ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਬੀਤ ਇਲਾਕੇ ਦੀ ਇਤਿਹਾਸਕ ਛਿੰਝ ਛਰਾਹਾਂ ਮੌਕੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਵਿੱਚ 200 ਤੋਂ ਵੱਧ ਇਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲੇ ਵਿੱਚ ਸ਼ੇਰਾ ਗੁੱਜਰ ਫਲਾਹੀ ਨੇ ਭੁਪਿੰਦਰ ਅਜਨਾਲਾ ਨੂੰ ਹਰਾ ਕੇ ਪਟਕੇ ਦੀ ਕੁਸ਼ਤੀ ਦਾ ਖਿਤਾਬ ਜਿੱਤਿਆ। ਇਸ ਮੌਕੇ ਮਹੰਤ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਛਿੰਝ ਮੇਲੇ ਦੇ ਪ੍ਰਬੰਧਕਾਂ ਵੱਲੋਂ ਸ਼ੇਰਾ ਗੁੱਜਰ ਨੂੰ ਢਾਈ ਲੱਖ ਰੁਪਏ ਨਕਦ ਇਨਾਮ ਅਤੇ ਰਵਾਇਤੀ ਪਗੜੀ ਦੇ ਕੇ ਸਨਮਾਨਿਤ ਕੀਤਾ ਗਿਆ। ਕੁਸ਼ਤੀ ਦੀ ਸ਼ੁਰੂਆਤ ਸੰਤ ਬਾਬਾ ਸਹਿਜ ਦਾਸ ਧਰਮਪੁਰ ਵਾਲਿਆਂ ਅਤੇ ਮਹੰਤ ਅਸ਼ੋਕ ਕੁਮਾਰ ਨੇ ਪਹਿਲਵਾਨਾਂ ਦੇ ਹੱਥ ਮਿਲਵਾ ਕੇ ਕਰਵਾਈ। ਇਸ ਮੌਕੇ ਦਲਜੀਤ ਸਿੰਘ ਬੈਂਸ ਖੁਰਦਾ, ਤੀਰਥ ਸਿੰਘ ਮਾਨ, ਪੰਡਿਤ ਕਾਰਤਿਕ, ਸੂਬੇਦਾਰ ਨਿਰਮਲ ਸਿੰਘ, ਸੰਤ ਸਨਮੁੱਖਾਨੰਦ, ਬਾਬਾ ਵਾਸਦੇਵ ਧਰਮਪੁਰ ਕੁਟੀਆ ਸਮੇਤ ਖੇਡ ਪ੍ਰੇਮੀ ਹਾਜ਼ਰ ਸਨ।
ਛਿੰਝ ਛਰਾਹਾਂ ਵਿੱਚ ਪਟਕੇ ਦੀ ਕੁਸ਼ਤੀ ਦਾ ਖਿਤਾਬ ਪਹਿਲਵਾਨ ਸ਼ੇਰਾ ਗੁੱਜਰ ਫਲਾਹੀ ਨੇ ਜਿੱਤਿਆ
