ਪਟਿਆਲਾ, 30 ਮਾਰਚ:- ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: 11/89 ਨੇ ਵਣ ਮੰਡਲ ਪਟਿਆਲਾ ਅਧੀਨ ਕੰਮ ਕਰਦੇ ਕਿਰਤੀ ਕਾਮਿਆਂ ਦੀਆਂ ਰੁੱਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਅਤੇ ਵਧੇ ਰੇਟਾਂ ਦਾ ਏਰੀਅਰ ਬਕਾਇਆ ਜਾਰੀ ਕਰਵਾਉਣ ਨੂੰ ਲੈ ਕੇ ਦਫਤਰ ਵਣ ਮੰਡਲ ਅਫਸਰ ਪਟਿਆਲਾ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆ ਜਿਲਾ ਪ੍ਰਧਾਨ ਵੀਰਪਾਲ ਸਿੰਘ ਬੰਮਣਾ ਅਤੇ ਬਲਵੀਰ ਸਿੰਘ ਮੰਡੋਲੀ ਨੇ ਦੱਸਿਆ ਕਿ ਕਿਰਤੀ ਕਾਮਿਆਂ ਨਾਲ ਵਣ ਮੰਡਲ ਪਟਿਆਲਾ ਦੀ ਮੈਨੇਜਮੈਂਟ ਧੋਖਾ ਕਰਦੀ ਆ ਰਹੀ ਹੈ।
 ਜੋ ਏਰੀਅਰ ਬਕਾਇਆ ਹੈ ਉਹ ਵੀ ਵਿਤਕਰੇ ਦੀ ਭਾਵਨਾ ਨਾਲ ਪਾਇਆ ਗਿਆ ਅਤੇ ਕਿਰਤੀ ਕਾਮਿਆਂ ਨੂੰ ਲਗਾਤਾਰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਵਾਰ-ਵਾਰ ਯੂਨੀਅਨ ਨਾਲ ਮੀਟਿੰਗ ਕਰਨ ਤੇ ਵੀ ਕਿਰਤੀ ਕਾਮਿਆਂ ਨੂੰ ਇਨਾਫ ਨਹੀਂ ਦਿੱਤਾ ਗਿਆ ਨਾ ਜਾਇਜ ਮੰਗਾਂ ਦਾ ਕੋਈ ਨਿਪਟਾਰਾ ਕੀਤਾ ਗਿਆ ਹੈ। ਜਿਸ ਕਰਕੇ ਰੋਸ ਵਜੋਂ ਐਫ.ਓ. ਪਟਿਆਲਾ ਦਫਤਰ ਅਮਲੇ ਦਾ ਪਿੱਟ ਸਿਆਪਾ ਕੀਤਾ ਗਿਆ ਹੈ। 
ਜਿਸ ਉਪਰੰਤ ਮੌਕੇ ਪਰ ਵਣ ਮੰਡਲ ਅਫਸਰ ਪਟਿਆਲਾ ਵੱਲੋਂ ਮੀਟਿੰਗ ਕਰਕੇ ਰਹਿੰਦੀਆਂ ਤਨਖਾਹਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਹੋਰ ਮੰਗਾਂ ਪਰ ਵੀ ਸਹਿਮਤੀ ਪ੍ਰਗਟ ਕੀਤੀ। ਅਗਲੀ ਮੀਟਿੰਗ ਅਪ੍ਰੈਲ ਦੇ ਪਹਿਲੇ ਹਫਤੇ ਜਥੇਬੰਦੀ ਨਾਲ ਕੀਤੀ ਜਾਣ ਬਾਰੇ ਭਰੋਸਾ ਦਿੱਤਾ ਗਿਆ। ਇਸ ਮੌਕੇ ਵਣ ਮੰਡਲ ਪਟਿਆਲਾ ਦੀਆਂ ਸਮੂੰਹ ਰੇਜਾਂ ਦੇ ਕਿਰਤੀ ਕਾਮੇ ਆਗੂ ਹਾਜਰ ਹੋਏ। 
ਹਰਪ੍ਰੀਤ ਸਿੰਘ ਲੋਚਮਾ ਰਾਜਪੁਰਾ, ਕੁਲਵੰਤ ਸਿੰਘ ਥੂਹੀ ਨਾਭਾ, ਬੇਅੰਤ ਸਿੰਘ ਰੇਜ ਭਾਦਸੋਂ, ਹਰਚਰਨ ਸਿੰਘ ਬਦੋਛੀ ਸਰਹਿੰਦ ਰੇਂਜ, ਕੁਲਵਿੰਦਰ ਬਨੂੜ, ਹਰਦੀਪ ਸਿੰਘ ਸੋਜਾ ਸਮਾਣਾ, ਵੰਤੀ ਦੇਵੀ, ਰਾਣੀ, ਰਾਮਦਾਸ, ਪਰਮਜੀਤ ਕੌਰ, ਮੇਜਰ ਸਿੰਘ ਬਹੇੜ ਆਦਿ ਤੋਂ ਇਲਾਵਾ ਹੋਰ ਸਾਥੀ ਹਾਜਰ ਹੋਏ। ਵਰਕਰਾਂ ਨੇ ਜਥੇਬੰਦੀ ਦੇ ਆਗੂਆਂ ਭਰੋਸਾ ਦਿਵਾਇਆ ਗਿਆ ਕਿ ਅਗਲੀ ਬਾਰ ਰੋਸ ਧਰਨੇ ਵਿੱਚ ਵੱਧ ਗਿਣਤੀ ਚੜ ਕੇ ਸ਼ਾਮਲ ਹੋਈਏ।