ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਗੰਗਾ ਤਪ ਅਸਥਾਨ ਤੋਂ 650 ਸਾਲਾ ਸਬੰਧੀ ਸ਼ੋਭਾ ਯਾਤਰਾ ਆਰੰਭ ਹੋਈ। ਇਹ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਤਹਿਸੀਲ ਗੜ੍ਹਸ਼ੰਕਰ ਵਿਖੇ ਪਹੁੰਚੀ। ਇਸ ਦੇ ਪਹੁੰਚਣ ’ਤੇ ਦਲਜੀਤ ਸਿੰਘ ਬੈਸ ਅਤੇ ਰਾਜ ਕੁਮਾਰ ਪਾਹਲੇਵਾਲ ਨੇ ਸਮੁੰਦੜਾ, ਗੜ੍ਹਸ਼ੰਕਰ ਸ਼ਹਿਰ ਅਤੇ ਬਿਲੜੋਂ ਵਿਖੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ।
ਸ਼ੋਭਾ ਯਾਤਰਾ ਦੇ ਨਾਲ ਆਏ ਬੁਲਾਰਿਆਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਗੁਰਦੁਆਰਾ ਭਾਈ ਤਿਲਕੂ ਜੀ, ਗੜ੍ਹਸ਼ੰਕਰ ਵਿਖੇ ਸੇਵਾਦਾਰਾਂ ਅਤੇ ਹੈੱਡ ਗ੍ਰੰਥੀ ਬਾਬਾ ਕੁਲਵਿੰਦਰ ਸਿੰਘ ਨੇ ਆਏ ਸੰਤ-ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੰਤ ਸਤਵਿੰਦਰ ਗਿਰੀ, ਸਤਨਾਮ ਸਿੰਘ ਬੇਦੀ (ਗੁਰੂ ਨਾਨਕ ਦੇਵ ਜੀ ਦੀ 19ਵੀਂ ਪੀੜ੍ਹੀ), ਸੰਤ ਸੁਖਵਿੰਦਰ ਦਾਸ ਜਲੰਧਰ ਵਾਲੇ, ਪ੍ਰੋਫੈਸਰ ਦਵਿੰਦਰ ਸ਼ਰਮਾ, ਬਾਬਾ ਜਸਵੀਰ ਸਿੰਘ ਮੈਹਿੰਦਪੁਰ, ਦਲਜੀਤ ਸਿੰਘ ਬੈਂਸ ਖੁਰਦਾਂ, ਸਮਾਜ ਸੇਵੀ ਸੋਮਨਾਥ ਟਕਲਾ, ਰਣਜੀਤ ਸਿੰਘ, ਵਿਕਰਾਂਤ ਅਗਨੀਹੋਤਰੀ ਗੜ੍ਹਸ਼ੰਕਰ, ਪਰਮਜੀਤ ਰੱਤੇਵਾਲ, ਰਾਣਾ, ਰਾਜ ਕੁਮਾਰ ਪਾਹਲੇਵਾਲ, ਰਮਨ ਕੁਮਾਰ, ਆਗਮਨ ਸਿੰਘ ਬਿਲੜੋਂ ਆਦਿ ਸ਼ਾਮਲ ਸਨ।
