
ਜੀਵਨ ਦੀ ਸੁਰੱਖਿਆ ਲਈ ਪਾਣੀ ਸੰਭਾਲ ਦਾ ਹੋਕਾ
ਨਵਾਂਸ਼ਹਿਰ - ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਪਾਣੀ ਦੀ ਸੰਭਾਲ ਸੰਬੰਧੀ ਚੇਤਨਾ ਸਮਾਗਮ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਣਜੀਤ ਸਿੰਘ ਨੇ ਕਿਹਾ ਕਿ ਜੀਵਨ ਦੀ ਸੁਰੱਖਿਆ ਕਰਨ ਲਈ ਪਾਣੀ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਸਮੇਂ ਦੀ ਲੋੜ ਹੈ।
ਨਵਾਂਸ਼ਹਿਰ - ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਪਾਣੀ ਦੀ ਸੰਭਾਲ ਸੰਬੰਧੀ ਚੇਤਨਾ ਸਮਾਗਮ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਣਜੀਤ ਸਿੰਘ ਨੇ ਕਿਹਾ ਕਿ ਜੀਵਨ ਦੀ ਸੁਰੱਖਿਆ ਕਰਨ ਲਈ ਪਾਣੀ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਸਮੇਂ ਦੀ ਲੋੜ ਹੈ।
ਉਹਨਾਂ ਵਿਦਿਆਰਥੀ ਵਰਗ ਨੂੰ ਇਸ ਮੁਹਿੰਮ ਵਿਚ ਮੋਹਰੀ ਭੂਮਿਕਾ ਨਿਭਾਉਂਦਿਆ ਆਪੋ ਆਪਣੇ ਮੁਹੱਲਾ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਪਾਣੀ ਸੰਭਾਲ ਸੇਵਕ ਸੁਰਜੀਤ ਮਜਾਰੀ, ਜਸਵੀਰ ਮੋਰੋਂ, ਦਵਿੰਦਰ ਬੇਗਮਪੁਰੀ ਨੇ ਸੰਬੋਧਨ ਕਰਦਿਆ ਕਿਹਾ ਕਿ ਪਾਣੀ ਦੀ ਸੰਭਾਲ ਸੰਬੰਧੀ ਇਲਾਕੇ ਭਰ ਵਿੱਚ ਮੁਹਿੰਮ ਆਰੰਭੀ ਜਾਵੇਗੀ। ਪਾਣੀ ਦੀ ਦੁਰਵਰਤੋਂ ਨਾਲ ਜਨਜੀਵਨ ਦਾ ਪਾਣੀ ਦਾ ਭਵਿੱਖ ਖਤਰੇ ਵਿਚ ਪੈ ਗਿਆ ਹੈ। ਇਸ ਮਿਸ਼ਨ ਤਹਿਤ ਵਿਦਿਅਕ ਅਦਾਰਿਆਂ 'ਚ ਜਾ ਕੇ ਵਿਦਿਆਰਥੀਆਂ ਰਾਹੀਂ ਘਰ-ਘਰ ਤੱਕ ਸੁਨੇਹਾ ਭੇਜਿਆ ਜਾਵੇਗਾ। ਸਵਰਗੀ ਗੁਲਜਾਰ ਰਾਮ ਯਾਦਗਾਰੀ ਟਰੱਸਟ ਵਲੋਂ ਬੁਲਾਰਿਆਂ ਅਤੇ ਵਿਦਿਆਰਥੀ ਪ੍ਰਤੀਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਪਾਣੀ ਦੀ ਅਹਿਮੀਅਤ ਦੇ ਵਿਸ਼ੇ ਤੇ ਕਰਵਾਈ ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਨੇ ਵਿਚਾਰਾਂ, ਚਿੱਤਰਕਾਰੀ ਅਤੇ ਖੀਤ/ਕਵਿਤਾਵਾਂ ਰਾਹੀਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ।
ਇਹਨਾਂ ਵਿੱਚ ਜੈਸਮੀਨ, ਮਨਪ੍ਰੀਤ ਕੌਰ, ਪ੍ਰਭਜੋਤ, ਰਿਤਿਕਾ, ਸਿਮਰਨ, ਮਨਾਵ ਜੱਸੀ, ਪਰਮਜੀਤ ਕੌਰ, ਹਰਸ਼ਨਾ, ਮਨਪ੍ਰੀਤ ਕੌਰ, ਸੁਨੀਲ, ਧਰਮਵੀਰ ਸ਼ਾਮਲ ਸਨ। ਵਧੀਆ ਪੇਸ਼ਕਾਰੀ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਪ੍ਰਤੀਯੋਗੀਆਂ ਨੂੰ ਸਲਾਘਾ ਪੱਤਰ ਪਰਦਾਨਵਕੀਤੇ ਗਏ। ਮੰਚ ਦਾ ਸੰਚਾਲਨ ਸਮਾਗਮ ਦੇ ਕੋ-ਆਰਡੀਨੇਟਰ ਮੈਡਮ ਬਲਵੀਰ ਕੌਰ ਅਤੇ ਮੈਡਮ ਪ੍ਰਿਯਾ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਪ੍ਰੋ ਸੰਦੀਪ ਕੌਰ, ਪ੍ਰੋ ਗੁਰਸ਼ਾਨ ਸਿੰਘ, ਪ੍ਰੋ ਅਮਨਜੀਤ ਸਿੰਘ, ਪ੍ਰੋ ਮਨਜੀਤ ਕੌਰ ਅਤੇ ਮੈਡਮ ਕਮਲਜੀਤ ਕੌਰ ਸ਼ਾਮਲ ਸਨ।
