ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਨਵੰਬਰ (ਪੈਗਾਮ-ਏ-ਜਗਤ):- ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਡੈਸਟੀਨੀ ਅਬਰੋਡ ਸਲਿਊਸ਼ਨਜ਼ ਫਰਮ ਵੱਲੋਂ ਸਰੈਂਡਰ ਕੀਤਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਰਮਨੀਤ ਸਿੰਘ ਪੁੱਤਰ ਸ੍ਰੀ ਮੇਜਰ ਸਿੰਘ ਸੇਖੋਂ, ਵਾਸੀ ਮਕਾਨ ਨੰਬਰ 86-ਬੀ, ਵਾਰਡ ਨੰਬਰ 09, ਪਿੰਡ ਘੱਗਾ, ਪਾਤੜਾਂ, ਜ਼ਿਲ੍ਹਾ ਪਟਿਆਲਾ, ਜੋ ਕਿ ਮੌਜੂਦਾ ਸਮੇਂ ਫਲੈਟ ਨੰਬਰ 535-ਡੀ, ਪਹਿਲੀ ਮੰਜ਼ਿਲ, ਐਂਬਰੋਸੀਆ, ਓਮੈਕਸ ਸਿਟੀ, ਮੁੱਲਾਂਪੁਰ ਗਰੀਬਦਾਸ, ਨਿਊ ਚੰਡੀਗੜ੍ਹ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਰਹਿ ਰਹੇ ਹਨ, ਨੂੰ ਆਪਣੀ ਫਰਮ ‘ਡੈਸਟੀਨੀ ਅਬਰੋਡ ਸਲਿਊਸ਼ਨਜ਼’, ਦਫ਼ਤਰ ਨੰਬਰ 1106-ਏ, 11ਵੀਂ ਮੰਜ਼ਿਲ, ਇੰਡੀਆ ਟਰੇਡ ਟਾਵਰ, ਮੁੱਲਾਂਪੁਰ ਗਰੀਬਦਾਸ, ਨਿਊ ਚੰਡੀਗੜ੍ਹ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ ਨੰਬਰ 775/ਆਈ.ਸੀ. ਮਿਤੀ 23.04.2025 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 22.04.2030 ਤੱਕ ਸੀ।
ਉਨ੍ਹਾਂ ਕਿਹਾ ਕਿ ਲਾਇਸੈਂਸ ਧਾਰਕ ਵੱਲੋਂ ਮਿਤੀ 24.12.2025 ਨੂੰ ਦਰਖਾਸਤ ਦੇ ਕੇ ਆਪਣਾ ਉਕਤ ਲਾਇਸੈਂਸ ਸਰੈਂਡਰ ਕਰਨ ਦੀ ਬੇਨਤੀ ਕੀਤੀ ਗਈ ਸੀ। ਇਸ ਸਬੰਧੀ ਲੋੜੀਂਦੀ ਕਾਰਵਾਈ ਕਰਦਿਆਂ ਸਹਾਇਕ ਦਸਤਾਵੇਜ਼ਾਂ ਸਮੇਤ ਮਾਮਲਾ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਨੂੰ ਭੇਜਿਆ ਗਿਆ ਸੀ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 8(2) ਅਨੁਸਾਰ ਲੋੜੀਂਦੀ ਕਾਰਵਾਈ ਵੀ ਕੀਤੀ ਗਈ।
ਇਸ ਉਪਰੰਤ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਵੱਲੋਂ ਪੱਤਰ ਨੰਬਰ 64742/ਸੀ.ਈ.3 ਮਿਤੀ 16.09.2026 ਰਾਹੀਂ ਭੇਜੀ ਗਈ ਰਿਪੋਰਟ ਅਨੁਸਾਰ ਸਬੰਧਤ ਫਰਮ ਅਤੇ ਲਾਇਸੈਂਸ ਧਾਰਕ ਦੀ ਪੁਲਿਸ ਪੜਤਾਲ ਕਰਵਾਈ ਗਈ। ਪੜਤਾਲ ਦੌਰਾਨ ਰਿਪੋਰਟ ਪ੍ਰਾਪਤ ਹੋਈ ਕਿ ਲਾਇਸੈਂਸ ਧਾਰਕ ਵਿਰੁੱਧ ਕੋਈ ਸ਼ਿਕਾਇਤ ਜਾਂ ਮਾਮਲਾ ਪੈਂਡਿੰਗ ਨਹੀਂ ਹੈ।
ਇਨ੍ਹਾਂ ਤੱਥਾਂ ਅਤੇ ਲਾਇਸੈਂਸ ਧਾਰਕ ਵੱਲੋਂ ਦਿੱਤੀ ਗਈ ਦਰਖਾਸਤ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀ ਧਾਰਾ 8(1) ਅਨੁਸਾਰ ਸਬੰਧਤ ਲਾਇਸੈਂਸ ਸਰੈਂਡਰ ਕਰਨ ਦੀ ਅਰਜ਼ੀ ਪ੍ਰਵਾਨ ਕਰ ਲਈ ਗਈ ਹੈ। ਇਸ ਅਨੁਸਾਰ ਫਰਮ ‘ਡੈਸਟੀਨੀ ਅਬਰੋਡ ਸਲਿਊਸ਼ਨਜ਼’ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਕੀਤਾ ਗਿਆ ਲਾਇਸੈਂਸ ਨੰਬਰ 775/ਆਈ.ਸੀ. ਮਿਤੀ 23.04.2025 ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
