ਹਰੋਲੀ/ਊਨਾ, 26 ਅਕਤੂਬਰ (ਰਾਜਵੀਰ ਚੋਪੜਾ):- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਥੂ ਵਿੱਚ ਚੱਲ ਰਹੇ ਰਾਸ਼ਟਰੀ ਸੇਵਾ ਯੋਜਨਾ (ਐਨਐਸਐਸ) ਦੇ ਸੱਤ ਰੋਜ਼ਾ ਵਿਸ਼ੇਸ਼ ਕੈਂਪ ਦੇ ਛੇਵੇਂ ਦਿਨ ਵਲੰਟੀਅਰਾਂ ਵੱਲੋਂ ਰਾਹੜ ਮੁਹੱਲੇ ਤੱਕ ਨਸ਼ਾ ਮੁਕਤੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਰਾਹੀਂ ਵਲੰਟੀਅਰਾਂ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਐਨਐਸਐਸ ਇੰਚਾਰਜ ਪੁਰਸ਼ੋਤਮ ਕੁਮਾਰ, ਨਿਤੀਸ਼ ਕੁਮਾਰ, ਚਮਨ ਲਾਲ, ਸ਼ਸ਼ੀ ਬਾਲਾ ਸਮੇਤ ਸਕੂਲ ਦੇ ਸਾਰੇ ਸਟਾਫ਼ ਮੈਂਬਰ ਮੌਜੂਦ ਰਹੇ। ਇਸ ਮੌਕੇ ਬੱਚਿਆਂ ਨੂੰ ਚਾਹ-ਪਾਣੀ ਵੀ ਪਿਲਾਇਆ ਗਿਆ।