ਪਟਿਆਲਾ, 09 ਜਨਵਰੀ:- ਆਪਣੇ ਦੇਸ਼, ਸਮਾਜ, ਰਾਜ ਅਤੇ ਖ਼ੇਤਰ ਦੀ ਸੁਰੱਖਿਆ, ਸਨਮਾਨ, ਖੁਸ਼ਹਾਲੀ, ਉਨਤੀ ਅਤੇ ਭਾਈਚਾਰੇ ਲਈ ਸਾਨੂੰ ਸਾਰਿਆਂ ਨੂੰ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਜ਼ੋ ਸਾਡੇ ਦੇਸ਼, ਸਮਾਜ ਨਾਗਰਿਕ ਤਰੱਕੀ ਕਰਦੇ ਰਹਿਣ, ਜਿਸ ਹਿੱਤ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੁਧਾਰਕ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਹਰਰੋਜ ਜ਼ੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ, ਇਹ ਵਿਚਾਰ ਸ਼੍ਰੀ ਤੇਜਿੰਦਰ ਮਹਿਤਾ, ਚੈਅਰਮੈਨ ਜ਼ਿਲਾ ਪਲੇਨਿੰਗ ਬੋਰਡ ਵਲੋਂ ਡੀ ਬੀ ਜੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਪ੍ਰਗਟ ਕੀਤੇ।
ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਸ਼੍ਰੀ ਹਰਪ੍ਰੀਤ ਸਿੰਘ ਸੰਧੂ ਸਕੱਤਰ ਅਤੇ ਸਟੇਜ ਸਕੱਤਰ ਡਾਕਟਰ ਰਿਸ਼ਮਾਂ ਕੌਹਲੀ ਨੇ ਸਾਰੇ ਸਾਲ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਕਿ ਹਜ਼ਾਰਾਂ ਗਰੀਬ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਮਰੀਜ਼ਾਂ ਨੂੰ ਦਵਾਈਆਂ ਅਪਰੈਸਨ ਲਈ ਮਾਲੀ ਮਦਦ, ਬੇਰੋਜ਼ਗਾਰ ਨੌਜਵਾਨਾਂ ਨੂੰ ਹੱਥੀਂ ਕਿਰਤ ਕਰਨ ਦੀ ਟ੍ਰੇਨਿੰਗਾਂ ਦਿੱਤੀਆਂ ਗਈਆਂ। ਮਨਜੀਤ ਸਿੰਘ ਪੂਰਬਾ, ਕਾਕਾ ਰਾਮ ਵਰਮਾ, ਐਡਵੋਕੇਟ ਰਣਧੀਰ ਸਿੰਘ, ਅਤੇ ਡੀ ਬੀ ਜੀ ਦੇ ਪ੍ਰੋਜੈਕਟ ਇੰਚਾਰਜਾਂ ਨੇ ਦੱਸਿਆ ਕਿ ਪੀੜਤ ਮਾਨਵਤਾ ਦੀ ਸੁਰੱਖਿਆ, ਬਚਾਉ ਮਦਦ ਲਈ ਅਨੇਕਾਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।
ਸਿਖਿਆ ਸੰਸਥਾਵਾਂ ਵਿਖੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ,ਫਾਇਰ ਸੇਫਟੀ ਆਵਾਜਾਈ ਸੁਰੱਖਿਆ ਅਤੇ ਨਸ਼ਿਆਂ ਅਪਰਾਧਾਂ ਤੋਂ ਬਚਾਉਣ ਦੀ ਟ੍ਰੇਨਿੰਗਾਂ ਦੇਣ ਲਈ ਸਾਡੇ ਵਰਕਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਜਲਦੀ ਹੀ ਸਿਖਿਆ ਸੰਸਥਾਵਾਂ ਵਿਖੇ ਆਵਾਜਾਈ ਫਸਟ ਏਡ ਫਾਇਰ ਸੇਫਟੀ ਜਾਗ੍ਰਿਤੀ ਕਲੱਬ ਬਣਾਏ ਜਾਣਗੇ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਟ੍ਰੇਨਿੰਗਾਂ ਸਰਟੀਫਿਕੇਟ ਦੇਕੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਮੌਕੇ ਮੈਂਬਰਾਂ ਵਲੋਂ ਨੈਸ਼ਨਲ ਯੂਥ ਦਿਵਸ ਸਬੰਧੀ ਸਵਾਮੀ ਵਿਵੇਕਾਨੰਦ ਜੀ, ਦੇ ਮਾਨਵਤਾਵਾਦੀ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਰਾਸ਼ਟਰੀ ਗੀਤ ਗਾਕੇ ਦੇਸ਼ ਦੀ ਸੁਰੱਖਿਆ ਸਨਮਾਨ ਉਨਤੀ ਲਈ ਪ੍ਰਣ ਕੀਤਾ ਗਿਆ।
ਦੇਸ਼ ਦੀ ਸੁਰੱਖਿਆ ਖੁਸ਼ਹਾਲੀ ਉਨਤੀ ਅਤੇ ਭਾਈਚਾਰੇ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਤੇਜਿੰਦਰ ਮਹਿਤਾ
