ਪਟਿਆਲਾ (ਮਨਪ੍ਰੀਤ ਸਿੰਘ):- ਦਰਗਾਹ ਸਾਇਦ ਪੀਰ ਕਾਦਰੀ ਮਸਜਿਦ ਸਮਾਣਾ ਦੇ ਮੁੱਖ ਬਾਬਾ ਵਰਿੰਦਰ ਸਿੰਘ ਜੀ ਨੂੰ ਸਲਾਨਾ ਮੇਲੇ ਮੌਕੇ ਟੀਮ ਹਿਊਮਨ ਸਰਵਿਸ ਸੋਸਾਇਟੀ ਦਾ ਪੰਜਾਬ ਦਾ ਸੂਬਾ ਚੇਅਰਮੈਨ ਲਗਾਇਆ ਗਿਆ। ਟੀਮ ਹਿਊਮਨ ਸਰਵਿਸ ਸੋਸਾਇਟੀ ਦੀ ਟੀਮ ਵੱਲੋਂ ਦਰਗਾਹ ਸਾਇਦ ਪੀਰ ਕਾਦਰੀ ਮਸਜਿਦ ਸਮਾਣਾ ਦੇ ਸਲਾਨਾ ਭੰਡਾਰੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਨੇ ਕਿਹਾ ਕਿ ਇਸ ਦਰਗਾਹ ’ਤੇ ਜੋ ਵੀ ਮੰਨਤ ਮੰਗਦਾ ਹੈ, ਉਸ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਇਹ ਦਰਗਾਹ ਬਹੁਤ ਹੀ ਪ੍ਰਾਚੀਨ ਤੇ ਮਾਨਤਾ ਵਾਲੀ ਹੈ। ਇੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆ ਕੇ ਆਸ਼ੀਰਵਾਦ ਲੈ ਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ। ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਵੀ ਸ਼ਰਧਾਲੂ ਇੱਥੇ ਆ ਕੇ ਮੰਗੀਆਂ ਮੁਰਾਦਾਂ ਪੂਰੀਆਂ ਕਰਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਮੁੱਖ ਸੇਵਾਦਾਰ ਤੇ ਸਮਾਜ ਸੇਵੀ ਬਾਬਾ ਵਰਿੰਦਰ ਸਿੰਘ ਜੀ ਨੂੰ ਪੰਜਾਬ ਬੂਥ ਦੇ ਹਿਊਮਨ ਸਰਵਿਸ ਸੋਸਾਇਟੀ ਚੇਅਰਮੈਨ ਨਿਯੁਕਤ ਕੀਤਾ ਗਿਆ। ਕਿਉਂਕਿ ਉਹ ਲੰਮੇ ਸਮੇਂ ਤੋਂ ਟੀਮ ਨਾਲ ਜੁੜ ਕੇ ਸਮਾਜ ਸੇਵਾ ਦੇ ਕੰਮ ਜਿਵੇਂ ਖੂਨਦਾਨ ਕੈਂਪ, ਗਰੀਬਾਂ ਦੀ ਮਦਦ, ਲੋੜਵੰਦ ਲੜਕੀਆਂ ਦੇ ਵਿਆਹ ਆਦਿ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਟੀਮ ਨਾਲ ਮਿਲ ਕੇ ਨਸ਼ਿਆਂ ਦੇ ਖਿਲਾਫ਼ ਅਤੇ ਹਰ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਟੀਮ ਦਾ ਸਾਥ ਦੇਣਗੇ। ਟੀਮ ਹਿਊਮਨ ਸਰਵਿਸ ਸੋਸਾਇਟੀ ਨੂੰ ਉਨ੍ਹਾਂ ’ਤੇ ਮਾਣ ਹੈ। ਉਨ੍ਹਾਂ ਨਾਲ ਭਾਰੀ ਗਿਣਤੀ ਵਿੱਚ ਨੌਜਵਾਨ ਮਿਲ ਕੇ ਸੇਵਾ ਨਿਭਾ ਰਹੇ ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ, ਚੇਅਰਮੈਨ ਐਸ.ਸੀ. ਵਿੰਗ ਕਰਮਜੀਤ ਲਚਕਾਣੀ, ਚੇਅਰਮੈਨ ਬਾਬਾ ਵਰਿੰਦਰ ਸਿੰਘ, ਚੇਅਰਮੈਨ ਕੁਲਦੀਪ ਚੀਮਾ, ਪ੍ਰਧਾਨ ਰਾਜੇਸ਼ਵਰ, ਪ੍ਰਧਾਨ ਡਾ. ਸੁਸ਼ੀਲ ਮਸੀਹ, ਮੋਹਿਤ ਅਟਵਾਲ, ਮੇਜਰ ਸਿੰਘ, ਮਲਕੀਤ ਸਿੰਘ ਚੌਧਰੀ, ਅਜੇ ਠਾਕੁਰ, ਮੋਨੂੰ ਮਾਸਟਰ, ਹਰਨੇਕ ਸਿੰਘ, ਪ੍ਰਧਾਨ ਹੁਸਨ ਕੁਮਾਰ, ਪ੍ਰਧਾਨ ਜਿਲਾ ਸਿੰਘ ਅਤੇ ਭਾਰੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ। ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਮੌਜੂਦ ਸਨ।ਹਨ।

ਦੇ ਹਨ।