ਪਟਿਆਲਾ, 30 ਸਤੰਬਰ:- ਵਿਦਿਆਰਥੀਆਂ ਨੂੰ ਫਾਇਰ ਸੇਫਟੀ, ਸਿਲੰਡਰਾਂ, ਗੈਸਾਂ, ਬਿਜਲੀ, ਪੈਟਰੋਲੀਅਮ ਪਦਾਰਥਾਂ ਦੀ ਠੀਕ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ। ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਹਰਰੋਜ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਆਪਣੀ ਸੁਰੱਖਿਆ, ਬਚਾਓ, ਹਾਦਸੇ ਘਟਾਉਣ, ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ।

ਦਿੱਲੀ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਸ਼੍ਰੀ ਸੰਤੋਸ਼ ਸ਼ੁਕਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਫਾਇਰ ਸੇਫਟੀ, ਗੈਸਾਂ, ਬਿਜਲੀ, ਪੈਟਰੋਲੀਅਮ ਪਦਾਰਥਾਂ ਦੀਆਂ ਅੱਗਾਂ ਨੂੰ ਕੰਟਰੋਲ ਕਰਨ, ਇਨ੍ਹਾਂ ਦੀ ਠੀਕ ਵਰਤੋਂ ਅਤੇ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਦਿੱਤੀ।

ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਟ੍ਰੇਨਿੰਗ ਅਤੇ ਅਭਿਆਸ ਦੀ ਕਮੀਂ ਕਾਰਨ, 95% ਦੁਰਘਟਨਾਵਾਂ ਗਲਤੀਆਂ, ਲਾਪਰਵਾਹੀਆਂ, ਕਾਹਲੀ ਕਾਰਨ ਹੋ ਰਹੀਆਂ ਇਸ ਲਈ ਬਿਜਲੀ, ਪੈਟਰੋਲੀਅਮ, ਗੈਸਾਂ, ਅੱਗਾਂ ਲਗਣ ਵਾਲੀਆਂ ਚੀਜ਼ਾਂ ਦੀ ਠੀਕ ਵਰਤੋਂ ਬਾਰੇ ਟ੍ਰੇਨਿੰਗਾਂ, ਅਭਿਆਸ ਜ਼ਰੂਰ ਲੈਣੇ ਚਾਹੀਦੇ ਹਨ। ਉਨ੍ਹਾਂ ਨੇ ਅੱਗਾਂ ਅਤੇ ਸਿਲੰਡਰਾਂ ਦੀਆਂ ਕਿਸਮਾਂ, ਇਨ੍ਹਾਂ ਦੀ ਠੀਕ ਵਰਤੋਂ ਬਾਰੇ ਜਾਣਕਾਰੀ ਦਿੱਤੀ।

ਡਾਕਟਰ ਰਿਸ਼ਮਾਂ ਕੌਹਲੀ ਮੈਡੀਕਲ ਅਫ਼ਸਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਤਿਕਾਰਯੋਗ ਪ੍ਰਿੰਸੀਪਲ ਜੀ ਵਲੋਂ ਚੰਗੇਰੇ ਸਿਖਿਆ ਖੇਡਾਂ ਸੁਰੱਖਿਆ ਦੇ ਨਾਲ ਹਾਦਸੇ, ਜਾਂਨੀ ਮਾਲੀ ਨੁਕਸਾਨਾਂ ਨੂੰ ਘਟਾਉਣ ਦੀਆਂ ਟ੍ਰੇਨਿੰਗਾਂ, ਸਮਾਜ ਸੇਵੀ ਦੀਆਂ ਭਾਵਨਾਵਾਂ ਵਿਚਾਰ ਵੀ ਦਿੱਤੇ ਜਾਂਦੇ ਹਨ।

ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ ਜਿਸ ਸਦਕਾ ਉਨ੍ਹਾਂ ਵਲੋਂ ਚੀਜ਼ਾਂ ਦੀ ਵਰਤੋਂ ਸਾਵਧਾਨੀਆਂ ਨਾਲ ਕੀਤੀ ਜਾਂਦੀ ਹੈ। ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਭਵਿੱਖ ਵਿੱਚ ਸੇਫਟੀ, ਸਿਹਤ, ਇਨਸਾਨੀਅਤ, ਪ੍ਰੇਮ ਹਮਦਰਦੀ, ਅਨੁਸ਼ਾਸਨ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਪੂਰੀ ਜਾਣਕਾਰੀ ਅਤੇ ਪਾਲਣਾ ਕਰਕੇ ਹੀ ਸੁਰਖਿਅਤ, ਖੁਸ਼ਹਾਲ ਰਿਹਾ ਜਾ ਸਕਦਾ ਹੈ।