ਪਟਿਆਲਾ:- ਅਜ ਦੁਨੀਆਂ ਦੇ ਸਾਰੇ ਦੇਸ਼ਾਂ ਅਤੇ ਭਾਰਤ ਵਿਚ ਸਾਈਬਰ ਅਪਰਾਧ ਬਹੁਤ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਕਿਉਂਕਿ ਲੋਕਾਂ ਵਲੋਂ ਬਿਨਾਂ ਜਾਣਕਾਰੀ ਅਤੇ ਸੇਫਟੀ ਦੇ ਨਿਯਮਾਂ, ਕਾਨੂੰਨਾਂ ਤੋਂ ਮੋਬਾਈਲਾਂ ਦੀ ਵਰਤੋਂ ਅਤੇ ਪੈਸਿਆਂ ਦੇ ਲੈਣ ਦੇਣ ਕੀਤੇ ਜਾ ਰਹੇ ਹਨ, ਬੱਚਿਆਂ, ਨੋਜਵਾਨਾਂ ਵਿੱਚ ਵੀ ਸਾਈਬਰ ਸੁਰੱਖਿਆ ਘਟਦੀ ਜਾ ਰਹੀ ਹੈ, ਇਹ ਵਿਚਾਰ ਪੰਜਾਬ ਪੁਲਿਸ ਸਾਈਬਰ ਸੁਰੱਖਿਆ ਦੇ ਇੰਸਪੈਕਟਰ ਤਰਨਪ੍ਰੀਤ ਕੌਰ ਨੇ ਭਾਸ਼ਾ ਭਵਨ ਵਿਖੇ ਡੀ ਬੀ ਜੀ ਦੀ ਮੀਟਿੰਗ 'ਆਉ ਪ੍ਰਦੂਸ਼ਣ ਮਿਠਾਈਆਂ ਅਤੇ ਵਿਦੇਸ਼ੀ ਵਸਤੂਆਂ ਤੋਂ ਬਿਨਾਂ ਦਿਵਾਲੀ ਅਤੇ ਤਿਉਹਾਰ ਮਣਾਈਏ' ਵਿਸੇ ਤੇ ਕਰਵਾਏ ਸੈਮੀਨਾਰ ਦੌਰਾਨ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਸਾਈਬਰ ਹੇਰਾਫੇਰੀਆਂ ਵਿੱਚ ਲੋਕ, ਲਾਲਚ, ਡਰ ਜਾਂ ਵਿਸ਼ਵਾਸ ਅਤੇ ਅਗਿਆਨਤਾ ਕਾਰਨ ਫਸ ਰਹੇ ਹਨ ਉਨ੍ਹਾਂ ਨੇ ਕਿਹਾ ਜੇਕਰ ਅਣਨੋਨ ਨੰਬਰਾਂ ਤੋਂ ਵੀਡੀਓ ਕਾਲ ਆਵੇਂ ਤਾਂ ਉਸ ਨੂੰ ਅਟੈਂਡ ਨਾ ਕਰੋ। ਜੇਕਰ ਅਟੈਂਡ ਕੀਤੀ ਤਾਂ ਕੈਮਰੇ ਤੇ ਉਂਗਲੀ ਰਖ ਲਵੋ ਤਾਂ ਜ਼ੋ ਤੁਹਾਡੀ ਸ਼ਕਲ ਉਨ੍ਹਾਂ ਕੋਲ ਨਾ ਜਾਵੇ।
ਉਨ੍ਹਾਂ ਨੇ ਦੱਸਿਆ ਕਿ ਵੱਧ ਲੋਕ ਡੀਜੀਟਲ ਅਰੈਸਟ ਜਾਂ ਨਕਲੀ ਪੁਲੀਸ ਅਧਿਕਾਰੀਆਂ ਜਾਂ ਨਕਲੀ ਜੱਜਾਂ ਜ਼ੋ ਮੋਬਾਈਲ ਤੇ ਹੀ ਡਰਾਉਂਦੇ ਹਨ, ਦੇ ਡਰ ਕਾਰਨ ਆਪਣੇ ਧੰਨ ਦੌਲਤ, ਅਪਰਾਧੀਆਂ ਦੇ ਅਕਾਊਂਟ ਵਿਚ ਟਰਾਂਸਫਰ ਕਰ ਰਹੇ ਹਨ ਜਦਕਿ ਇਨ੍ਹਾਂ ਦੀ ਸੂਚਨਾ ਪੁਲਿਸ ਸਟੇਸ਼ਨ ਜਾਂ ਹੈਲਪ ਲਾਈਨ ਨੰਬਰ 1930 ਤੇ ਤੁਰੰਤ ਦੇਣੀ ਚਾਹੀਦੀ ਹੈ। ਅਪਰਾਧੀਆਂ ਤਰ੍ਹਾਂ ਤਰ੍ਹਾਂ ਦੇ ਡਰ, ਲਾਲਚ, ਰਿਸ਼ਤੇਦਾਰ ਜਾਂ ਦੋਸਤ ਬਣਕੇ ਵਿਸ਼ਵਾਸ ਪੈਦਾ ਕਰਕੇ ਲੁਟਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਾਈਬਰ ਧੋਖਿਆਂ ਦੇ ਸ਼ਿਕਾਰ ਲੋਕਾਂ ਨੂੰ ਤੁਰੰਤ 1930 ਨੰਬਰ ਤੇ ਪੂਰੀ ਜਾਣਕਾਰੀ ਅਤੇ ਸਕਰੀਨ ਸ਼ਾਟ ਪੁਲਿਸ ਨੂੰ ਭੇਜਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਸੇਵਾ ਮੁਕਤ, ਲੋਕ ਜਲਦੀ ਵਿਸ਼ਵਾਸ ਕਰਕੇ, ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ। ਸੰਸਥਾਂ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ, ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪੁਲਿਸ ਸਾਡੇ ਦੋਸਤ ਅਤੇ ਰਖਵਾਲੇ ਹਨ ਇਸ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕਰਦੇ ਹੋਏ ਜੀਵਨ ਬਤੀਤ ਕਰਨਾ ਚਾਹੀਦਾ।
ਕਿਸੇ ਨਾਲ ਧੋਖੇ ਬੇਈਮਾਨੀਆਂ ਹੇਰਾਫੇਰੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਅਜਿਹੇ ਲੋਕ, ਹਮੇਸ਼ਾ ਡਰੇ ਅਤੇ ਬੇਚੈਨ ਰਹਿੰਦੇ ਹਨ ਅਤੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਸੰਸਥਾਂ ਵਲੋਂ ਇੰਸਪੈਕਟਰ ਤਰਨਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ। ਸਾਰਿਆਂ ਨੂੰ ਬੇਨਤੀ ਕੀਤੀ ਕਿ ਦਿਵਾਲੀ ਅਤੇ ਦੂਸਰੇ ਤਿਉਹਾਰਾਂ ਮੌਕੇ ਪਟਾਕਿਆਂ ਬੰਬਾਂ ਅਤੇ ਮਿਠਾਈਆਂ ਦੀ ਵਰਤੋਂ ਨਾ ਕੀਤੀ ਜਾਵੇ।
ਸਾਇਬਰ ਸੇਫਟੀ ਦਾ ਗਿਆਨ ਹੀ ਸਾਈਬਰ ਧੋਖਿਆ ਤੋਂ ਬਚਾਵੇਗਾ ਇੰਸਪੈਕਟਰ ਤਰਨਦੀਪ ਕੌਰ
