ਬੰਗਾ:- ਪਿਛਲੇ ਦਿਨੀ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਪੰਜਾਬ ਸਟੇਟ ਸੀਨੀਅਰ ਚੈਂਪੀਅਨ ਸ਼ਿਪ ਪੋਡਾਂ ਦਾ ਅਯੋਜਿਨ ਕੀਤਾ ਗਿਆ। ਇਨਾ ਖੇਡਾਂ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਲਵਜੋਤ ਕੌਰ ਕਾਹਮਾ ਨੇ ਪਹਿਲੀ ਵਾਰ ਹਿੱਸਾ ਲੈ ਕੇ ਪੰਜਾਬ ਭਰ 'ਚੋਂ 100 ਮੀਟਰ ਦੀ ਰੇਸ 11.99 ਸੈਕਿੰਡ ਵਿੱਚ ਪੂਰੀ ਕਰਕੇ ਪਹਿਲਾ ਸਥਾਨ ਹਾਸਿਲ ਕਰਕੇ ਰਿਕਾਰਡ ਬਣਾਇਆ ਅਤੇ ਨੈਸ਼ਨਲ ਲਈ ਕੁਆਲੀਫਾਈਡ ਕੀਤਾ ਹੈ। ਇਸ ਖੁਸ਼ੀ ਵਿੱਚ ਡਾ. ਬੀ. ਆਰ. ਅੰਬੇਡਕਰ ਪਿਉਪਲ ਐਜੂਕੇਸ਼ਨ ਐਂਡ ਵੇਲਫੇਅਰ ਏਡ ਸੋਸਾਇਟੀ ਪੰਜਾਬ (ਰਜਿ:) ਵਲੋਂ ਲਵਜੋਤ ਕੌਰ ਕਾਹਮਾ ਨੂੰ 2100/- ਰੁ. ਦੇ ਕੇ ਸਨਮਾਨਿਤ ਕੀਤਾ ਗਿਆ।
ਡਾ ਬੀ. ਆਰ ਅੰਬੇਡਕਰ ਸੋਸਾਇਟੀ ਦੇ ਸਲਾਹਕਾਰ ਅਤੇ ਸਿੱਖ ਨੈਸ਼ਨਲ ਕਾਲਜ ਦੇ ਸਾਬਕਾ ਵਿਦਿਆਰਥੀ ਕਿਰਪਾਲ ਸਿੰਘ ਝੱਲੀ ਸੇਵਾਮੁਕਤ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਲੰਧਰ ਅਤੇ ਸਮੂਹ ਝੱਲੀ ਪਰਿਵਾਰ ਵਲੋਂ ਜੇਤੂ ਖਿਡਾਰਨ ਨੂੰ ਪੀ.ਟੀ. ਮਹਿੰਗਾ ਸਿੰਘ ਪੈਵੇਲੀਅਨ ਸਟੇਡੀਅਮ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਤਹਿ ਦਿਲੋਂ ਵਧਾਈਆਂ ਦਿੱਤੀਆਂ ਅਤੇ ਜੋਰ ਸ਼ੋਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਝੱਲੀ ਵਲੋਂ ਕਿਹਾ ਕਿ ਜੇਤੂ ਖਿਡਾਰਨ ਦਾ ਸਿਹਰਾ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਅਤੇ ਕੋਚ ਰਣਧੀਰ ਸਿੰਘ ਭੁੱਲਰ ਦੀ ਅਣਥੱਕ ਮਿਹਨਤ ਦਾ ਸਦਕਾ ਹੈ।
ਲੜਕੀਆਂ ਨੂੰ ਖੇਡਾਂ ਦੇ ਹਰੇਕ ਖੇਤਰ ਵਿੱਚ ਸ਼ਾਮਿਲ ਕਰਕੇ ਉਪਰ ਉਠਣ ਦਾ ਮੌਕਾ ਦੇਣਾ ਚਾਹੀਦਾ ਹੈ । ਖਿਡਾਰਨ ਨੇ ਸਾਡੇ ਜਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਸਾਨੂੰ ਪੂਰੀ ਆਸ ਹੈ ਕਿ, ਇਹ ਖਿਡਾਰਨ ਨੈਸ਼ਨਲ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਵਿੱਚ ਵੀ ਪੂਰੇ ਲਗਨ ਨਾਲ ਮਿਹਨਤ ਕਰਕੇ ਸੋਨੇ ਦੇ ਤਗਮੇ ਜਿੱਤ ਕੇ ਆਵੇਗੀ ਅਤੇ ਪੰਜਾਬ ਦਾ ਨਾਮ ਰੌਸਨ ਕਰੇਗੀ। ਇਸ ਮੌਕੇ ਸਮੂਹ ਖਿਡਾਰੀਆਂ ਨੂੰ ਫਰੂਟ ਵੀ ਤਕਸੀਮ ਕੀਤਾ ਗਿਆ।
ਸ. ਭੁੱਲਰ ਕੋਚ ਵਲੋਂ ਡਾ. ਬੀ. ਆਰ ਅੰਬੇਡਕਰ ਸੋਸਾਇਟੀ ਅਤੇ ਝੱਲੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀ ਸੋਹਣ ਸਿੰਘ ਝੱਲੀ ਸਾਬਕਾ ਸੈਕਟਰੀ, ਸੱਤਿਆ ਝੱਲੀ ਸਾਬਕਾ ਸਰਪੰਚ ਪਿੰਡ ਹੀਉਂ ਮੌਜੂਦਾ ਨੰਬਰਦਾਰ, ਲਵਪ੍ਰੀਤ ਕੌਰ ਸਮਰਾਲਾ, ਕੇਹਰ ਸਿੰਘ ਕਾਹਮਾ, ਸਤਵੀਰ ਸਿੰਘ ਸੱਤੀ ਕੋਚ ਜੀਂਦੋਵਾਲ ਅਤੇ ਖਿਡਾਰੀ ਹਾਜਰ ਸਨ।
ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਲਵਜੋਤ ਕਾਹਮਾ ਨੇ ਨਵਾਂ ਰਿਕਾਰਡ ਕਾਇਮ ਕੀਤਾ
