ਸੰਜੀਵ ਸ਼ਰਮਾ ਬਿੱਟੂ ਖ਼ਿਲਾਫ਼ ਵਿਜੀਲੈਂਸ ਜਾਂਚ ਫੜਨ ਲੱਗੀ ਰਫ਼ਤਾਰ, ਨਗਰ ਨਿਗਮ ਨੇ ਵਿਜੀਲੈਂਸ ਨੂੰ ਸੌਂਪਿਆ ਰਿਕਾਰਡ

ਪਟਿਆਲਾ, 23 ਨਵੰਬਰ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਤੇ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਖ਼ਿਲਾਫ਼ ਦਸੰਬਰ 2022 ਤੋਂ ਮੱਠੀ ਰਫਤਾਰ ਨਾਲ ਚੱਲ ਰਹੀ ਵਿਜੀਲੈਂਸ ਜਾਂਚ ਹੁਣ ਹੋਰ ਤੇਜ਼ੀ ਨਾਲ ਅੱਗੇ ਵਧਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ 11 ਮਹੀਨਿਆਂ ਦੇ ਲੰਮੇ ਇੰਤਜ਼ਾਰ ਮਗਰੋਂ ਆਖਿਰਕਾਰ ਨਗਰ ਨਿਗਮ ਪਟਿਆਲਾ ਨੇ ਵਿਜੀਲੈਂਸ ਦੇ 9 ਅਕਤੂਬਰ ਦੇ ਰਿਮਾਈਂਡਰ ਮਗਰੋਂ ਸਾਬਕਾ ਮੇਅਰ ਨਾਲ ਸਬੰਧਿਤ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਵਿਜੀਲੈਂਸ ਹਵਾਲੇ ਕਰ ਦਿੱਤਾ ਹੈ। ਇਸਦੀ ਪੁਸ਼ਟੀ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਕਰ ਦਿੱਤੀ ਹੈ।

ਪਟਿਆਲਾ, 23 ਨਵੰਬਰ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਤੇ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਖ਼ਿਲਾਫ਼ ਦਸੰਬਰ 2022 ਤੋਂ ਮੱਠੀ ਰਫਤਾਰ ਨਾਲ ਚੱਲ ਰਹੀ ਵਿਜੀਲੈਂਸ ਜਾਂਚ ਹੁਣ ਹੋਰ ਤੇਜ਼ੀ ਨਾਲ ਅੱਗੇ ਵਧਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ 11 ਮਹੀਨਿਆਂ ਦੇ ਲੰਮੇ ਇੰਤਜ਼ਾਰ ਮਗਰੋਂ ਆਖਿਰਕਾਰ ਨਗਰ ਨਿਗਮ ਪਟਿਆਲਾ ਨੇ ਵਿਜੀਲੈਂਸ ਦੇ 9 ਅਕਤੂਬਰ ਦੇ ਰਿਮਾਈਂਡਰ ਮਗਰੋਂ ਸਾਬਕਾ ਮੇਅਰ ਨਾਲ ਸਬੰਧਿਤ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਵਿਜੀਲੈਂਸ ਹਵਾਲੇ ਕਰ ਦਿੱਤਾ ਹੈ। ਇਸਦੀ ਪੁਸ਼ਟੀ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਕਰ ਦਿੱਤੀ ਹੈ। ਵਿਜੀਲੈਂਸ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਜਾਰੀ ਪੱਤਰ ਦੀ ਕਾਪੀ ਇਸ ਪੱਤਰਕਾਰ ਕੋਲ ਉਪਲਬਧ ਹੈ ਜਿਸ ਵਿੱਚ ਵਿਜੀਲੈਂਸ ਨੇ ਹੋਰਨਾਂ ਕਈ ਗੱਲਾਂ ਤੋਂ ਇਲਾਵਾ 2018 ਤੋਂ ਜਨਵਰੀ 2023 ਤਕ ਦੀ ਸਾਬਕਾ ਮੇਅਰ ਦੀ ਤਨਖ਼ਾਹ ਤੇ ਪਰਿਵਾਰਕ ਮੈਂਬਰਾਂ ਦੇ ਨਾਂ ਖ਼ਰੀਦੀ ਸੰਪੱਤੀ ਦੀ ਤਸਦੀਕਸ਼ੁਦਾ ਸੂਚਨਾ ਮੰਗੀ ਹੈ। ਇਸ ਪੱਤਰ ਵਿੱਚ ਵਿਜੀਲੈਂਸ ਨੇ ਲਿਖਿਆ ਹੈ ਕਿ ਪਹਿਲਾਂ ਵੀ ਨਗਰ ਨਿਗਮ ਨੂੰ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਖ਼ਿਲਾਫ਼ ਚਲ ਰਹੀ ਜਾਂਚ ਦੇ ਮਾਮਲੇ ਵਿੱਚ ਸੂਚਨਾ/ਰਿਕਾਰਡ ਮੁਹਈਆ ਕਰਵਾਇਆ ਜਾਵੇ ਪਰ ਅਜਿਹਾ ਨਹੀਂ ਹੋਇਆ, ਇੱਕ ਵਾਰ ਫੇਰ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੰਬੰਧਿਤ ਰਿਕਾਰਡ ਦੀਆਂ ਤਸਦੀਕਸ਼ੁਦਾ ਕਾਪੀਆਂ ਸਬੰਧਿਤ ਡੀਲਿੰਗ ਹੈੱਡ ਦੇ ਜ਼ਰੀਏ ਵਿਜੀਲੈਂਸ ਨੂੰ ਭੇਜੀਆਂ ਜਾਣ। ਇਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੰਜੀਵ ਸ਼ਰਮਾ ਬਿੱਟੂ ਖ਼ਿਲਾਫ਼ ਸ਼ਿਕਾਇਤਾਂ ਹੁੰਦੀਆਂ ਰਹੀਆਂ ਹਨ। ਸ਼ਿਕਾਇਤ ਕਰਨ ਵਾਲਿਆਂ ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਤੇ ਸਾਬਕਾ ਕੌਂਸਲਰ ਕਿਸ਼ਨ ਚੰਦ ਬੁੱਧੂ ਵੀ ਸ਼ਾਮਲ ਹਨ ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ। ਵਿਜੀਲੈਂਸ ਨੇ ਨਗਰ ਨਿਗਮ ਤੋਂ ਹੋਰ ਜੋ ਕੁਝ ਮੰਗਿਆ ਹੈ, ਉਸ ਵਿੱਚ ਸਾਬਕਾ ਮੇਅਰ ਨੂੰ ਅਦਾ ਕੀਤਾ ਗਿਆ ਏਰੀਅਰ, ਭੱਤੇ, ਕਲੇਮ ਕੀਤੇ ਬਿੱਲ, ਬਤੌਰ ਮੇਅਰ ਨਿਯੁਕਤ ਹੋਣ ਮਗਰੋਂ ਜਾਰੀ ਕੀਤੇ ਗਏ ਸਰਟੀਫਿਕੇਟ/ਆਈ ਡੀ ਕਾਰਡ ਦੀ ਤਸਦੀਕਸ਼ੁਦਾ ਕਾਪੀ, ਕਾਰਜਕਾਲ ਦੌਰਾਨ ਕੋਈ ਵਿਦੇਸ਼ ਯਾਤਰਾ ਤੇ ਪੰਜਾਬ ਸਰਕਾਰ ਵੱਲੋਂ ਮੇਅਰ ਨੂੰ ਆਮਦਨ ਟੈਕਸ ਵਿੱਚ ਛੋਟ ਬਾਰੇ ਕੋਈ ਨਿਰਦੇਸ਼ ਜਾਂ ਨੋਟੀਫਿਕੇਸ਼ਨ ਦੀ ਤਸਦੀਕਸ਼ੁਦਾ ਕਾਪੀ ਸ਼ਾਮਲ ਹਨ। ਨਗਰ ਨਿਗਮ ਕਮਿਸ਼ਨਰ ਵੱਲੋਂ ਵਿਜੀਲੈਂਸ ਨੂੰ ਸੌਂਪੇ ਗਏ ਰਿਕਾਰਡ ਬਾਰੇ ਜਦੋਂ ਸੰਜੀਵ ਸ਼ਰਮਾ ਬਿੱਟੂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਾ ਹੋ ਸਕਿਆ। ਉਨ੍ਹਾਂ ਦਾ ਇੱਕ ਨੰਬਰ "ਸਵਿਚਡ ਆਫ਼" ਸੀ ਜਦਕਿ ਦੂਜਾ ਨੰਬਰ ਲਗਾਤਾਰ "ਬਿਜ਼ੀ" ਆਉਂਦਾ ਰਿਹ।