਘ ਮਹਿਮੂਦਪੁ ਅਤੇ ਹੋਰ ਆਗੂਆਂ ਨੇ ਕਿਹਾ ਕਿ ਭਾਜਪਾ ਸਿਰਫ਼ ਕਿਸਾਨ ਵਿਰੋਧੀ ਹੀ ਨਹੀਂ, ਇਸ ਦੀ ਨੀਤੀ ਸਮਾਜ ਦੇ ਸਾਰੇ ਮਿਹਨਤਕਸ਼ ਤੇ ਕਾਰੋਬਾਰੀ ਵਰਗਾਂ ਲਈ ਘਾਤਕ ਹੈ। ਤੀਜੀ ਵਾਰ ਸਰਕਾਰ ਬਣਾ ਕੇ ਭਾਜਪਾ ਦੇਸ਼ ਨੂੰ ਆਰਥਕ ਗ਼ੁਲਾਮੀ ਅਤੇ ਫਿਰਕਾਪ੍ਰਸਤ ਤਬਾਹੀ ਦੇ ਮੂੰਹ ਧੱਕ ਦੇਵੇਗੀ। ਜਿੱਥੇ ਭਾਜਪਾ ਨੂੰ ਹਰਾਉਣ ਲਈ ਹੰਭਲਾ ਮਾਰਨਾ ਜ਼ਰੂਰੀ ਹੈ ਉੱਥੇ ਬਾਕੀ ਵਾਅਦਾਖਿ਼ਲਾਫ਼ੀ ਕਰਨ ਵਾਲੀਆਂ ਪਾਰਟੀਆਂ ਨੂੰ ਵੀ ਸਵਾਲ ਕਰਨੇ ਜ਼ਰੂਰੀ ਹਨ ਤਾਂ ਜੋ ਵਾਅਦਾਖਿ਼ਲਾਫ਼ੀ ਕਰਨ ਗਿੱਝੀਆਂ ਰਾਜਨੀਤਕ ਪਾਰਟੀਆਂ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕਣ। ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਬੁਲਾਰਿਆਂ ਨੇ ਕਿਹਾ ਕਿ ਦੋ ਮਹੀਨੇ ’ਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ‘ਆਮ ਆਦਮੀ ਪਾਰਟੀ’ ਪੰਜਾਬ ਦੇ ਇਕ ਵੀ ਮੁੱਖ ਮੁੱਦੇ ਨੂੰ ਮੁਖ਼ਾਤਿਬ ਨਹੀਂ ਹੋਈ। ‘ਮੁਫ਼ਤ ਬਿਜਲੀ’ ਦੀ ਲੋਕ-ਲੁਭਾਊ ਸਿਆਸਤ ਨੇ ਪੰਜਾਬ ਨੂੰ ਵਿਤੀ ਤੌਰ ’ਤੇ ਦੀਵਾਲੀਆ ਬਣਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਇਸ ਸਿਆਸਤ ਦੇ ਭਰਮਾਊ ਪ੍ਰਚਾਰ ਨੂੰ ਰੱਦ ਕਰਕੇ ਪੰਜਾਬ ਦੇ ਅਸਲ ਮੁੱਦੇ ਉਭਾਰਨੇ ਚਾਹੀਦੇ ਹਨ।
