"ਨਸ਼ਾ ਸਾਰੀਆਂ ਸਮਾਜਿਕ ਬੁਰਾਈਆਂ ਦੀ ਜੜ੍ਹ ਹੈ।" - ਸ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ

ਨਵਾਂਸ਼ਹਿਰ - ਰੈੱਡ ਕਰਾਸ ਨਵਾਂਸ਼ਹਿਰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਇੰਡੀਅਨ ਕੌਂਸਲ ਆਫ਼ ਸੋਸ਼ਲ ਵੈਲਫੇਅਰ ਓਐਸਟੀ ਸੈਂਟਰ ਨਵਾਂਸ਼ਹਿਰ ਦੇ ਸਹਿਯੋਗ ਨਾਲ ਇੱਕ ਨਸ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਪ੍ਰਵੀਨ ਕੁਮਾਰ, ਪ੍ਰੋਜੈਕਟ ਮੈਨੇਜਰ, ਇੰਡੀਅਨ ਕੌਂਸਲ ਆਫ ਸੋਸ਼ਲ ਵੈਲਫੇਅਰ ਨਵਾਂ ਸ਼ਹਿਰ ਵਲੋਂ ਕੀਤੀ ਗਈ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਆਪਣੀ ਰੋਜ਼ਾਨਾ ਦਵਾਈ ਦੀ ਖੁਰਾਕ ਲੈਣ ਲਈ ਇਕੱਠੇ ਹੋਏ ਮਰੀਜ਼ਾਂ ਨੂੰ ਸੰਬੋਧਨ ਕੀਤਾ।

 ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਸ਼ੇੜੀਆਂ ਨੂੰ ਦਇਆ ਦੀ ਲੋੜ ਹੁੰਦੀ ਹੈ। ਨਸ਼ਾ ਵਿਅਕਤੀ ਨੂੰ ਸਮਾਜ ਅਤੇ ਪਰਿਵਾਰ ਤੋਂ ਦੂਰ ਕਰ ਦਿੰਦਾ ਹੈ। ਨਸ਼ੇੜੀ ਦਾ ਮਾਨਸਿਕ ਪੱਧਰ ਡਿੱਗਦਾ ਹੈ। ਨਸ਼ਾਖੋਰੀ ਸਾਰੀਆਂ ਸਮਾਜਿਕ ਬੁਰਾਈਆਂ ਦੀ ਜੜ੍ਹ ਹੈ। ਇਸ ਲਈ ਇਸ ਤੋਂ ਬਚੋ। ਉਨ੍ਹਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ 19 ਜ਼ਿਲ੍ਹੇ ਅਜਿਹੇ ਹਨ ਜੋ ਰੈੱਡ ਜ਼ੋਨ ਵਿੱਚ ਹਨ, ਜਿਨ੍ਹਾਂ ਵਿੱਚ ਨਸ਼ੇ ਭਾਰੀ ਮਾਤਰਾ ਵਿੱਚ ਹਨ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਵੀ ਇਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕੇਂਦਰ ਦੀਆਂ ਸਹੂਲਤਾਂ ਅਤੇ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਪ੍ਰੋਜੈਕਟ ਮੈਨੇਜਰ ਸ਼. ਪ੍ਰਵੀਨ ਕੁਮਾਰ ਨੇ IDU (ਇੰਜੈਕਟਿੰਗ ਡਰੱਗ ਯੂਜ਼ਰ), MSM (ਮਰਦ ਤੋਂ ਮਰਦ ਸੈਕਸ ਵਰਕਰ), FSW (ਫੀਮੇਲ ਸੈਕਸ ਵਰਕਰ) ਅਤੇ OST (ਓਰਲ ਸਬਸਟੀਟਿਊਸ਼ਨ ਥੈਰੇਪੀ) 'ਤੇ ਕੋਰ ਕੰਪੋਜ਼ਿਟ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ। 
ਉਹਨਾਂ ਚਮਨ ਸਿੰਘ ਦਾ ਓ.ਐਸ.ਟੀ ਸੈਂਟਰ ਦਾ ਦੌਰਾ ਕਰਨ ਅਤੇ ਨਸ਼ਾ ਮੁਕਤੀ ਵਾਰੇ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਨਵਾਂਸ਼ਹਿਰ, ਪ੍ਰਵੀਨ ਕੁਮਾਰ ਪ੍ਰੋਜੈਕਟ ਮੈਨੇਜਰ ਇੰਡੀਅਨ ਕੌਂਸਲ ਆਫ਼ ਸੋਸ਼ਲ ਵੈਲਫੇਅਰ ਨਵਾਂਸ਼ਹਿਰ, ਦਲਜੀਤ ਕੌਰ ਕੌਂਸਲਰ, ਸਤਵੰਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਜੱਬੋਵਾਲ, ਗੁਰਪ੍ਰੀਤ ਕੌਰ, ਏ.ਐਨ.ਐਮ ਬਬੀਤਾ, ਅੰਤਿਮਨ, ਰਾਜੂ, ਬੁੱਧ ਪ੍ਰਕਾਸ਼, ਪਵਨ ਕੁਮਾਰ, ਡਾ. ਕੁਮਾਰ ਬੰਗੜ ਆਦਿ ਹਾਜ਼ਰ ਸਨ।