ਪਟਿਆਲਾ:- ਕਰਮਚਾਰੀਆਂ ਨੂੰ ਸੜਕਾਂ ਤੇ ਆਪਣੀ ਸੁਰੱਖਿਆ ਅਤੇ ਦੂਜਿਆਂ ਦੇ ਬਚਾਅ ਸਬੰਧੀ ਜਾਗਰੂਕ ਕਰਨ ਹਿੱਤ ਵਿਸ਼ਟਾ ਫੂਡ ਪ੍ਰੋਸੈਸਿੰਗ ਕੰਪਨੀ ਵਲੋਂ ਡੀ ਜੀ ਐਮ ਸ਼੍ਰੀ ਵਰੂਨ ਭਾਰਦਵਾਜ ਅਤੇ ਸੀਨੀਅਰ ਮੇਨੈਜਰ, ਐਚ ਆਰ ਸ੍ਰੀ ਰਾਜਿੰਦਰ ਲਾਂਬਾ ਦੀ ਅਗਵਾਈ ਹੇਠ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ। ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਪਟਿਆਲਾ ਦੇ ਏ ਐਸ ਆਈ ਰਾਮ ਸਰਨ ਅਤੇ ਰੈੱਡ ਕਰਾਸ, ਸੈਂਟ ਜੋਹਨ ਐਂਬੂਲੈਂਸ ਬਰੀਗੇਡ ਦੇ ਸੇਵਾ ਮੁਕਤ ਸਹਾਇਕ ਟ੍ਰੇਨਿੰਗ ਕਮਿਸ਼ਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਸੜਕਾਂ ਤੇ ਸਫਰ ਕਰਦੇ ਸਮੇਂ ਹਾਦਸਿਆ ਅਤੇ ਚਲਾਨਾਂ ਤੋਂ ਬਚਣ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਸੜਕਾਂ ਅਤੇ ਕੰਮ ਵਾਲੀਆਂ ਥਾਵਾਂ ਤੇ ਨਿਯਮਾਂ, ਕਾਨੂੰਨਾਂ, ਸਬਰ ਸ਼ਾਂਤੀ, ਨਿਮਰਤਾ, ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਪ੍ਰੇਸ਼ਾਨੀਆਂ ਅਤੇ ਸਜ਼ਾਵਾਂ ਸਾਹਮਣਾ ਕਰਨਾ ਪੈਂਦਾ ਹੈ। ਲੱਖਾਂ ਲੋਕਾਂ ਨੂੰ ਗਲਤੀਆਂ, ਲਾਪਰਵਾਹੀਆਂ, ਨਾਸਮਝੀ, ਕਾਹਲੀ ਕਾਰਨ ਵਾਪਰਨ ਵਾਲੀਆ ਦੁਰਘਟਨਾਵਾਂ ਕਾਰਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੌਤਾਂ, ਕੌਮੇ ਜਾਂ ਅਧਰੰਗ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਬਿਨਾਂ ਲਾਇਸੰਸ, ਪ੍ਰਦੂਸ਼ਣ, ਆਰ ਸੀ, ਬੀਮਾ ਵਾਲੇ ਵ੍ਹੀਕਲ ਚਾਲਕਾਂ ਨੂੰ ਹਾਦਸਿਆਂ ਮਗਰੋਂ ਕਾਨੂੰਨੀ ਤੌਰ ਤੇ ਕੋਈ ਸਹਾਇਤਾ ਵੀ ਨਹੀਂ ਮਿਲਦੀ। ਉਨ੍ਹਾਂ ਨੇ ਹਾਦਸਾਗ੍ਰਸਤ ਲੋਕਾਂ ਨੂੰ ਬਚਾਉਣ ਲਈ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ ਦੀ ਜਾਣਕਾਰੀ ਅਤੇ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਰਾਜਿੰਦਰ ਲਾਂਬਾ ਨੇ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਪਾਲਣਾ ਨਾ ਕਰਨ ਵਾਲੇ ਕਰਮਚਾਰੀਆਂ ਨੂੰ ਫੈਕਟਰੀ ਵਿਖੇ ਦਾਖ਼ਲਾ ਨਹੀਂ ਦਿੱਤਾ ਜਾਂਦਾ।
ਕਿਉਂਕਿ ਹਰੇਕ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਦੀਵੀ ਸੁਰੱਖਿਆ, ਬਚਾਉ, ਸਨਮਾਨ ਖੁਸ਼ਹਾਲੀ, ਉਨਤੀ ਲਈ ਮੇਨੈਜਮੈਟ ਫ਼ਿਕਰਮੰਦ ਹੈ। ਫੈਕਟਰੀ ਵਲੋਂ ਕਰਮਚਾਰੀਆਂ ਦਾ ਸਾਲ ਵਿੱਚ ਦੋ ਵਾਰ ਮੈਡੀਕਲ ਚੈੱਕਅਪ ਵੀ ਕਰਵਾਇਆ ਜਾਂਦਾ। ਸਾਰੇ ਕਰਮਚਾਰੀਆਂ ਨੇ ਧੰਨਵਾਦ ਅਤੇ ਪ੍ਰਣ ਕੀਤਾ ਕਿ ਉਨ੍ਹਾਂ ਵਲੋਂ ਹਮੇਸ਼ਾ ਸੇਫਟੀ, ਤੰਦਰੁਸਤੀ, ਅਰੋਗਤਾ, ਭਾਈਚਾਰੇ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਰਹੇਗੀ।
ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਨੇੜੇ ਤੋਂ ਲੰਘਦੇ ਸਾਈਕਲਾਂ, ਰੇਹੜੀਆਂ ਦੇ ਪਿੱਛੇ ਰਿਫਲੈਕਟਰ ਵੀ ਲਗਾਏ। ਕਾਕਾ ਰਾਮ ਵਰਮਾ ਨੇ ਫੈਕਟਰੀ ਮੇਨੈਜਮੈਟ ਵਲੋਂ ਕਰਮਚਾਰੀਆਂ ਦੀ ਸੁਰੱਖਿਆ, ਬਚਾਉ, ਸਿਹਤ ਜਾਗਰੂਕਤਾ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਹਰੇਕ ਅਦਾਰੇ ਵਲੋਂ ਆਪਣੇ, ਪਿਆਰੇ ਕਰਮਚਾਰੀਆਂ ਦੀ ਸਿਹਤ, ਸੁਰੱਖਿਆ, ਖੁਸ਼ਹਾਲੀ ਬਾਰੇ ਇਸੇ ਤਰ੍ਹਾਂ ਸਖ਼ਤੀ ਨਾਲ ਸਮਝਾਇਆ ਅਤੇ ਪਾਲਣਾ ਕਰਨ ਹਿੱਤ ਉਤਸ਼ਾਹਿਤ ਕੀਤਾ ਜਾਵੇ ਤਾਂ ਹਾਦਸਿਆਂ ਅਤੇ ਮੌਤਾਂ ਵਿੱਚ ਭਾਰੀ ਕਮੀਂ ਆ ਸਕਦੀ ਹੈ।
ਨਿਯਮਾਂ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਫੈਕਟਰੀ ਵਿੱਚ ਦਾਖ਼ਲਾ ਬੰਦ ਹੋ ਸਕਦਾ ਸੀਨੀਅਰ ਮੈਨੇਜਰ ਲਾਂਬਾ
