ਨਵਾਂਸ਼ਹਿਰ - ਸਥਾਨਕ ਜੈਨ ਉਪਾਸਰਾ ਵਿਖੇ ਭਗਵਾਨ ਮਹਾਂਵੀਰ ਜੀ ਦੇ ਜਨਮਦਿਨ ਨੂੰ ਸਮਰਪਿਤ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਵਲੋਂ ਅਰਾਧਿਕਾ ਸ਼ਾਨੇ ਪੰਜਾਬ ਸ਼੍ਰੀ ਸ੍ਰੇਸ਼ਠਾ ਜੀ ਮਹਾਰਾਜ  ਅਤੇ ਸ੍ਰੀ ਚੰਦਨਾ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਇਸਦਾ ਉਦਘਾਟਨ ਮੰਜੂ ਭੁੱਚਰ  ਪਤਨੀ ਸ਼੍ਰੀ ਸ਼ਾਮ ਸੁੰਦਰ ਭੁੱਚਰ ਵਲੋਂ ਫੀਤਾ ਕੱਟਕੇ ਕੀਤਾ ਗਿਆ। 
ਬਲੱਡ ਸੈਂਟਰ ਨਵਾਂਸ਼ਹਿਰ ਦੀ ਟੀਮ ਵੱਲੋਂ ਡਾਕਟਰ ਦਿਆਲ ਸਰੂਪ ਦੀ ਅਗਵਾਈ ਵਿੱਚ ਲਗਾਏ ਇਸ ਖੂਨਦਾਨ ਕੈਂਪ ਵਿੱਚ 26 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ।ਇਸ ਮੌਕੇ ਮਹਾਰਾਜ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ ਜਿਸ ਨਾਲ਼ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਇਨਸਾਨ ਨੂੰ ਨਵਾਂ ਜੀਵਨ ਮਿਲਦਾ ਹੈ। ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਜਿੱਥੇ ਅਸੀਂ ਕਿਸੇ ਦੀ ਜਾਨ ਬਚਾਉਣ ਦਾ ਉੱਦਮ ਕਰਦੇ ਹਾਂ ਉੱਥੇ ਅਸੀਂ ਆਪਣੀ ਸਿਹਤ ਪ੍ਰਤੀ ਵੀ ਚੇਤੰਨ ਹੋ ਜਾਂਦੇ ਹਾਂ। ਇਸ ਮੌਕੇ ਬ੍ਰਹਮਾ ਕੁਮਾਰੀ ਆਸ਼ਰਮ ਤੋਂ ਮਨਜੀਤ ਦੀਦੀ  ਜੀ ਨੇ ਵੀ ਖ਼ੂਨਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਜਤਿੰਦਰ ਸਰੀਨ ਅਤੇ ਡਾਕਟਰ ਕ੍ਰਾਂਤੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਵਰਧਮਾਨ ਜੈਨ ਸੇਵਾ ਸੰਘ ਦੇ ਜਨਰਲ ਸਕੱਤਰ ਰਤਨ ਜੈਨ ਨੇ ਆਏ ਮਹਿਮਾਨਾਂ, ਪਤਵੰਤਿਆਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੁਰਿੰਦਰ ਜੈਨ ਪ੍ਰਧਾਨ ਜੈਨ ਸਭਾ, ਮੁਨੀਸ਼ ਜੈਨ, ਰਾਕੇਸ਼ ਜੈਨ ਬੱਬੀ, ਅਚਲ ਜੈਨ, ਅਨਿਲ ਜੈਨ, ਚਰਚਿਤ ਜੈਨ, ਪੁਨੀਤ ਜੈਨ,ਦੀਪਕ ਜੈਨ,ਚੰਦਨ ਜੈਨ, ਲਲਿਤ ਜੈਨ, ਮਨੋਜ ਜੈਨ, ਰਜੇਸ਼ ਜੈਨ, ਘਨਸ਼ਿਆਮ ਜੈਨ, ਚੰਦਰਮੋਹਨ ਜੈਨ, ਪਦਮ ਜੈਨ, ਅਲਕਾ ਜੈਨ, ਕੇ ਕੇ ਜੈਨ, ਸਵਿਤਾ ਜੈਨ, ਅੰਜਲੀ ਜੈਨ, ਰੁਚੀ ਜੈਨ, ਲਤਾ ਜੈਨ, ਮੀਨਾ ਜੈਨ, ਕੰਚਨ, ਰੀਤੂ, ਅਤੇ ਰੂਬੀ ਜੈਨ ਆਦਿ ਹਾਜ਼ਰ ਸਨ।