ਨਵਾਂਸ਼ਹਿਰ - ਪੰਜਾਬ ਸੂਫੀਆਨਾ ਦਰਬਾਰ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ   ਸਤਿਕਾਰਯੋਗ ਸਾਈਂ ਪੱਪਲ ਸ਼ਾਹ ਜੀ ਦੇ ਜਨਮ ਦਿਨ ਤੇ ਭਰੋਮਜਾਰਾ ਰਾਣੂਆ ਵਿਖੇ ਉਨ੍ਹਾਂ ਦੇ ਦਰਬਾਰ ਵਿਖੇ ਜਨਮ ਦਿਨ ਤੇ ਰੱਖੇ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਤੇ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਇੰਚਾਰਜ ਸਾਥੀਆਂ ਸਮੇਤ ਸ਼ਾਮਿਲ ਹੋਏ। ਵਧਾਈਆਂ ਦਿੰਦੇ ਹੋਏ  ਉਨ੍ਹਾਂ  ਵਲੋਂ  ਮਹਾਂਪੁਰਸ਼ਾਂ ਦੇ ਅੰਦੋਲਨ ਦੀ ਮਜਬੂਤੀ ਲਈ ਉਨ੍ਹਾਂ ਵਲੋਂ  ਕੀਤੇ ਜਾ ਰਹੇ ਦੇਸ਼ ਵਿਦੇਸ਼ ਵਿਚ ਪ੍ਰਚਾਰ ਪ੍ਰਸਾਰ ਲਈ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਫੋਟੋ ਤੇ ਨੀਲੇ ਸਿਰੋਪੇ ਨਾਲ ਸਨਮਾਨ ਕਰਦੇ ਹੋਏ ਸਾਈਂ ਪੱਪਲ ਸ਼ਾਹ ਜੀ ਨੂੰ ਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੀਆਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ। 
ਇਸ ਮੌਕੇ ਤੇ ਬਸਪਾ ਦੇ ਜਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ  ਪ੍ਰਧਾਨ ਮਾਸਟਰ ਸਤਪਾਲ ਸਾਹਲੋਂ, ਸੰਤ ਗੁਰਦੇਵ ਗਿਰੀ, ਸੰਤ ਟੇਕ ਚੰਦ ਜੀ, ਡਾ ਹਰਕੇਸ਼ ਕੱਟਾਂ, ਰਾਮ ਸਿੰਘ ਢਾਹਾਂ ਸਾਬਕਾ ਸਰਪੰਚ, ਡਾ ਸਤੀਸ਼ ਸੁਮਨ ਪਲਾਹੀ ਗੇਟ, ਜਸਵਿੰਦਰ ਕੋਰ ਸਾਬਕਾ ਸਰਪੰਚ ਖੋਥੜਾਂ, ਕੇਵਲ ਕਾਹਮਾ, ਮਹਿੰਦਰ ਸੂਦ ਗੀਤਕਾਰ, ਮਹਿੰਦਰ ਪਾਲ ਸੰਧੂ ਜੀ ਤੋਂ  ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤਾਂ ਤੇ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਈਂ ਪੱਪਲ ਸ਼ਾਹ ਜੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਸਨਮਾਨ ਕੀਤਾ ਅਤੇ ਸਾਈਂ ਜੀ ਦੀ ਲੰਬੀ ਉਮਰ ਦੀ ਅਰਦਾਸ ਕੀਤੀ। ਸਾਂਈ ਪੱਪਲ ਸ਼ਾਹ ਜੀ ਵਲੋਂ ਆਈਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਤੇ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਗੁਰੂ ਰਵਿਦਾਸ ਮਹਾਰਾਜ ਜੀ ਬਾਬਾ ਸਾਹਿਬ ਡਾ ਅੰਬੇਡਕਰ ਜੀ ਤੇ ਮਹਾਂਪੁਰਸ਼ਾਂ ਦੀ ਬਾਣੀ ਨਾਲ ਜੋੜਨ ਦਾ ਉਪਰਾਲਾ ਸੰਗਤਾਂ  ਦੇ ਸਹਿਯੋਗ ਨਾਲ ਕਰਦੇ ਰਹਿਣਗੇ ਤੇ ਸੰਗਤਾਂ ਨੂੰ ਆਪਣੇ  ਬਚਿਆਂ ਨੂੰ  ਵਧ ਤੋ ਵਧ ਪੜਾਉਣ ਦੀ ਅਪੀਲ ਕੀਤੀ।