ਗੜ੍ਹਸ਼ੰਕਰ, 19 ਦਸੰਬਰ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸਾਬਕਾ ਮੈਂਬਰ ਰਾਜ ਸਭਾ ਨਾਲ ਕੀਤੀ ਹੋਈ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਉਹਨਾਂ ਨਾਲ ਪਾਰਟੀ ਨਾਲ ਜੁੜੇ ਹੋਏ ਕਈ ਅਹਿਮ ਵਿਿਸ਼ਆਂ ਤੇ ਗੱਲਬਾਤ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਅਵਤਾਰ ਸਿੰਘ ਕਰੀਮਪੁਰੀ ਜਿੱਥੇ ਪੂਰੀ ਉਰਜ਼ਾ ਵਿੱਚ ਨਜ਼ਰ ਆਏ ਉੱਥੇ ਨਾਲ ਹੀ ਉਹਨਾਂ ਨੇ ਪਾਰਟੀ ਵਰਕਰਾਂ ਵਿੱਚ ਵੀ ਇੱਕ ਨਵੇਂ ਉਤਸਾਹ ਵਿਚ ਆਉਣ ਦਾ ਦਾਅਵਾ ਕੀਤਾ ਹੈ, ਪੇਸ਼ ਹੈ ਉਹਨਾਂ ਨਾਲ ਕੀਤੀ ਹੋਈ ਗੱਲਬਾਤ ਦੇ ਕੁਝ ਅੰਸ਼।
ਸਵਾਲ : ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮੁੜ ਪੈਰਾਂ ਤੇ ਲਿਆਉਣ ਲਈ ਕੀ ਕੀਤਾ ਜਾਵੇਗਾ
ਉੱਤਰ: ਉਹਨਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਪੈਰਾਂ ਤੇ ਲਿਆਉਣ ਲਈ ਉਨਾਂ ਦੀ ਪਾਰਟੀ ਕੰਮ ਕਰ ਰਹੀ ਹੈ। ਪੰਜਾਬ ਦੇ ਅੰਦਰ ਪੰਜਾਬ ਦੀ ਜਨਤਾ ਨੇ ਸਾਰੀਆਂ ਪਾਰਟੀਆਂ ਦੀ ਸੱਤਾ ਦੇਖ ਲਈ ਹੈ। ਉਹਨਾਂ ਕਿਹਾ ਕਿ ਜਦੋਂ ਨੇਤਾ ਦੇ ਨਾਲ ਜਨਤਾ ਦਾ ਆਸ਼ੀਰਵਾਦ ਵੀ ਹੋਵੇ ਤਾਂ ਫਿਰ ਹਰ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਇਸ ਲਈ ਉਨ੍ਹਾਂ ਸਭ ਤੋਂ ਪਹਿਲਾਂ ਇਹ ਫੈਸਲਾ ਕੀਤਾ ਕਿ ਉਹ ਆਪਣੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਬਣਾਉਣਗੇ।
ਉਨ੍ਹਾਂ ਦੱਸਿਆ ਕਿ ਉਹ ਬਹੁਜਨ ਸਮਾਜ ਪਾਰਟੀ ਦੇ ਰਾਹੀਂ ਪ੍ਰਦੇਸ਼, ਜਿਲ੍ਹਾ, ਵਿਧਾਨ ਸਭਾ, ਸੈਕਟਰ ਅਤੇ ਬੂਥ ਪੱਧਰ ਤੱਕ ਪਿੰਡਾਂ ਅਤੇ ਸ਼ਹਿਰਾਂ ਅਤੇ ਸੈਕਟਰਾਂ ਦੀਆਂ ਇਕਾਈਆਂ ਤੱਕ ਯੋਗ ਤੇ ਮਜਬੂਤ ਲੀਡਰਸ਼ਿਪ ਬਣਾਉਣਗੇ।ਉਨ੍ਹਾਂ ਕਿਹਾ ਜਦੋਂ ਸੰਗਠਨ ਸ਼ਕਤੀਸ਼ਾਲੀ ਹੋ ਗਿਆ ਤਾਂ ਫਿਰ ਉਨ੍ਹਾਂ ਦੀ ਪੈਹਿਲ ਕਦਮੀ ਹੋਵੇਗੀ ਕੀ ਪੰਜਾਬ ਦੇ ਮੁੱਦਿਆਂ ਤੇ ਬੜੇ ਅੰਦੋਲਨ ਸ਼ੁਰੂ ਕੀਤੇ ਜਾਣ।
ਸਵਾਲ : ਬਹੁਜਨ ਸਮਾਜ ਪਾਰਟੀ ਤੋਂ ਨਰਾਜ਼ ਜਾਂ ਨਿਰਾਸ਼ ਵਰਕਰਾਂ ਲਈ ਕੀ ਸੁਨੇਹਾ ਹੈ
ਉੱਤਰ: ਉਨ੍ਹਾਂ ਕਿਹਾ ਕਿ ਜੇਕਰ ਬਹੁਜਨ ਸਮਾਜ ਪਾਰਟੀ ਦਾ ਕੋਈ ਵੀ ਵਰਕਰ ਕਿਸੇ ਗੱਲ ਕਾਰਨ ਨਰਾਜ਼ ਹੈ ਜਾਂ ਨਿਰਾਸ਼ ਹੈ ਤਾਂ ਉਹ ਸਾਰੀਆਂ ਗੱਲਾਂ ਛੱਡ ਕੇ ਵਾਪਸੀ ਕਰੇ।ਉਨ੍ਹਾਂ ਵੱਲੋਂ ਖੁੱਲਾ ਸੱਦਾ ਹੈ ਕਿ ਉਹ ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਚ ਮੁੜ ਸਰਗਰਮ ਹੋਣ ਤਾਂ ਕਿ ਪੰਜਾਬ ਅੰਦਰ ਦੁਖੀ ਸਮਾਜ ਦੇ ਦੁੱਖਾਂ ਦਾ ਅੰਤ ਕਰਨ ਲਈ ਕਾਸ਼ੀ ਰਾਮ ਜੀ ਦੇ ਅੰਦੋਲਨ ਨੂੰ ਸਫਲ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹਿੱਤਾਂ ਨੂੰ ਤਿਆਗ ਕੇ ਸਮਾਜਿਕ ਹਿੱਤਾਂ ਨੂੰ ਵੱਡਾ ਮੰਨ ਕੇ ਇਕੱਠੇ ਹੋਈਏ।
ਸਵਾਲ : ਬਹੁਜਨ ਸਮਾਜ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਕੀ ਸਮਝਦੇ ਹੋ
ਉੱਤਰ: ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਆਪਣੇ ਆਪ ਚ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲ ਰਹੀ ਹੈ। ਕਿਉਂਕਿ ਜਿਹੜੀਆਂ ਪਾਰਟੀਆਂ ਪੂੰਜੀਪਤੀਆਂ, ਉਦਯੋਗਪਤੀਆਂ ਸਮੱਤਵਾਦੀਆ ਦੀਆ ਹਨ ਉਹ ਨਹੀਂ ਚਾਹੁੰਦੀਆਂ ਕਿ ਲੇਬਰ ਕਲਾਸ, ਵਰਕਿੰਗ ਕਲਾਸ ਵਿੱਚੋ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ ਲੀਡਰ ਉਭਰੇ। ਇਸ ਲਈ ਉਨ੍ਹਾਂ ਦੇ ਅਲੱਗ ਹੈਡ ਬਣਾ ਦਿੱਤੇ ਗਏ ਹਨ ਉਦਾਹਰਣ ਇਹ ਹੈ ਕਿ ਜੇਕਰ ਕਿਸੀ ਨੇ ਮਜ਼ਦੂਰਾਂ ਦੇ ਮਸਲੇ ਉਠਾਉਣੇ ਹਨ ਤਾਂ ਉਹ ਮਜ਼ਦੂਰਾਂ ਦਾ ਹੀ ਲੀਡਰ ਬਣ ਕੇ ਕੰਮ ਕਰੇ। ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਲੇਬਰ ਕਲਾਸ ਦੀ ਪਾਰਟੀਸਪੇਸ਼ਨ ਅਤੇ ਉਨ੍ਹਾਂ ਦੇ ਟੈਲੈਂਟ ਨੂੰ ਮੌਕਾ ਦੇਣਾ ਚਾਹੁੰਦੀ ਹੈ ਤਾਂ ਕਿ ਉਹ ਸਾਰੇ ਪੰਜਾਬੀਆਂ ਨੂੰ ਲੀਡ ਕਰਨ।
ਸਵਾਲ : ਪਿਛਲੇ ਕੁਝ ਸਮੇਂ ਦੇ ਅਰਸੇ ਨੂੰ ਛੱਡ ਉਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਜਦੋਂ ਵੀ ਕਿਸੇ ਵੀ ਸਟੇਟ ਵਿੱਚ ਪ੍ਰੋਗਰਾਮ ਕਰਦੀ ਸੀ ਤਾਂ ਨੀਲੇ ਝੰਡਿਆਂ ਦਾ ਕਾਫਲਾ ਦੇਖਣ ਨੂੰ ਮਿਲਦਾ ਸੀ, ਕੀ ਉਹ ਨਜ਼ਾਰਾ ਦੁਬਾਰਾ ਵਰਕਰਾਂ ਨੂੰ ਦੇਖਣ ਨੂੰ ਮਿਲੇਗਾ
ਉੱਤਰ: ਉਨ੍ਹਾਂ ਕਿਹਾ ਕਿ ਬਿਲਕੁਲ, ਕਿਸੇ ਵੀ ਅੰਦੋਲਨ ਨੂੰ ਚਲਾਉਣ ਵਾਲੇ ਲੀਡਰ ਦੀ ਜੇਕਰ ਸਰੀਰਕ ਮੌਤ ਹੁੰਦੀ ਹੈ ਤਾਂ ਉਹ ਬਹੁਤ ਦੁਖਦਾਈ ਹੁੰਦੀ ਹੈ ਪਰ ਉਹ ਅੰਦੋਲਨ ਨੂੰ ਮਜਬੂਤ ਕਰਨ ਦਾ ਕੰਮ ਕਰਦੀ ਹੈ ਅਤੇ ਜੇਕਰ ਨੈਤਿਕਤਾ ਦੀ ਮੌਤ ਹੁੰਦੀ ਹੈ ਤਾਂ ਅੰਦੋਲਨ ਦੇ ਪਤਨ ਦਾ ਕਾਰਨ ਬਣਦੀ ਹੈ।
ਸਵਾਲ : ਜਿਨਾਂ ਲੀਡਰਾਂ ਨੇ ਇਲੈਕਸ਼ਨ ਲੜਨੇ ਹਨ ਉਹਨਾਂ ਵਿੱਚ ਤਾਂ ਐਨਰਜੀ ਤੁਹਾਡੇ ਆਉਣ ਨਾਲ ਸੁਭਾਵਿਕ ਹੈ ਕੀ ਆ ਗਈ ਹੋਵੇਗੀ ਪਰ ਜਿਨਾਂ ਵਰਕਰਾਂ ਨੇ ਵਰਕਰ ਹੀ ਰਹਿਣਾ ਹੈ ਉਨ੍ਹਾਂ ਵਿਚ ਐਨਰਜੀ ਕਿਵੇਂ ਆਵੇਗੀ
ਉੱਤਰ: ਇਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਾਰੇ ਵਰਕਰ ਇਕ ਜਨੂੰਨ ਨਾਲ ਉੱਠੇ ਹਨ। ਉਨਾਂ ਇਹ ਵੀ ਦੱਸਿਆ ਕਿ ਜਿੱਥੇ ਵੀ ਉਹ ਗਏ ਉੱਥੇ ਬਹੁਤ ਪੁਰਾਣੇ ਤੋਂ ਪੁਰਾਣੇ ਅਤੇ ਨਵੇਂ ਵਰਕਰ ਬਹੁਤ ਹੀ ਉਤਸਾਹ ਵਿੱਚ ਹਨ। ਉਨ੍ਹਾਂ ਕਿਹਾ ਕਿ ਉਨਾਂ ਦੇ ਵਰਕਰਾਂ ਨੂੰ ਵੀ ਯਕੀਨ ਹੈ ਕਿ ਹੁਣ ਉਹ ਆਉਣ ਵਾਲੇ ਸਮੇਂ ਵਿੱਚ ਕੁਝ ਵਧੀਆ ਹੀ ਕਰਨਗੇ।
ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਨੂੰ ਮੁੜ ਪੈਰਾਂ ਤੇ ਲਿਆਉਣ ਲਈ ਪ੍ਰਦੇਸ਼, ਜਿਲ੍ਹਾ, ਵਿਧਾਨ ਸਭਾ, ਸੈਕਟਰ ਅਤੇ ਬੂਥ ਪੱਧਰ ਦੀਆਂ ਇਕਾਈਆਂ ਤੱਕ ਯੋਗ ਤੇ ਮਜਬੂਤ ਲੀਡਰਸ਼ਿਪ ਲਿਆਂਦੀ ਜਾਵੇਗੀ:
