ਬਲਾਚੌਰ, 25 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਬਲਾਚੌਰ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਅਥਲੈਟਿਕਸ ਮੀਟ 2026 ਕਰਵਾਈ ਗਈ। ਅਥਲੈਟਿਕਸ ਮੀਟ ਦਾ ਸਮੁੱਚਾ ਸੰਚਾਲਨ ਮੈਡਮ ਮਿਸ ਪੂਜਾ ਅਤੇ ਅਧਿਆਪਕ ਸ੍ਰੀ ਰਣਜੀਤ ਸਿੰਘ ਦੇ ਕੁਸ਼ਲ ਪ੍ਰਬੰਧਨ ਹੇਠ ਹੋਇਆ। ਖਿਡਾਰੀਆਂ ਵਾਸਤੇ ਵਧੀਆ ਖੇਡ ਦਾ ਮੈਦਾਨ ਤਿਆਰ ਕੀਤਾ ਗਿਆ ਅਤੇ ਚੂਨੇ ਦੀ ਕਲੀ ਨਾਲ ਟਰੈਕ ਬਣਾਏ ਗਏ। ਦਰਸ਼ਕ ਬੱਚਿਆਂ ਅਤੇ ਸਟਾਫ਼ ਵਾਸਤੇ ਵਧੀਆ ਪੰਡਾਲ ਸਜਾਇਆ ਗਿਆ।

ਅਥਲੈਟਿਕਸ ਮੀਟ ਦਾ ਉਦਘਾਟਨ ਸਕੂਲ ਦੀ ਮੁੱਖ ਸੰਚਾਲਕ ਮੈਡਮ ਸ੍ਰੀਮਤੀ ਰਮਨ ਧੀਮਾਨ ਵੱਲੋਂ ਕੀਤਾ ਗਿਆ। ਸਮਾਪਤੀ ਸਮੇਂ ਸਕੂਲ ਕਮੇਟੀ ਦੇ ਚੇਅਰਮੈਨ ਸ੍ਰੀ ਅਜੀਤ ਰਾਮ ਧੀਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸੰਖੇਪ ਸੰਬੋਧਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਜਿੱਥੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ, ਉੱਥੇ ਹੀ ਅਨੁਸ਼ਾਸਿਤ ਪ੍ਰਬੰਧਾਂ ਲਈ ਸਟਾਫ਼ ਨੂੰ ਵਧਾਈ ਵੀ ਦਿੱਤੀ।

ਵੱਖ-ਵੱਖ ਵਰਗਾਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ 50 ਮੀਟਰ, 100 ਮੀਟਰ ਅਤੇ 200 ਮੀਟਰ ਦੀਆਂ ਦੌੜਾਂ, ਫਰੌਗ ਜੰਪ, ਸੈਕ ਰੇਸ, ਥ੍ਰੀ ਲੈੱਗ ਰੇਸ, ਲੰਬੀ ਛਾਲ, ਉੱਚੀ ਛਾਲ ਅਤੇ ਗੋਲਾ ਸੁੱਟਣਾ ਆਦਿ ਸ਼ਾਮਲ ਸਨ।

ਅੰਤ ਵਿੱਚ ਮੁੰਡਿਆਂ ਦਾ ਬਹੁਤ ਹੀ ਜੋਸ਼ ਅਤੇ ਰੋਮਾਂਚ ਨਾਲ ਭਰਿਆ ਟੱਗ ਆਫ਼ ਵਾਰ ਮੁਕਾਬਲਾ ਕਰਵਾਇਆ ਗਿਆ। ਬਹੁਤ ਹੀ ਸਖ਼ਤ ਮੁਕਾਬਲੇ ਵਿੱਚ ਗ੍ਰਿਪ ਗਲੈਕਸੀ ਟੀਮ ਦੇ ਕਪਤਾਨ ਹਰਸ਼ਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪਿਓਰ ਗ੍ਰਿਪ ਦੇ ਕਪਤਾਨ ਨਵਜੋਤ ਸਿੰਘ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਾਰੇ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਗਿਆ ਕਿ ਉਹ ਅਗਲੇ ਸਾਲ ਪੂਰੀ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਕੇ ਅਥਲੈਟਿਕਸ ਮੀਟ ਵਿੱਚ ਭਾਗ ਲੈਣ।

ਇਸ ਤੋਂ ਇਲਾਵਾ ਹਾਜ਼ਰ ਸਕੂਲ ਸਟਾਫ਼ ਵਿੱਚ ਹੈੱਡਮਿਸਟ੍ਰੈਸ ਮੈਡਮ ਸ਼ਸ਼ੀ ਬਾਲਾ, ਪੂਨਮ ਦੇਵੀ, ਮੀਨਾ ਕੁਮਾਰੀ, ਗੁਰਚਰਨਜੀਤ ਕੌਰ, ਅਮਨਦੀਪ ਕੌਰ, ਭਾਗਿਆਸ਼੍ਰੀ, ਨੇਹਾ (ਸੁੱਜੋਵਾਲ), ਜੇਤੇਂਦਰਾ, ਨੇਹਾ (ਦੁੱਗਰੀ ਬੇਟ), ਨਿਧੀ, ਸਨਪ੍ਰੀਤ ਕੌਰ, ਸੁਮਨ ਕੁਮਾਰੀ, ਨੇਹਾ (ਨਾਨੋਵਾਲ ਬੇਟ), ਆਸ਼ਾ ਰਾਣੀ ਅਤੇ ਜਸਵਿੰਦਰ ਕੌਰ ਵੀ ਹਾਜ਼ਰ ਸਨ।