ਹੁਸ਼ਿਆਰਪੁਰ- ਆਲ ਇੰਡੀਆ ਗੋਜੂ ਰਿਊ ਕਰਾਟੇ ਫੈਡਰੇਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਪੰਜਾਬ ਗੋਜੂ ਰਯੂ ਕਰਾਟੇ ਫੈਡਰੇਸ਼ਨ ਨੇ ਸੁਲਤਾਨਪੁਰ ਲੋਧੀ ਦੇ ਡਾਇਮੰਡ ਰਿਜ਼ੋਰਟ ਵਿਖੇ ਦੂਜੀ "ਗੋਜੂ ਰਯੂ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ" ਦਾ ਆਯੋਜਨ ਸ਼ਾਨਦਾਰ ਢੰਗ ਨਾਲ ਕੀਤਾ। ਇਸ 3 ਦਿਨਾਂ ਮੁਕਾਬਲੇ ਦਾ ਆਯੋਜਨ ਅਕਾਲ ਗਰੁਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਟੂਰਨਾਮੈਂਟ ਔਰਗਨਾਈਜਿੰਗ ਕਮੇਟੀ ਦੇ ਚੇਅਰਮੈਨ ਡਾ. ਸੁਖਦੇਵ ਸਿੰਘ ਜੱਜ, ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਕਰਾਟੇ ਕੋਚ ਸ਼ਿਹਾਨ ਗੁਰਪ੍ਰੀਤ ਸਿੰਘ ਸੇਠੀ (ਰੋਜ਼ੀ) ਦੀ ਰਹਿਨੁਮਾਈ ਵਿੱਚ ਕੀਤਾ ਗਿਆ
ਇਸ ਰਾਸ਼ਟਰੀ ਪੱਧਰ ਦੇ ਕਰਾਟੇ ਮੁਕਾਬਲੇ ਵਿੱਚ ਦੇਸ਼ ਭਰ (ਤਾਮਿਲਨਾਡੂ, ਕੇਰਲ, ਕਰਨਾਟਕ, ਪੰਜਾਬ, ਬਿਹਾਰ, ਝਾਰਖੰਡ, ਅਸਾਮ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ, ਹਰਿਆਣਾ, ਮਹਾਰਾਸ਼ਟਰ ਅਤੇ ਰਾਜਸਥਾਨ) ਦੇ ਲਗਭਗ 435 ਖਿਡਾਰੀਆਂ ਨੇ ਹਿੱਸਾ ਲਿਆ।
ਓਕੀਨਾਵਾਨ ਗੋਜੂ ਰਿਊ ਕਰਾਟੇ ਫੈਡਰੇਸ਼ਨ ਆਫ ਇੰਡੀਆ ਦੀ ਪੰਜਾਬ ਸ਼ਾਖਾ ਦੇ 8 ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਕਰਾਟੇ ਕੋਚ ਅਤੇ ਵਿਸ਼ਵ ਕਰਾਟੇ ਫੈਡਰੇਸ਼ਨ ਰੈਫਰੀ ਸ਼ਿਹਾਨ ਜਗਮੋਹਨ ਵਿਜ ਦੀ ਅਗਵਾਈ ਹੇਠ ਇਸ ਵੱਕਾਰੀ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਪੰਜਾਬ ਟੀਮ ਵਿਚ ਸ਼ਾਮਿਲ ਨਾਇਰਾ ਵਰਮਾ, ਧੈਰਯ ਕਾਲੀਆ, ਆਰੂਸ਼ ਸ਼ਰਮਾ, ਆਰਤੀ ਕੁਮਾਰੀ ਅਤੇ ਆਦਿਤਿਆ ਬਖਸ਼ੀ ਨੇ ਕੁਮਿਤੇ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ।
ਜਦੋਂ ਕਿ ਅਰਯਾਂਸ਼ ਚੈਤੰਨਿਆ ਜੁਨੇਜਾ, ਕ੍ਰਿਤੇਸ਼ ਅਰੋੜਾ, ਰਿਆਨ ਬਰਪਗਾ ਅਤੇ ਨਾਇਰਾ ਵਰਮਾ ਨੇ ਵੱਖ-ਵੱਖ ਈਵੈਂਟਸ ਵਿੱਚ ਚਾਂਦੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ।
ਅਕਸ਼ਿਤਾ ਸ਼ਰਮਾ ਨੇ ਵਿਅਕਤੀਗਤ ਕਾਟਾ ਅਤੇ ਕੁਮਿਤੇ ਮੁਕਾਬਲਿਆਂ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ।
ਜਗਮੋਹਨਸ ਇੰਸਟੀਚਿਊਟ ਆਫ਼ ਟ੍ਰੈਡੀਸ਼ਨਲ ਕਰਾਟੇ ਵਿੱਚ ਸਿਖਲਾਈ ਲੈ ਰਹੇ ਅਰਯਾਂਸ਼
ਚੈਤੰਨਿਆ ਜੁਨੇਜਾ ਅਤੇ ਨਾਇਰਾ ਵਰਮਾ ਨੇ ਆਪਣੇ ਪਹਿਲੇ ਹੀ ਕਰਾਟੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਵਿਰੋਧੀ ਖਿਲਾੜੀਆਂ ਤੇ ਜਿੱਤ ਦਰਜ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਦੂਜੀ ਗੋਜੂ ਰਿਓ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਜਗਮੋਹਨਸ ਇੰਸਟੀਚਿਊਟ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ।
