ਪੀ.ਈ.ਸੀ. ਨੇ ਇਨੋਵੇਸ਼ਨ, ਇੰਟਰਨਸ਼ਿਪ ਅਤੇ ਖੋਜ ਸਾਂਝਾਂ ‘ਤੇ ਚਰਚਾ ਲਈ ਕੌਮਾਂਤਰੀ ਡੈਲੀਗੇਟਸ ਦਾ ਕੀਤਾ ਸਵਾਗਤ

ਚੰਡੀਗੜ੍ਹ, 20 ਨਵੰਬਰ 2024: ਪੰਜਾਬ ਇੰਜੀਨੀਅਰਿੰਗ ਕਾਲਜ ਨੇ 19 ਨਵੰਬਰ 2024 ਨੂੰ ਇੱਕ ਪ੍ਰਤੀਨਿਧਿਮੰਡਲ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਸ਼੍ਰੀ ਗੋਲਾਨ ਕਲੀਮੀ, ਵਾਈਸ ਪ੍ਰਜ਼ੀਡੈਂਟ, ਮੈਪ੍ਰੋਲਾਈਟ ਲਿਮਟਿਡ; ਸ਼੍ਰੀ ਸ਼ਿਖਰ ਗੁਪਤਾ, ਏਵੀਪੀ, ਬਿਜ਼ਨਸ ਡਿਵੈਲਪਮੈਂਟ, ਆਰਆਰਪੀ ਐਸ4ਈ ਇਨੋਵੇਸ਼ਨਜ਼ ਪ੍ਰਾਈਵੇਟ ਲਿਮਟਿਡ; ਅਤੇ ਕਰਨਲ (ਰੀਟਾ.) ਰਾਜੀਵ ਕੁੱਕਲ ਸ਼ਾਮਲ ਸਨ। ਪ੍ਰਤੀਨਿਧੀਆਂ ਦਾ ਸਵਾਗਤ ਪੀ.ਈ.ਸੀ. ਦੇ ਨਿਰਦੇਸ਼ਕ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸੀਨੀਅਰ ਫੈਕਲਟੀ ਮੈਂਬਰਾਂ ਪ੍ਰੋ. ਰਾਕੇਸ਼ ਕੁਮਾਰ (ਹੈਡ, ਐਰੋਸਪੇਸ ਇੰਜੀਨਿਅਰਿੰਗ), ਪ੍ਰੋ. ਸੰਜੀਵ ਕੁਮਾਰ (ਹੈਡ, ਫਿਜ਼ਿਕਸ), ਡਾ. ਪੂਨਮ ਸੈਣੀ (ਹੈਡ, ਸੀ ਡੀ ਜੀ ਸੀ), ਡਾ. ਮਨੀਸ਼ ਕੁਮਾਰ, ਡਾ ਦੀਪਕ ਕੁਮਾਰ ਸ਼ਰਮਾ ਅਤੇ ਡਾ. ਕਮਲ ਕੁਮਾਰ ਦੇ ਨਾਲ ਕੀਤਾ।

ਮੈਪ੍ਰੋਲਾਈਟ—ਇੱਕ ਪ੍ਰਮੁੱਖ ਇਜ਼ਰਾਈਲੀ ਇਲੈਕਟ੍ਰੋ-ਆਪਟਿਕਸ ਕੰਪਨੀ, ਜੋ ਐਸਕੇ ਗਰੁੱਪ ਦੇ ਹੇਠਾਂ ਆਉਂਦੀ ਹੈ ਅਤੇ ਆਰਮਡ ਫੋਰਸਸ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਨਾਗਰਿਕ ਵਰਤੋਂ ਲਈ ਨਵੀਂ ਸਿਸਟਮਾਂ ਵਿੱਚ ਆਪਣੀ ਪਛਾਣ ਬਣਾ ਚੁੱਕੀ ਹੈ—ਦੇ ਪ੍ਰਤੀਨਿਧੀ ਸ਼੍ਰੀ ਗੋਲਾਨ ਕਲੀਮੀ ਨੇ ਪੇਕ ਦੀ ਰਿਸਰਚ ਪਹਿਲਾਂ ਅਤੇ ਵਿਦਿਆਰਥੀਆਂ ਦੀਆਂ ਇਨੋਵੇਸ਼ਨ ਪ੍ਰਤੀ ਆਪਣੀ ਰੁਚੀ ਵੀ ਦਿਖਾਈ।
ਡੈਲੀਗੇਟਸ ਨੇ ਪੇਕ ਦੇ ਵਿਦਿਆਰਥੀਆਂ ਵੱਲੋਂ ਪ੍ਰਗਟ ਕੀਤੇ ਗਏ ਇਨੋਵੇਸ਼ਨ ਦੇ ਹੁਨਰ ਦੀ ਪ੍ਰਸ਼ੰਸਾ ਕੀਤੀ ਅਤੇ ਸੰਭਾਵੀ ਸਹਿਯੋਗਾਂ ‘ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਇੰਟਰਨਸ਼ਿਪ ਪ੍ਰੋਗਰਾਮ ਅਤੇ ਰਿਸਰਚ-ਅਧਾਰਿਤ ਪਲੇਸਮੈਂਟ ਮੌਕੇ ਸ਼ਾਮਲ ਹਨ।
ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸੰਸਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਅਤੇ ਅਕਾਦਮਿਕ ਸ਼੍ਰੇਸ਼ਠਤਾ ਨੂੰ ਅੱਗੇ ਵਧਾਉਣ ਲਈ ਸੰਸਥਾ ਦੀ ਵਚਨਬੱਧਤਾ ਦੱਸਦੇ ਹੋਏ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ।