ਰੋਟਰੀ ਕਲੱਬ ਬੰਗਾ ਨੇ ਲਵਾਇਆ ਮੈਡੀਕਲ ਕੈੰਪ

ਰੋਟਰੀ ਇੰਟਰਨੈਸ਼ਨਲ ਦੇ ਹੈਲਥ ਮਿਸ਼ਨ ਅਧੀਨ ਰੋਟਰੀ ਕਲੱਬ ਬੰਗਾ ਵਲੋਂ ਗੁਰੂਦਵਾਰਾ ਸਰੋਵਰ ਸਾਹਿਬ ਤੱਪ ਅਸਥਾਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪਿੰਡ ਗੁਣਾਚੌਰ ਵਿਖੇ ਕਲੱਬ ਪ੍ਰਧਾਨ ਪ੍ਰਿੰਸੀਪਲ ਗੁਰਜੰਟ ਸਿੰਘ ਦੀ ਅਗਵਾਈ ਅਤੇ ਰੋਟੋ ਮਨਧੀਰ ਸਿੰਘ ਚੱਠਾ ਜੀ ਦੇ ਸਰਪ੍ਰਸਤੀ ਹੇਠ ਫਰੀ- ਮੈਡੀਕਲ ਕੈੰਪ ਲਗਾਇਆ ਗਿਆ।

ਰੋਟਰੀ ਇੰਟਰਨੈਸ਼ਨਲ ਦੇ ਹੈਲਥ ਮਿਸ਼ਨ ਅਧੀਨ ਰੋਟਰੀ ਕਲੱਬ ਬੰਗਾ ਵਲੋਂ ਗੁਰੂਦਵਾਰਾ ਸਰੋਵਰ ਸਾਹਿਬ ਤੱਪ ਅਸਥਾਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪਿੰਡ ਗੁਣਾਚੌਰ ਵਿਖੇ ਕਲੱਬ ਪ੍ਰਧਾਨ ਪ੍ਰਿੰਸੀਪਲ ਗੁਰਜੰਟ ਸਿੰਘ ਦੀ ਅਗਵਾਈ ਅਤੇ ਰੋਟੋ ਮਨਧੀਰ ਸਿੰਘ ਚੱਠਾ ਜੀ ਦੇ ਸਰਪ੍ਰਸਤੀ ਹੇਠ ਫਰੀ- ਮੈਡੀਕਲ ਕੈੰਪ ਲਗਾਇਆ ਗਿਆ। 
ਇਸ ਕੈੰਪ ਵਿਚ ਡਾਕਟਰ ਪ੍ਰਿਤਪਾਲ ਸਿੰਘ (ਜਨਰਲ ਅਤੇ ਦੂਰਬੀਨ ਸਰਜਰੀ ਦੇ ਮਾਹਰ), ਡਾਕਟਰ ਜਸਦੀਪ ਸਿੰਘ ਬੇਦੀ (ਸ਼ੁਗਰ ਅਤੇ ਥਾਇਰਾਇਡ ਦੇ ਮਾਹਰ), ਡਾਕਟਰ ਕਿਰਨ ਸਿੰਘ ਨਾਗਰਾ (ਔਕਿਉ ਪਰੈਸ਼ਰ, ਔਕਿਉਪੰਚਰ, ਕੋਸਮਿਕ ਰੇਜ਼ ਥੈਰੇਪੀ, ਰੇਡਿਊਨਿਕ੍ਸ ਆਯੂਰਵੈਦ ਅਤੇ ਰੇਕੀ) ਡਾਕਟਰ ਹਰਜਿੰਦਰ ਸਿੰਘ ਵਲੋਂ ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਦਿਤੀਆਂ ਗਈਆਂ। ਇਸ ਕੈੰਪ ਦਾ ਉਦਘਾਟਨ ਸਵੇਰੇ 10 ਵਜੇ ਪ੍ਰਾਜੈਕਟ ਦੇ ਮੁੱਖ ਮਹਿਮਾਨ ਰੋਟੋ ਵਿਜੈ ਸਹਿਦੇਵ, ਚੀਫ ਡਿਸਟ੍ਰਿਕਟ ਕੋਆਰਡੀਨੇਟਰ ਅਤੇ ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ, ਪ੍ਰਧਾਨ ਰੋਟਰੀ ਕਲੱਬ ਬੰਗਾ ਵਲੋਂ ਕੀਤਾ ਗਿਆ। ਇਸ ਕੈੰਪ ਵਿਚ ਮਾਹਰ ਡਾਕਟਰਾਂ ਵਲੋਂ ਸੈਂਕੜੇ ਦੇ ਨੇੜੇ ਮਰੀਜਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ੍ਤ
ਦਵਾਈਆਂ ਅਤੇ ਸਲਾਹ ਦਿਤੀ ਗਈ। 
ਇਸ ਮੈਡੀਕਲ ਕੈੰਪ ਪ੍ਰੋਜੈਕਟ ਦੇ ਚੇਅਰਮੈਨ ਅਤੇ ਸਪਾਂਸਰ ਰੋਟੋ ਮਨਧੀਰ ਸਿੰਘ ਚੱਠਾ ਵਲੋਂ ਇਸ ਕੈੰਪ ਲਈ 20000 ਰੁਪਏ ਦੀਆਂ ਦਵਾਈਆਂ ਆਪਣੇ ਵਲੋਂ ਦਿਤੀਆਂ ਗਈਆਂ।ਮੁੱਖ ਮਹਿਮਾਨ ਰੋਟੋ ਵਿਜੈ ਸਹਿਦੇਵ, ਚੀਫ ਡਿਸਟ੍ਰਿਕਟ ਕੋਆਰਡੀਨੇਟਰ ਨੇ ਕਲੱਬ ਵੱਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਇਸ ਸਮੇਂ ਰੋਟੇ ਗੁਰਮੀਤ ਸਿੰਘ ਬਸਰਾ, ਪ੍ਰੈਜ਼ੀਡੈਂਟ ਇਲੈਕਟ (ਰੋਟਰੀ ਕਲੱਬ ਜਲੰਧਰ, ਸੈਂਟਰਲ) ਰੋਟੋ ਸੁਰਿੰਦਰ ਪਾਲ ਖੇਪੜ, ਰੋਟੋ ਰਾਜ ਕੁਮਾਰ ਵਜ੍ਹਾੜ, ਰੋਟੋ ਸਰਨਜੀਤ ਸਿੰਘ, ਰੋਟੋ ਪਰਮਜੀਤ ਸਿੰਘ ਭੋਗਲ, ਰੋਟੋ ਮਨਮੀਤ  ਕੁਮਾਰ ਸੋਨੂ, ਰੋਟੋ ਸੰਦੀਪ ਕੁਮਾਰ, ਰੋਟੋ ਡਾ ਪ੍ਰਿਤਪਾਲ ਸਿੰਘ, ਰੋਟੋ ਡਾ ਜਸਦੀਪ ਸਿੰਘ ਬੇਦੀ, ਡਾ ਕਿਰਨ ਸਿੰਘ ਨਾਗਰਾ, ਡਾ ਹਰਜਿੰਦਰ ਸਿੰਘ, ਕਲੀਨਿਕ ਦਾ ਸਟਾਫ, ਗੁਰੂਦਵਾਰਾ ਸਾਹਿਬ ਦੇ ਸੇਵਾਦਾਰ ਅਤੇ ਨਗਰ ਵਾਸੀ ਹਾਜਰ ਰਹੇ।