ਰਾਜਪੁਰਾ ਦੇ ਕੋਲਡ ਸਟੋਰ 'ਚ ਅਮੋਨੀਆ ਗੈਸ ਲੀਕ ਹੋਣ 'ਤੇ ਚਾਰ ਵਿਅਕਤੀ ਪ੍ਰਭਾਵਿਤ
ਪਟਿਆਲਾ, 10 ਮਈ - ਪਿਛਲੀ ਰਾਤ ਰਾਜਪੁਰਾ ਦੇ ਇੱਕ ਕੋਲਡ ਸਟੋਰ ਵਿੱਚ ਗੈਸ ਲੀਕ ਹੋਣ ਕਾਰਨ ਚਾਰ ਵਿਅਕਤੀ ਪ੍ਰਭਾਵਿਤ ਹੋ ਗਏ ਜਿਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਗਈ ਪਰ ਜਦੋਂ ਪ੍ਰਭਾਵਿਤਾਂ ਦੀ ਗਿਣਤੀ ਅਤੇ ਗੰਭੀਰ ਵਿਅਕਤੀਆਂ ਬਾਰੇ ਜਾਣਨ ਲਈ ਪਟਿਆਲਾ ਦੇ ਸਿਵਲ ਸਰਜਨ ਡਾ. ਸੰਜੇ ਗੋਇਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਗੈਸ ਨਾਲ ਪ੍ਰਭਾਵਿਤ ਚਾਰ ਵਿਅਕਤੀਆਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ|

ਜਿਨ੍ਹਾਂ ਦਾ ਵਧੀਆ ਤਰੀਕੇ ਨਾਲ ਇਲਾਜ ਕੀਤਾ ਗਿਆ ਤੇ ਅੱਜ ਸਵੇਰੇ ਇਨ੍ਹਾਂ ਚਾਰਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤਾਂ ਦੀ ਗਿਣਤੀ ਵਧਣ ਦੀ ਸ਼ੰਕਾ ਕਾਰਨ ਸਿਹਤ ਵਿਭਾਗ ਨੇ ਹੋਰ ਕਈ ਅਗਾਊਂ ਪ੍ਰਬੰਧ ਵੀ ਕਰ ਲਏ ਸਨ। ਅਪੁਸ਼ਟ ਸੂਚਨਾ ਮੁਤਾਬਿਕ ਸ਼ਿਵਮ ਕੋਲਡ ਸਟੋਰ ਵਿਚ ਅਮੋਨੀਆ ਗੈਸ ਲੀਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀ ਵੀ ਇਸ ਗੈਸ ਕਾਰਨ ਬੇਹੋਸ਼ ਹੋ ਗਏ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਪਟਿਆਲਾ ਡਾ. ਸੰਜੇ ਗੋਇਲ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਗੈਸ ਦੇ ਪ੍ਰਭਾਵਿਤਾਂ ਦਾ ਹਾਲ ਚਾਲ ਜਾਣਿਆ।