Ramson ਓਵਰਸੀਸ Ielts ਸੈਂਟਰ ਦਾ ਲਾਇਸੰਸ ਕੀਤਾ ਰੱਦ

ਨਵਾਂਸ਼ਹਿਰ - Ramson Overseas Ielts ਸੈਂਟਰ ਚੰਡੀਗੜ੍ਹ ਰੋਡ, ਨਿਊ ਬੱਸ ਸਟੈਂਡ ਰਾਜ ਟਾਵਰ ਪਹਿਲੀ ਮੰਜਿਲ, ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਨਵਾਂਸ਼ਹਿਰ - Ramson Overseas Ielts ਸੈਂਟਰ ਚੰਡੀਗੜ੍ਹ ਰੋਡ, ਨਿਊ ਬੱਸ ਸਟੈਂਡ ਰਾਜ ਟਾਵਰ ਪਹਿਲੀ ਮੰਜਿਲ, ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਦੱਸਿਆ ਕਿ ਉਕਤ ielts ਸੈਂਟਰ ਦੇ ਮਾਲਿਕ ਸ਼੍ਰੀ ਚੰਦਨ ਵਲੋਂ ਲਿਖਤੀ ਰੂਪ ਵਿੱਚ ਲਾਇਸੰਸ ਨੂੰ ਰੱਦ ਕਰਨ ਸਬੰਧੀ ਬੇਨਤੀ ਕੀਤੀ ਗਈ ਸੀ, ਇਸ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਜੇਕਰ ਭਵਿੱਖ ਦੇ ਵਿੱਚ ਐਕਟ/ਰੂਲਜ਼ ਦੇ ਮੁਤਾਬਿਕ ਕਿਸੇ ਕਿਸਮ ਦੀ ਕੋਈ ਫਰਮ ਦੇ ਖਿਲਾਫ਼ ਸ਼ਿਕਾਇਤ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਕਤ ਲਾਇਸੰਸੀ ਦੀ ਹੋਵੇਗੀ ਅਤੇ ਉਕਤ ਸੈਂਟਰ ਵਾਲੇ ਹੀ ਭਰਪਾਈ ਦੇ ਜ਼ਿੰਮੇਵਾਰ ਹੋਣਗੇ।