ਗੜ੍ਹਸ਼ੰਕਰ, 03 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ਸਿੱਖਿਆ ਵਿਭਾਗ ਵੱਲੋਂ ਬਲਾਕ ਨੋਡਲ ਅਫ਼ਸਰ ਸ੍ਰੀਮਤੀ ਇੰਦਰਜੀਤ ਕੌਰ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਕੂਲ ਦੇ ਇੰਚਾਰਜ ਸ੍ਰੀ ਮਨਜੀਤ ਸਿੰਘ ਜੀ ਦੀ ਹਾਜ਼ਰੀ ਵਿੱਚ ‘ਇੰਡੀਅਨ ਐਨਰਜੀ ਬਾਸਕਟ 2047: ਸੰਭਾਵਨਾਵਾਂ ਅਤੇ ਚੁਣੌਤੀਆਂ’ ਵਿਸ਼ੇ ਸਬੰਧੀ ਵਿਦਿਆਰਥੀ ਵਿਗਿਆਨ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਮੁਕਾਬਲਾ ਏਐਸਜੀ ਗਰੁੱਪ ਬੀਆਰਸੀ ਸ੍ਰੀ ਰਾਮ ਸਰੂਪ, ਬੀਆਰਸੀ ਸ੍ਰੀ ਰਾਮ ਕਿਸ਼ਨ, ਬੀਆਰਸੀ ਸ੍ਰੀ ਭਾਗ ਸਿੰਘ ਜੀ ਅਤੇ ਸੇਵਾਮੁਕਤ ਵਿਗਿਆਨ ਅਧਿਆਪਕ ਸ੍ਰੀ ਅਨੁਪਮ ਕੁਮਾਰ ਸ਼ਰਮਾ ਜੀ ਦੁਆਰਾ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਗੜ੍ਹਸ਼ੰਕਰ-2 ਬਲਾਕ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਖੁਰਾਲੀ ਦੀ ਰਸ਼ਮੀਨ ਕੌਰ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੀ ਡਿੰਪਲ ਦੇਵੀ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਣੋਵਾਲ ਦੀ ਸੰਤੋਸ਼ ਦੇਵੀ ਨੇ ਪ੍ਰਾਪਤ ਕੀਤਾ। ਇਸ ਮੁਕਾਬਲੇ ਦੀ ਜੱਜਮੈਂਟ ਲੈਕ. ਜਸਪਾਲ ਸਿੰਘ ਧੰਜਲ, ਮਾਸਟਰ ਜਤਿੰਦਰ ਸਿੰਘ ਅਤੇ ਮਾਸਟਰ ਅਜੇ ਕੁਮਾਰ ਜੀ ਦੁਆਰਾ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਸ੍ਰੀਮਤੀ ਰੀਤੂ ਵਰਮਾ, ਸ੍ਰੀਮਤੀ ਰਵਨੀਤ ਕੌਰ, ਜਤਿੰਦਰ ਸਿੰਘ, ਮਨਪ੍ਰੀਤ ਕੌਰ, ਨਵਨੀਤ ਕੌਰ, ਹਨੀ ਭਾਟੀਆ, ਸੰਜੀਵ ਕੁਮਾਰ, ਪੰਕਜ ਕੁਮਾਰ, ਤੇਜਪਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਦਾ ਸਟਾਫ ਹਾਜ਼ਰ ਸੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ‘ਇੰਡੀਅਨ ਐਨਰਜੀ ਬਾਸਕਟ 2047: ਸੰਭਾਵਨਾਵਾਂ ਅਤੇ ਚੁਣੌਤੀਆਂ’ ਵਿਸ਼ੇ ’ਤੇ ਵਿਦਿਆਰਥੀ ਵਿਗਿਆਨ ਸੈਮੀਨਾਰ ਲਗਾਇਆ
