ਨਵਾਂਸ਼ਹਿਰ, 31 ਅਕਤੂਬਰ- ਅੱਜ ਪੁਲਿਸ ਪ੍ਰਸ਼ਾਸਨ ਦੀ ਪਹਿਲ ਤੇ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ "ਰਨ ਫਾਰ ਯੂਨਿਟੀ" ਅਧੀਨ ਡੀ. ਐਸ. ਪੀ. ਸ੍ਰੀ ਰਾਜ ਕੁਮਾਰ, ਸਕੂਲ ਪ੍ਰਿੰਸੀਪਲ ਸਰਦਾਰ ਪਰਵਿੰਦਰ ਸਿੰਘ ਜੱਸੋਮਜਾਰਾ, ਐਸ.ਐਚ.ਓ. ਸਿਟੀ ਸ੍ਰੀ ਅਵਤਾਰ ਸਿੰਘ ਦੀ ਅਗਵਾਈ ਹੇਠ ਸਕੂਲ ਵਿਦਿਆਰਥੀਆਂ ਵੱਲੋਂ ਇੱਕ ਦੌੜ ਦਾ ਆਯੋਜਨ ਕੀਤਾ ਗਿਆ। 
ਰੈਲੀ ਨੂੰ ਸੰਬੋਧਨ ਕਰਦਿਆਂ ਡੀ.ਐਸ. ਪੀ. ਸ਼੍ਰੀ ਰਾਜ ਕੁਮਾਰ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਭਾਰਤ ਵਿੱਚ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨਾ ਹੈ। ਉਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਅਤੇ ਸਾਈਬਰ ਕ੍ਰਾਈਮ ਤੋਂ ਵੀ ਸੁਚੇਤ ਕੀਤਾ। ਐਸ.ਐਚ. ਓ. ਸਿਟੀ ਇੰਸਪੈਕਟਰ ਅਵਤਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ। 
ਏ.ਐਸ.ਆਈ. ਪ੍ਰਵੀਨ ਕੁਮਾਰ ਨੇ "ਰਨ ਫਾਰ ਯੂਨਿਟੀ" ਦੇ ਮੰਤਵ ਬਾਰੇ ਜਾਣਕਾਰੀ ਦਿੱਤੀ । ਸਕੂਲ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡੀ.ਐਸ.ਪੀ. ਸ੍ਰੀ ਰਾਜ ਕੁਮਾਰ, ਐਸ.ਐਚ.ਓ. ਇੰਸਪੈਕਟਰ ਅਵਤਾਰ ਸਿੰਘ, ਟਰੈਫਿਕ ਇੰਚਾਰਜ ਸ੍ਰੀ ਸੁਭਾਸ਼ ਚੰਦਰ ਅਤੇ ਸਾਂਝ ਕੇਂਦਰ ਇੰਚਾਰਜ ਏ.ਐਸ.ਆਈ. ਸ਼੍ਰੀ ਗੁਰਦੀਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਪਰੋਕਤ ਸ਼ਖਸੀਅਤਾ ਨੇ ਸਕੂਲ ਵਿੱਚ ਪੌਦੇ ਵੀ ਲਾਏ।
ਇਸ ਮੌਕੇ ਤੇ ਸ੍ਰੀ ਅਜੇ ਕੁਮਾਰ ਮੁਨਸ਼ੀ, ਸਾਂਝ ਕੇਂਦਰ ਨਵਾਂ ਸ਼ਹਿਰ ਦਾ ਸਮੁੱਚਾ ਸਟਾਫ, ਇੰਚਾਰਜ਼ ਟਰੈਫਿਕ ਮੀਡੀਆ ਸੈਲ, ਸਕੂਲ ਅਧਿਆਪਕ ਸਾਬਕਾ ਪ੍ਰਿੰਸੀਪਲ ਹਰਵਿੰਦਰ ਸਿੰਘ, ਸ੍ਰੀ ਸੁਰਜੀਤ ਸਿੰਘ, ਸ੍ਰੀ ਜਸਕਰਨ ਸਿੰਘ, ਸ੍ਰੀ ਮਹਿੰਦਰ ਪਾਲ ਸਿੰਘ, ਸ੍ਰੀ ਪ੍ਰਭਾਤ ਸ੍ਰੀ ਨਿਤਿਨ ਸਿੰਘ, ਸ੍ਰੀ ਜਸਕਰਨ ਸਿੰਘ ਚਾਹਲ ਆਦਿ ਹਾਜ਼ਰ ਸਨ।