ਪਟਿਆਲਾ, 10 ਸਤੰਬਰ:- ਫੋਕਟ ਪੁਆਇੰਟ ਪਟਿਆਲਾ ਵਿਖੇ ਚਲ ਰਹੇ ਸੋਨੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਜੋਸ਼, ਹਿੰਮਤ, ਹੌਸਲੇ ਅਤੇ ਆਤਮ ਵਿਸ਼ਵਾਸ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਤੋਂ ਉੱਪਰ ਹਨ। ਇਸੇ ਕਰਕੇ ਉਨ੍ਹਾਂ ਦੇ 70% ਵਿਦਿਆਰਥੀਆਂ ਕੋਲ 5 ਤੋਂ 15 ਤੱਕ ਮੈਡਲ ਅਤੇ ਸਰਟੀਫਿਕੇਟ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਡਾਇਰੈਕਟਰ ਸ੍ਰੀ ਵਰਿੰਦਰ ਸਿੰਘ ਅਤੇ ਚੈਅਰਮੈਨ ਸ਼੍ਰੀਮਤੀ ਅਮਰਜੀਤ ਕੌਰ ਨੇ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ, ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਅਤੇ ਅਲਕਾ ਅਰੋੜਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਵੱਲੋਂ ਕਰਵਾਏ ਜਾਂਦੇ ਮੁਕਾਬਲਿਆਂ ਵਿੱਚ ਸੋਨੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਮੇਸ਼ਾ ਚੰਗੇ ਪ੍ਰਦਰਸ਼ਨ ਕੀਤੇ ਅਤੇ ਇਨਾਮ ਜਿੱਤੇ ਹਨ। ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਉਨ੍ਹਾਂ ਦੇ ਪ੍ਰਿੰਸੀਪਲ ਅਤੇ 20 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ।
ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਰਾਸ਼ਟਰੀ ਖੇਡ ਦਿਵਸ ਮੌਕੇ ਜ਼ੋ ਪੀ ਐੱਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ 1 ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਬੱਚਿਆਂ ਨੇ 17 ਸਕੂਲਾਂ ਦੇ ਖਿਡਾਰੀਆਂ ਨੂੰ ਹਰਾਕੇ 5 ਮੈਡਲ ਜਿੱਤੇ, ਜਦਕਿ ਪਿਛਲੇ ਸਾਲ ਸੋਨੀ ਪਬਲਿਕ ਸਕੂਲ ਨੇ ਸਭ ਤੋਂ ਵੱਧ ਮੈਡਲ ਜਿੱਤਕੇ ਇੰਜ਼ ਅੰਕਿਤ ਅਰੋੜਾ ਯਾਦਗਾਰੀ ਟਰਾਫੀ ’ਤੇ ਕਬਜ਼ਾ ਕੀਤਾ ਸੀ।
ਕਾਕਾ ਰਾਮ ਵਰਮਾ ਨੇ ਕਿਹਾ ਕਿ ਅੱਜ ਬੱਚਿਆਂ ਨੂੰ ਵੱਧ ਨੰਬਰਾਂ ਲਈ ਨਹੀਂ ਸਗੋਂ ਉਨ੍ਹਾਂ ਦੇ ਹੁਨਰ, ਜੋਸ਼, ਹਿੰਮਤ, ਹੌਸਲੇ ਅਤੇ ਆਤਮ ਵਿਸ਼ਵਾਸ ਨੂੰ ਜਗਾ ਕੇ ਰਾਸ਼ਟਰੀ-ਅੰਤਰਰਾਸ਼ਟਰੀ ਖਿਡਾਰੀ ਅਤੇ ਚੈਂਪੀਅਨ ਬਣਾਉਣ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਅਜਿਹੇ ਹੋਣਹਾਰ ਬੱਚੇ ਆਪਣੇ ਆਪ ਨਸ਼ਿਆਂ, ਫਾਸਟ ਫੂਡ, ਜੰਕ ਫੂਡ ਅਤੇ ਆਰਾਮ ਪ੍ਰਸਤੀਆਂ ਤੋਂ ਦੂਰ ਰਹਿੰਦੇ ਹਨ।
ਵਾਰ ਵਾਰ ਮੈਡਲ ਟ੍ਰਾਫੀਆਂ ਜਿੱਤਣ ਦੇ ਜੋਸ਼ ਸੋਨੀ ਪਬਲਿਕ ਸਕੂਲ ਦੇ ਬੱਚਿਆਂ ਵਿੱਚ ਸਰਵੋਤਮ ਵਰਿੰਦਰ ਸਿੰਘ
