ਚੰਡੀਗੜ੍ਹ, 25 ਸਤੰਬਰ - ਕਲਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਹਰਿਆਣਾ ਦੁਆਰਾ ਆਯੋਜਿਤ ਰਾਜ ਪੱਧਰੀ ਬੀਨ ਵਾਦਨ ਟੀਮਾਂ ਦੀ ਪ੍ਰਤੀਯੋਗਤਾ ਵਿੱਚ ਚੁਣੇ ਗਏ ਜੇਤੂ ਕਲਾਕਾਰਾਂ ਲਈ ਪਹਿਲੇ, ਦੂਜੇ, ਤੀਜੇ ਅਤੇ ਪੰਜ ਦਿਲਾਸਾ ਇਨਾਮਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਸਤੰਬਰ ਨੂੰ ਮਲਟੀ ਆਰਟ ਕਲਚਰ ਸੈਂਟਰ, ਹਰਿਆਣਾ ਕਲਾ ਪ੍ਰੀਸ਼ਦ, ਕੁਰੂਕਸ਼ੇਤਰ ਵਿੱਚ ਪ੍ਰਦੇਸ਼ ਭਰ ਤੋਂ ਬੀਨ ਵਾਦਨ ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਸ਼੍ਰੀ ਰਾਮਬੀਰ ਅਤੇ ਟੀਮ ਨੂੰ ਪਹਿਲਾ ਇਨਾਮ, ਸ਼੍ਰੀ ਪ੍ਰਦੀਪ ਕੁਮਾਰ ਅਤੇ ਟੀਮ ਨੂੰ ਦੂਜਾ ਇਨਾਮ, ਸ਼੍ਰੀ ਜੈਸਿੰਘ ਅਤੇ ਟੀਮ ਨੂੰ ਤੀਜਾ ਇਨਾਮ ਅਤੇ ਸ਼੍ਰੀ ਕੇਹਰ ਨਾਥ ਅਤੇ ਟੀਮ, ਸ਼੍ਰੀ ਮਹਿੰਦਰ ਨਾਥ ਅਤੇ ਟੀਮ, ਸ਼੍ਰੀ ਹਰਪਾਲ ਨਾਥ ਅਤੇ ਟੀਮ, ਸ਼੍ਰੀ ਰਾਜੂ ਨਾਥ ਅਤੇ ਟੀਮ ਤੇ ਸ਼੍ਰੀ ਪਾਲੀ ਨਾਥ ਅਤੇ ਟੀਮ ਨੂੰ ਕਰਮਵਾਰ ਦਿਲਾਸਾ ਇਨਾਮ ਲਈ ਚੁਣਿਆ ਗਿਆ ਹੈ।