ਲੁਧਿਆਣਾ, 24 ਅਕਤੂਬਰ:- ਵੇਰਕਾ ਦੇ ਜੰਮਪਲ, ਅੰਮ੍ਰਿਤਸਰ ਦੇ ਸਿਰਕੱਢ ਵਕੀਲ ਅਤੇ ਸ਼੍ਰੋਮਣੀ ਪੰਜਾਬੀ ਕਵੀ ਅਜਾਇਬ ਸਿੰਘ ਹੁੰਦਲ ਦੇ ਦੇਹਾਂਤ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
7 ਦਸੰਬਰ, 1939 ਨੂੰ ਜਨਮੇ ਅਜਾਇਬ ਸਿੰਘ ਹੁੰਦਲ ਦੀ ਉਮਰ ਇਸ ਵੇਲੇ ਲਗਭਗ 86 ਸਾਲ ਸੀ। ਉਨ੍ਹਾਂ ਨੇ ਆਪਣਾ ਕਾਵਿ ਸਫ਼ਰ ਪੰਜਾਬੀ ਗ਼ਜ਼ਲਗੋ ਵਜੋਂ ਸ਼ੁਰੂ ਕੀਤਾ, ਪਰ ਬਾਅਦ ਵਿੱਚ ਆਜ਼ਾਦ ਕਵਿਤਾ ਲਿਖਣ ਲੱਗ ਪਏ। ਵੇਰਕਾ ਵਿੱਚ ਰਹਿੰਦਿਆਂ ਉਹ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦੇ ਪੱਕੇ ਸਾਥੀ ਸਨ।
ਉਨ੍ਹਾਂ ਦੀਆਂ ਪ੍ਰਮੁੱਖ ਲਿਖਤਾਂ ਵਿੱਚ *ਅਜੇ ਨਾ ਗਿਣ* (ਗ਼ਜ਼ਲਾਂ), *ਫ਼ੈਸਲੇ ਤੋਂ ਬਾਅਦ* (1983), *ਮਿੱਟੀ ਸਾਹਵੇਂ ਖੜਾ ਵਾਰਿਸ* (1991), *ਆਪਣਾ ਆਪਣਾ ਕੁਰੂਕਸ਼ੇਤਰ* (1996) ਅਤੇ *ਕਚਹਿਰੀ ਵਿੱਚ ਖੜ੍ਹਾ ਦਰਖ਼ਤ* (1992) ਸ਼ਾਮਲ ਹਨ।
ਭਾਸ਼ਾ ਵਿਭਾਗ, ਪੰਜਾਬ ਵੱਲੋਂ ਵੀ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਸਨਮਾਨਿਤ ਕੀਤਾ ਗਿਆ ਸੀ।
