ਚੰਡੀਗੜ੍ਹ (ਜਗਮੀਤ ਘੁੰਮਣ):- ਓਐਸਿਸ ਗਰੁੱਪ ਵੱਲੋਂ ਆਪਣੇ ਬ੍ਰਾਂਡ ‘ਆਗਾਜ਼’ ਦੀ ਸ਼ੁਰੂਆਤ ਕੀਤੀ ਗਈ ਹੈ। ਗਰੁੱਪ ਦੇ ਚੇਅਰਮੈਨ ਦੀਪ ਮਲਹੋਤਰਾ ਨੇ ਕਿਹਾ, “ਆਗਾਜ਼ ਦੀ ਨੀਂਹ ਮਜ਼ਬੂਤ ਭਾਰਤੀ ਕਦਰਾਂ-ਕੀਮਤਾਂ ’ਤੇ ਟਿਕੀ ਹੋਈ ਹੈ। ਸਾਡਾ ਮੰਨਣਾ ਹੈ ਕਿ ਇਸ ਦੀ ਵਧਦੀ ਲੋਕਪ੍ਰਿਯਤਾ ਦਾ ਮੁੱਖ ਆਧਾਰ ਆਪਣੀਆਂ ਜੜ੍ਹਾਂ ਨਾਲ ਜੁੜੀ ਇਸ ਦੀ ਪ੍ਰਮਾਣਿਕਤਾ ਅਤੇ ਇਸ ਦੀ ਪਛਾਣ ਪਿੱਛੇ ਦੀ ਸੋਚ ਹੈ। ਸਾਡਾ ਵਿਜ਼ਨ ਇੱਕ ਅਜਿਹਾ ਬ੍ਰਾਂਡ ਤਿਆਰ ਕਰਨਾ ਹੈ, ਜੋ ਭਾਰਤੀ ਕਲਾ ਅਤੇ ਦਸਤਕਾਰੀ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਆਧੁਨਿਕ ਸੋਚ ਰੱਖਣ ਵਾਲੇ ਲੋਕਾਂ ਨਾਲ ਵੀ ਜੁੜ ਸਕੇ। ਚੰਡੀਗੜ੍ਹ ਵਰਗੇ ਵਿਲੱਖਣ ਸੱਭਿਆਚਾਰਕ ਪਛਾਣ ਵਾਲੇ ਸ਼ਹਿਰ ਵਿੱਚ ਆਗਾਜ਼ ਦੀ ਸ਼ੁਰੂਆਤ ਕਰਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।”
ਗਰੁੱਪ ਦੇ ਡਾਇਰੈਕਟਰ ਗੌਰਵ ਮਲਹੋਤਰਾ ਅਤੇ ਗੌਤਮ ਮਲਹੋਤਰਾ ਨੇ ਕਿਹਾ, “ਮੇਕ ਇਨ ਇੰਡੀਆ ਦੀ ਭਾਵਨਾ ਸਾਡੇ ਦੇਸ਼ ਦੀ ਪ੍ਰਤਿਭਾ, ਰਚਨਾਤਮਕਤਾ ਅਤੇ ਦਸਤਕਾਰੀ ਨੂੰ ਪਛਾਣ ਦਿਵਾਉਣ ਨਾਲ ਜੁੜੀ ਹੋਈ ਹੈ। ‘ਆਗਾਜ਼’ ਭਾਰਤੀ ਕਲਾ ਅਤੇ ਦਸਤਕਾਰੀ ਨੂੰ ਆਧੁਨਿਕ ਨਜ਼ਰੀਏ ਨਾਲ ਪੇਸ਼ ਕਰਨ ਪ੍ਰਤੀ ਸਾਡੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਅਸੀਂ ਉਨ੍ਹਾਂ ਚੀਜ਼ਾਂ ਦਾ ਵੀ ਜਸ਼ਨ ਮਨਾਉਣਾ ਚਾਹੁੰਦੇ ਹਾਂ, ਜੋ ਅਸਲ ਵਿੱਚ ਸਭ ਤੋਂ ਵੱਧ ਮਹੱਤਵ ਰੱਖਦੀਆਂ ਹਨ।
