ਪਟਿਆਲਾ, 26 ਸਤੰਬਰ:- ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਪਿਛਲੇ 20 ਸਾਲਾਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਹੁਣ ਤੱਕ ਡੇਢ ਲੱਖ ਤੋਂ ਉਪਰ ਸਬਜੀ ਮੰਡੀ ਅਤੇ ਹੋਰ ਥਾਵਾਂ ’ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਕਾਫੀ ਲੋਕ ਸਬਜੀ ਲੈਣ ਲਈ ਹੁਣ ਥੈਲੇ ਦੀ ਵਰਤੋਂ ਕਰਨ ਲੱਗ ਪਏ ਹਨ।

ਇਹ ਵਿਚਾਰ ਹੈਡ ਪੋਸਟ ਆਫਿਸ ਦੇ ਸੀਨੀਅਰ ਪੋਸਟ ਮਾਸਟਰ ਇਸ਼ਰ ਸਿੰਘ ਨੇ ਪੋਸਟਲ ਐਡਵਾਇਜਰੀ ਕਮੇਟੀ ਦੀ ਮੀਟਿੰਗ ਦੌਰਾਨ ਮੈਂਬਰਾਂ ਨੂੰ ਥੈਲੇ ਵੰਡਦੇ ਹੋਏ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਦਿੰਦੇ ਹੋਏ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਜਿੱਥੇ ਸਿਹਤ ਨੂੰ ਨੁਕਸਾਨ ਤਾਂ ਪਹੁੰਚਾਉਂਦੇ ਹਨ, ਉਸ ਦੇ ਨਾਲ ਖਤਰਨਾਕ ਬਿਮਾਰੀਆਂ ਵੀ ਪੈਦਾ ਹੋ ਜਾਂਦੀਆਂ ਹਨ। ਇਸ ਨਾਲ ਨੁਕਸਾਨ ਵੀ ਹੁੰਦਾ ਹੈ। ਕੋਈ ਵੀ ਖਤਰਨਾਕ ਬਿਮਾਰੀ ਕੈਂਸਰ ਵੀ ਹੋ ਜਾਂਦਾ ਹੈ। ਪਲਾਸਟਿਕ ਦੇ ਲਿਫਾਫੇ ਵਿੱਚ ਫੂਗੰਦ ਵੀ ਲਗ ਜਾਂਦੀ ਹੈ।

ਇਸ ਲਈ ਸਭ ਨੂੰ ਕੱਪੜੇ ਜਾਂ ਜੂਟ ਦੇ ਥੈਲੇ ਵਿੱਚ ਸਬਜੀ ਵਗੈਰਾ ਲੈ ਕੇ ਆਉਣਾ ਚਾਹੀਦਾ ਹੈ। ਇਸ ਨਾਲ ਸਮਾਨ ਵੀ ਸੁਰੱਖਿਅਤ ਅਤੇ ਮਨੁੱਖ ਵੀ ਸੁਰੱਖਿਅਤ ਰਹਿੰਦਾ ਹੈ। ਅੱਜ ਸਮੇਂ ਦੀ ਜਰੂਰਤ ਹੈ ਕਿ ਬੀਮਾਰੀਆਂ ਤੋਂ ਬਚਣ ਲਈ ਸਾਨੂੰ ਪਲਾਸਟਿਕ ਦੇ ਲਿਫਾਫਿਆਂ ਨੂੰ ਬੰਦ ਕਰਕੇ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋਂ ਕਰੋ।

ਇਸ ਅਵਸਰ ’ਤੇ ਪੋਸਟਲ ਫੋਰਸ ਦੇ ਮੈਂਬਰ, ਨਵਦੀਪ ਗੁਪਤਾ, ਵਿਜੇ ਕੁਮਾਰ ਗੋਇਲ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ, ਸ੍ਰੀ ਪਵਨ ਗੋਇਲ, ਜੇ.ਡੀ. ਬਾਂਸਲ, ਆਦਿ ਹਾਜ਼ਰ ਸਨ।