ਅੰਬਾਲਾ, 16 ਨਵੰਬਰ (ਆਰ.ਸਿੰਘ):- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਸਟੇਟ ਦੇ ਅਬਜ਼ਰਵਰ ਅਤੇ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਅਤੇ ਹਰਿਆਣਾ ਰਾਜ ਦੇ ਪ੍ਰਧਾਨ ਹਰਕੇਸ਼ ਸਿੰਘ ਮੌਹੜੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਰਿਆਣਾ ਰਾਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ।
ਪਾਰਟੀ ਦੇ ਸੂਬਾ ਪ੍ਰਧਾਨ ਹਰਕੇਸ਼ ਸਿੰਘ ਮੌਹੜੀ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹਰਿਆਣਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਜੁੜੇ ਪਾਰਟੀ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਅਮਰਜੀਤ ਸਿੰਘ ਮੰਗੀ ਸਾਬਕਾ ਮੈਂਬਰ ਐਸ.ਜੀ.ਪੀ.ਸੀ ਨੂੰ ਹਰਿਆਣਾ ਸਟੇਟ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ, ਬਲਦੇਵ ਸਿੰਘ ਕੈਮਪੁਰ ਮੈਂਬਰ ਐਸ.ਜੀ.ਪੀ.ਸੀ ਨੂੰ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ, ਮਨਜੀਤ ਸਿੰਘ ਬੱਬੂ ਅਤੇ ਤਜਿੰਦਰਪਾਲ ਸਿੰਘ ਢਿੱਲੋਂ ਕੁਰੂਕਸ਼ੇਤਰ ਨੂੰ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਬੀਬੀ ਮਨਜੀਤ ਕੌਰ ਮੈਂਬਰ ਐਸ.ਜੀ.ਪੀ.ਸੀ ਯਮੁਨਾਨਗਰ ਅਤੇ ਗੁਰਦੀਪ ਸਿੰਘ ਭਾਨੋਖੇੜੀ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਹਰਿਆਣਾ ਸਟੇਟ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ ਪ੍ਰਿਥੀਪਾਲ ਸਿੰਘ ਝੱਬਰ ਕੈਥਲ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਹਰਪਾਲ ਸਿੰਘ ਅਹਿਰਵਾਂ ਫ਼ਤਿਆਬਾਦ ਅਤੇ ਦਵਿੰਦਰ ਸਿੰਘ ਵਿਰਕ ਕਰਨਾਲ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਸੁਖਦੇਵ ਸਿੰਘ ਨਨਿਓਲਾ ਮੈਂਬਰ ਹਰਿਆਣਾ ਗੁਰਦੁਆਰਾ ਕਮੇਟੀ ਅਤੇ ਸੁਖਵਿੰਦਰ ਸਿੰਘ ਫ਼ਤਿਆਬਾਦ ਨੂੰ ਹਰਿਆਣਾ ਸਟੇਟ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਆਗੂਆਂ ਨੂੰ ਹਰਿਆਣਾ ਸਟੇਟ ਅਕਾਲੀ ਦਲ ਦੇ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਅਜੀਤ ਸਿੰਘ ਸੌਂਡਾਂ, ਜਥੇਦਾਰ ਅਮੀਰ ਸਿੰਘ ਕਰਨਾਲ, ਬਲਕਾਰ ਸਿੰਘ ਕਰਨਾਲ, ਜਰਨੈਲ ਸਿੰਘ , ਗੁਰਮੀਤ ਸਿੰਘ ਪੂਨੀਆ ਕੈਥਲ, ਗੁਰਨਾਮ ਸਿੰਘ ਗੁਰਾਇਆ ਕੈਥਲ ਅਤੇ ਬਲਜਿੰਦਰ ਸਿੰਘ ਚਡਿਆਲਾ ਦੇ ਨਾਮ ਸ਼ਾਮਲ ਹਨ।
ਜਿਨ੍ਹਾਂ ਆਗੂਆਂ ਨੂੰ ਹਰਿਆਣਾ ਸਟੇਟ ਦੇ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਪ੍ਰਤਾਪ ਸਿੰਘ ਸੌਕੜਾ, ਕੁਲਦੀਪ ਸਿੰਘ ਚੀਮਾ ਕੈਥਲ ਅਤੇ ਹਰਮਨਜੀਤ ਸਿੰਘ ਸੰਧੂ ਯਮੁਨਾਨਗਰ ਦੇ ਨਾਮ ਸ਼ਾਮਲ ਹਨ। ਸ਼੍ਰੀ ਅਜੈ ਨੀਲੋਖੇੜੀ (ਕਰਨਾਲ) ਅਤੇ ਕੁਲਵਿੰਦਰ ਸਿੰਘ ਫ਼ਤਿਆਬਾਦ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਖਜਿੰਦਰ ਸਿੰਘ ਮਸਾਣਾ ਨੂੰ ਹਰਿਆਣਾ ਇਕਾਈ ਦਾ ਖ਼ਜ਼ਾਨਚੀ ਅਤੇ ਜਤਿੰਦਰਪਾਲ ਸਿੰਘ ਲੱਕੀ ਅੰਬਾਲਾ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਅਮਰਜੀਤ ਸਿੰਘ ਗਧੌਲਾ ਯਮੁਨਾਨਗਰ ਨੂੰ ਲੀਗਲ ਵਿੰਗ ਦਾ ਪ੍ਰਧਾਨ ਅਤੇ ਐਡਵੋਕੇਟ ਗੁਰਤੇਜ ਸਿੰਘ ਸੇਖੋਂ ਨੂੰ ਲੀਗਲ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਜਿਨ੍ਹਾਂ ਸੀਨੀਅਰ ਆਗੂਆਂ ਨੂੰ ਵਰਕਿੰਗ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਐਸ.ਜੀ.ਪੀ.ਸੀ, ਅੰਗਰੇਜ਼ ਸਿੰਘ ਖਾਨਪੁਰ ਅੰਬਾਲਾ, ਮਾਸਟਰ ਮਹਿੰਦਰ ਸਿੰਘ ਅੰਬਾਲਾ, ਜਗਤਾਰ ਸਿੰਘ ਬੜੌਲਾ, ਅਮਰੀਕ ਸਿੰਘ ਮੇਹਰਾ ਕੁਰੂਕਸ਼ੇਤਰ, ਕਰਨੈਲ ਸਿੰਘ ਸਿਆਣਾ ਸੈਦਾਂ ਕੁਰੂਕਸ਼ੇਤਰ, ਗਮਦੂਰ ਸਿੰਘ ਝਰੌਲੀ, ਸੁਖਵੰਤ ਸਿੰਘ ਕਲਸਾਣੀ, ਬਲਬੀਰ ਸਿੰਘ ਸਮਾਣੀ, ਪਰਮਜੀਤ ਸਿੰਘ ਬਰਟੌਲੀ ਕੁਰੂਕਸ਼ੇਤਰ, ਮੇਵਾ ਸਿੰਘ ਸਲਪਾਣੀ ਕਲਾਂ, ਗੁਰਦੀਪ ਸਿੰਘ ਮਹਿਮੂਦਪੁਰ ਕੈਥਲ, ਪ੍ਰੀਤਮ ਸਿੰਘ ਢਿੱਲੋਂ ਕੈਥਲ, ਜਸਵਿੰਦਰ ਸਿੰਘ ਫ਼ਰੀਦਾਬਾਦ, ਹਰਪ੍ਰੀਤ ਸਿੰਘ ਸੰਧੂ ਗੁੜਗਾਵਾਂ, ਮਹਿੰਦਰ ਸਿੰਘ ਚਾਵਲਾ ਰੋਹਤਕ, ਬੀਬੀ ਅਮਰਜੀਤ ਕੌਰ ਬਾੜਾ ਮੈਂਬਰ ਐਸ.ਜੀ.ਪੀ.ਸੀ ਫ਼ਤਿਹਾਬਾਦ, ਹਰਦਲਜੀਤ ਸਿੰਘ ਫ਼ਤਿਹਾਬਾਦ, ਬਲਦੇਵ ਸਿੰਘ ਮੀਰਾਂਬੱਦੀ ਰਤੀਆ, ਅਵਤਾਰ ਸਿੰਘ ਟੋਹਾਣਾ, ਸੁਖਜੀਤ ਸਿੰਘ ਹਿਸਾਰ, ਪ੍ਰਦੀਪ ਸਿੰਘ ਹਿਸਾਰ, ਹਰਜੀਤ ਸਿੰਘ ਰਤੀਆ, ਪਰਮਜੀਤ ਸਿੰਘ ਗੋਗੀ ਯਮੁਨਾਨਗਰ, ਇੰਦਰਜੀਤ ਸਿੰਘ ਢਿੱਲੋਂ ਯਮੁਨਾਨਗਰ, ਜਰਨੈਲ ਸਿੰਘ ਧਿਆਣਾ ਯਮੁਨਾਨਗਰ, ਮਲਵਿੰਦਰ ਸਿੰਘ ਬੇਦੀ ਪੰਚਕੂਲਾ ਅਤੇ ਲਖਵਿੰਦਰ ਸਿੰਘ ਸਦਾਨਾ ਪੰਚਕੂਲਾ ਦੇ ਨਾਮ ਸ਼ਾਮਲ ਹਨ।
