ਨੈਸ਼ਨਲ ਡੇਂਗੂ ਡੇ ਮੌਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਗਈ

ਗੜ੍ਹਸ਼ੰਕਰ, ਪੈਗ਼ਾਮ-ਏ-ਜਗਤ 16 ਮਈ 2025 – ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਤੋਖ ਰਾਮ ਦੀ ਅਗਵਾਈ ਹੇਠ ਸਿਵਲ ਹਸਪਤਾਲ ਗੜ੍ਹਸ਼ੰਕਰ ਵੱਲੋਂ ਅੱਜ ਨੈਸ਼ਨਲ ਡੇਂਗੂ ਡੇ ਮੌਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸੰਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਮੁਹਿੰਮ ਗੜ੍ਹਸ਼ੰਕਰ ਅਰਬਨ ਖੇਤਰ ਦੇ ਸਲਮ ਇਲਾਕਿਆਂ, ਸਿਵਲ ਹਸਪਤਾਲ ਗੜ੍ਹਸ਼ੰਕਰ ਅਤੇ ਇਲਾਕੇ ਦੇ ਸਕੂਲਾਂ ਵਿੱਚ ਚਲਾਈ ਗਈ।

ਲੋਕਾਂ ਨੂੰ ਡੇਂਗੂ ਦੀਆਂ ਸ਼ੁਰੂਆਤੀ ਲਛਣਾਂ, ਇਲਾਜ, ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ। ਸਲਮ ਇਲਾਕਿਆਂ ਵਿੱਚ ਸਿਹਤ ਕਰਮਚਾਰੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ।
ਸਕੂਲਾਂ ਵਿੱਚ ਸਿਹਤ ਨੋਡਲ ਅਫਸਰਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਲਈ ਵਿਸ਼ੇਸ਼ ਲੈਕਚਰ ਤੇ ਸਰਗਰਮੀਆਂ ਰਾਹੀਂ ਇਹ ਸਨੇਹਾ ਦਿੱਤਾ ਗਿਆ ਕਿ ਸਾਫ਼-ਸੁਥਰਾ ਵਾਤਾਵਰਨ ਰੱਖਣਾ ਤੇ ਪਾਣੀ ਖੜਾ ਹੋਣ ਤੋਂ ਰੋਕਣਾ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਬਹੁਤ ਜਰੂਰੀ ਹੈ।
ਡਾ. ਸੰਤੋਖ ਰਾਮ, ਸੀਨੀਅਰ ਮੈਡੀਕਲ ਅਫਸਰ ਇੰਚਾਰਜ, ਨੇ ਕਿਹਾ, “ਡੇਂਗੂ ਦੇ ਰੋਗ ਤੋਂ ਬਚਾਅ ਲਈ ਸਾਰਿਆਂ ਦੀ ਭਾਗੀਦਾਰੀ ਜ਼ਰੂਰੀ ਹੈ। ਸਧਾਰਣ ਜਹਿਮੀਆਂ, ਜਿਵੇਂ ਪਾਣੀ ਦੇ ਭਾਂਡਿਆਂ ਨੂੰ ਕਵਰ ਕਰਨਾ, ਲਾਰਵਾ ਨਾਸ਼ਕ ਦਵਾਈਆਂ ਵਰਤਣਾ ਅਤੇ ਮੱਚਰਦਾਨੀਆਂ ਲਗਾਉਣਾ ਡੇਂਗੂ ਰੋਕਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ।”
ਸਿਵਲ ਹਸਪਤਾਲ ਗੜ੍ਹਸ਼ੰਕਰ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਜਾਗਰੂਕ ਕਰਨ ਦੀ ਪ੍ਰਤੀਬੱਧਤਾ ਜ਼ਾਹਰ ਕਰਦਾ ਹੈ। ਇਸ ਮੌਕੇ ਡਾਕਟਰ ਅਮਿਤ ਕੁਮਾਰ ਨੋਡਲ ਅਫ਼ਸਰ, ਡਾਕਟਰ ਅਮਰਜੀਤ ਸਿੰਘ, ਡਾਕਟਰ ਨਵਜਿੰਦਰ ਸਿੰਘ, ਨਰਸਿੰਗ ਸਿਸਟਰ ਸੁਖਵਿੰਦਰ ਕੌਰ,ਐਮ ਪੀ ਐਚ ਰਾਜੇਸ਼ ਪਰਤੀ ਤੋਂ ਇਲਾਵਾ ਪੈਰਾਮੈਡੀਕਲ ਸਟਾਫ਼, ਨਰਸਿੰਗ ਵਿਦਿਆਰਥੀ ਅਤੇ ਆਮ ਲੋਕ ਹਾਜ਼ਰ ਸਨ।