ਡੇਰਾਬੱਸੀ, 25-09-2026 :- ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਚੰਡੀਗੜ੍ਹ ਵੱਲੋਂ ਟੈਗੋਰ ਥੀਏਟਰ, ਸੈਕਟਰ-18, ਚੰਡੀਗੜ੍ਹ ਵਿਖੇ ਤਿੰਨ ਰੋਜ਼ਾ ਇੰਟਰਨੈਸ਼ਨਲ ਥੀਏਟਰ ਵਰਕਸ਼ਾਪ ਲਗਾਈ ਗਈ। ਜਿਸ ਵਿਚ ਮੈਂਟਲ (ਦਿਮਾਗੀ) ਹੈਲਥ, ਥੀਏਟਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਇੰਟਰਨੈਸ਼ਨਲ ਥੀਏਟਰ ਵਰਕਸ਼ਾਪ ਦੌਰਾਨ ਮਿਤੀ 25 ਸਤੰਬਰ, 2026 ਨੂੰ ਪੰਜਾਬੀ ਸਭਿਆਚਾਰ ਨੂੰ ਦਰਸਾਉਂਦਾ ਪ੍ਰੋਗਰਾਮ "ਪੰਜਾਬ ਦੇ ਰੰਗ" ਬਹੁਤ ਹੀ ਧੂਮਧਾਮ ਨਾਲ ਪੇਸ਼ ਕੀਤਾ ਗਿਆ। ਜਿਸ ਵਿੱਚ ਕਲਾਕਾਰਾਂ ਦੁਆਰਾ ਪੰਜਾਬੀਅਤ ਅਤੇ ਪੰਜਾਬੀ ਵਿਰਸੇ ਦੇ ਸੰਗੀਤਕ ਰੰਗ ਪੇਸ਼ ਕੀਤੇ ਗਏ।
ਇਸ ਪ੍ਰੋਗਰਾਮ ਵਿੱਚ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜੱਥੇਦਾਰ ਸਰਦਾਰ ਬਲਜੀਤ ਸਿੰਘ ਦਾਦੂਵਾਲ ਜੀ (ਅੰਬੈਸਡਰ ਫਾਰ ਪੀਸ) ਨੇ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉੱਥੇ ਹੀ ਏ. ਐੱਸ. ਰਾਏ (ਡੀ.ਜੀ.ਪੀ. ਪੰਜਾਬ), ਬਾਲ ਮੁਕੰਦ ਸ਼ਰਮਾ (ਰਿਟਾਇਰਡ ਚੇਅਰਮੈਨ, ਫੂਡ ਕਮਿਸ਼ਨ, ਪੰਜਾਬ), ਸਿਮਰ ਸਿੰਘ (ਪ੍ਰਧਾਨ ਸਿੱਖ ਹਿਸਟਰੀ ਫਾਊਂਡੇਸ਼ਨ), ਡਾ. ਸਤੀਸ਼ ਵਰਮਾ (ਪ੍ਰੋਫੈਸਰ ਇਮੈਰਿਟਿਸ, ਦੇਸ਼ ਭਗਤ ਯੂਨੀਵਰਸਿਟੀ ਅਤੇ ਸ੍ਰੋਮਣੀ ਨਾਟਕ ਕਾਰ ਐਵਾਰਡੀ), ਮਨਵੀਰ ਸਿੰਘ (ਪ੍ਰਧਾਨ ਕਾਰ ਐਸੋਸੀਏਸ਼ਨ, ਚੰਡੀਗੜ੍ਹ), ਚੇਤਨ ਧਾਲੀਵਾਲ (ਮੈਂਬਰ, ਫੂਡ ਕਮਿਸ਼ਨ ਪੰਜਾਬ), ਸੁੱਖੀ ਬਰਾੜ, ਪਰਮਦੀਪ ਕੌਰ ਭੱਲਾ (ਸੁਪੱਤਨੀ ਸਵਰਗਵਾਸੀ ਡਾ. ਜਸਵਿੰਦਰ ਸਿੰਘ ਭੱਲਾ), ਕੰਚਨ ਸ਼ਰਮਾ (ਚੇਅਰਪਰਸਨ ਪੰਜਾਬ ਟ੍ਰੇਡ ਪ੍ਰੋਮੋਸ਼ਨ ਕਾਂਸਲ), ਨੀਸ਼ਾ ਲੂਥਰਾ (ਕਵਿੱਤਰੀ, ਫਿਲਮ ਅਤੇ ਥੀਏਟਰ ਡਾਇਰੈਕਟਰ), ਅੰਜੂ ਕੱਟਿਆਲ (ਐੱਮ.ਸੀ. ਸੈਕਟਰ 22, ਚੰਡੀਗੜ੍ਹ) ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਅਤੇ ਚੇਅਰਮੈਨ, ਰਾਸ਼ਟਰਪਤੀ ਐਵਾਰਡੀ ਬਲਕਾਰ ਸਿੱਧੂ ਵਲੋਂ ਮੁੱਖ ਮਹਿਮਾਨ ਜੱਥੇਦਾਰ ਸਰਦਾਰ ਬਲਜੀਤ ਸਿੰਘ ਦਾਦੂਵਾਲ ਜੀ (ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ, ਅੰਬੈਸਡਰ ਫਾਰ ਪੀਸ) ਨੂੰ ਸੁਸਾਇਟੀ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੀਆਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਜੱਥੇਦਾਰ ਸਰਦਾਰ ਬਲਜੀਤ ਸਿੰਘ ਦਾਦੂਵਾਲ ਜੀ (ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ, ਅੰਬੈਸਡਰ ਫਾਰ ਪੀਸ) ਨੇ ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਕਰਾਏ ਗਏ ਸੱਭਿਆਚਾਰਕ ਪ੍ਰੋਗਰਾਮ ਨੂੰ ਬਹੁਤ ਹੀ ਸ਼ਲਾਘਾਯੋਗ ਦੱਸਿਆ ਅਤੇ ਸਾਰੇ ਪ੍ਰੋਗਰਾਮ ਦਾ ਆਨੰਦ ਮਾਣਿਆ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪੰਜਾਬੀ ਵਿਰਸੇ ਦੀਆਂ ਝਾਕੀਆਂ ਨਜ਼ਰ ਆਉਂਦੀਆਂ ਹਨ। ਪੰਜਾਬੀ ਪਹਿਰਾਵਾ, ਸੱਗੀ ਫੁੱਲ, ਕੈਂਠੇ, ਪਰਾਂਦੀਆਂ, ਫੁਲਕਾਰੀਆਂ, ਚਰਖੇ ਦੇਖ ਕੇ ਉਸ ਸਮੇਂ ਦੀ ਯਾਦ ਤਾਜ਼ਾ ਹੋ ਗਈ ਜਦੋਂ ਪਿੰਡਾਂ ਵਿੱਚ ਸਾਂਝਾ ਭਾਈਚਾਰਾ ਹੁੰਦਾ ਸੀ। ਉਹਨਾਂ ਨੇ ਪਰਵੀਨ ਸੰਧੂ ਨੂੰ ਵੱਧ ਚੜ੍ਹ ਕੇ ਇਸ ਤਰਾਂ ਦੇ ਉਪਰਾਲੇ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ, ਤਾਂ ਕਿ ਨੋਜਵਾਨ ਪੀੜ੍ਹੀ ਅਪਣੇ ਵਿਰਸੇ ਨਾਲ ਜੁੜੀ ਰਹੇ।
ਇਸ ਪ੍ਰੋਗਰਾਮ ਵਿਚ ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਚੇਅਰਮੈਨ ਰਾਸ਼ਟਰਪਤੀ ਅਵਾਰਡੀ ਸ. ਬਲਕਾਰ ਸਿੱਧੂ ਅਤੇ ਟੀਮ ਵੱਲੋਂ ਪੰਜਾਬੀ ਨਾਚ ਲੁੱਡੀ, ਝੂੰਮਰ ਅਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਗੁਰਦੀਪ ਕੌਰ ਅਤੇ ਟੀਮ ਵਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।
ਜਿਥੇ ਹੀ ਇਹ ਸਾਰੇ ਪ੍ਰੋਗਰਾਮ ਦੀ ਰਹਿਨੁਮਾਈ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਕੀਤੀ, ਉਥੇ ਹੀ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਸੁਸਾਇਟੀ ਦੀ ਸਮੁੱਚੀ ਟੀਮ, ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ, ਕੈਸ਼ੀਅਰ ਅਰਸ਼ਦੀਪ ਸਿੰਘ, ਸਹਾਇਕ ਸਕੱਤਰ ਮਨਜੀਤ ਕੌਰ ਮੀਤ, ਪ੍ਰੀਤੀ ਜੈਨ, ਧੰਨਜਿਆ ਚੌਹਾਨ, ਨਵਪ੍ਰੀਤ ਕੌਰ, ਰੁਪਿੰਦਰ ਕੌਰ, ਮੁਸਕਾਨ, ਬਲਬੀਰ ਕੌਰ ਸੋਨੀ, ਜੱਸਮਾਈਨ ਸਿੰਘ ਸੋਨੀ, ਅੰਮ੍ਰਿਤਪਾਲ ਕੌਰ ਪਟਿਆਲਾ, ਰੇਸ਼ਮ ਸਿੰਘ ਸੰਧੂ, ਨਵਨੂਰ ਸੰਧੂ, ਸ਼ਮਾ ਮਹਾਜਨ, ਤੇਜਾ ਸਿੰਘ ਥੂਹਾ ਸਾਰਿਆਂ ਦਾ ਭਰਭੂਰ ਯੋਗਦਾਨ ਰਿਹਾ।
ਐਂਕਰ ਦੀਪਾਲੀ ਭੱਲਾ ਵਲੋਂ ਉਲੀਕੇ ਗਏ ਪ੍ਰੋਗਰਾਮ ਦੀ ਰੂਪ ਰੇਖਾ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ।
ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਦੱਸਿਆ ਕਿ ਸਾਰੀ ਟੀਮ ਦੇ ਸਹਿਯੋਗ ਸਦਕਾ ਹਰ ਪ੍ਰੋਗਰਾਮ ਦੀ ਤਰਾਂ ਇਹ ਪ੍ਰੋਗਰਾਮ ਵੀ ਸਫ਼ਲ ਰਿਹਾ। ਦਰਸ਼ਕਾਂ ਨੇ ਪਰਿਵਾਰਾਂ ਨਾਲ ਆ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ।
