ਨਵਾਂਸ਼ਹਿਰ /ਕਾਠਗੜ੍ਹ, 24 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) : ਗੁਰਦੁਆਰਾ ਸਿੰਘ ਸਭਾ ਕਾਠਗੜ੍ਹ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਗ੍ਰੰਥ ਪਾਠ ਜੀ ਦੇ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਭਾਈ ਹਰਜਿੰਦਰ ਸਿੰਘ ਮੋਜੋਵਾਲ ਮਜਾਰੇ ਵਾਲੀਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਦੇ ਸਹਿਯੋਗ ਨਾਲ ਚਾਹ ਪਕੌੜਿਆਂ ਅਤੇ ਮਠਿਆਈਆਂ ਅਤੇ ਗੁਰੂ ਦੇ ਅਟੁੱਟ ਲੰਗਰ ਵਰਤਾਏ ਗਏ।ਇਸ ਮੌਕੇ ਗੁਰਦੁਆਰਾ ਸਿੰਘ ਸਭਾ ਕਾਠਗੜ੍ਹ ਦੇ ਪ੍ਰਧਾਨ ਡਾਕਟਰ ਬਲਦੇਵ ਸਿੰਘ ਪਨੇਸਰ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਸ਼ੁਭਾਸ਼ ਆਨੰਦ, ਰਾਜ ਕੁਮਾਰ ਆਨੰਦ, ਬਾਬਾ ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ ਬਾਜਵਾ ਨੰਬਰਦਾਰ, ਪੱਤਰਕਾਰ ਸਤੀਸ਼ ਸ਼ਰਮਾ ਕਾਠਗੜ੍ਹ, ਸ਼ੋਵਨ ਸ਼ਰਮਾ ਕਾਠਗੜ੍ਹ, ਡਾਕਟਰ ਵਿੱਕੀ ਪਨੇਸਰ, ਕਿਹਰ ਸਿੰਘ ਬਾਜਵਾ, ਬਾਬਾ ਸਤਨਾਮ ਸਿੰਘ, ਰਵੀ ਕੁਮਾਰ ਕਾਠਗੜ੍ਹ, ਸਤੀਸ਼ ਸ਼ਰਮਾ, ਜਤਿੰਦਰ ਪਾਲ ਸਿੰਘ ਕਲੇਰ, ਹਰਸਿਮਰਨ ਜੋਤ ਸਿੰਘ ਕਲੇਰ, ਰਾਗਵ ਭਾਰਤਵਾਜ, ਰਵੀ ਕਾਠਗੜ੍ਹ, ਸੇਵਾਦਾਰ ਸਾਂਈ ਕਾਲੇਸ਼ਾਹ ਜੀ, ਪਰਮਿੰਦਰ ਸਿੰਘ ਸਹੋਤਾ, ਦੀਦਾਰ ਸਿੰਘ ਮੋਹਣਮਾਜਰਾ ਆਦਿ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
