ਖਰੜ (ਐੱਸ.ਏ.ਐੱਸ. ਨਗਰ), 23 ਨਵੰਬਰ:- ਮਾਈ ਭਾਰਤ, ਐੱਸ.ਏ.ਐੱਸ. ਨਗਰ ਵੱਲੋਂ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ (ਵੀਬੀਵਾਈਐੱਲਡੀ)-2027 ਤਹਿਤ 20 ਨਵੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪੱਧਰੀ ਪੇਸ਼ਕਾਰੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਨੌਜਵਾਨਾਂ ਨੇ ‘ਭਵਿੱਖ ਦਾ ਸ਼ਾਸਨ, ਸ਼ਹਿਰੀ ਪਰਿਵਰਤਨ ਅਤੇ ਨਾਗਰਿਕ ਸੇਵਾਵਾਂ’ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ।

ਭਾਗੀਦਾਰਾਂ ਨੇ ਡਿਪਟੀ ਕਮਿਸ਼ਨਰ, ਐੱਸ.ਏ.ਐੱਸ. ਨਗਰ ਵੱਲੋਂ ਗਠਿਤ ਪੰਜ ਮੈਂਬਰੀ ਜੱਜਾਂ ਦੇ ਪੈਨਲ ਸਾਹਮਣੇ ਪੰਜ-ਪੰਜ ਮਿੰਟ ਦੀਆਂ ਪੇਸ਼ਕਾਰੀਆਂ ਦਿੱਤੀਆਂ।

ਮੁਕਾਬਲੇ ਵਿੱਚ ਸ਼ੋਭਨਾ ਨੇ ਪਹਿਲਾ, ਲਾਵਣਿਆ ਭੂਰੀਆ ਨੇ ਦੂਜਾ, ਮੁਸਕਾਨ ਨੇ ਤੀਜਾ, ਅਭਿਸਪਿਤ ਬਾਜਪਾਈ ਨੇ ਚੌਥਾ, ਅਨੁਸ਼ਾ ਜੋਸ਼ੀ ਨੇ ਪੰਜਵਾਂ ਅਤੇ ਅਨਮੋਲ ਠਾਕੁਰ ਨੇ ਛੇਵਾਂ ਸਥਾਨ ਹਾਸਲ ਕੀਤਾ। ਇਹ ਸਾਰੇ ਛੇ ਜੇਤੂ ਹੁਣ ਰਾਜ ਪੱਧਰੀ ਪੇਸ਼ਕਾਰੀ ਮੁਕਾਬਲੇ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਰਾਸ਼ਟਰੀ ਯੁਵਾ ਮਹਾਂਉਤਸਵ ਦੇ ਪੁਨਰਗਠਿਤ ਰੂਪ ਵਜੋਂ ਵੀਬੀਵਾਈਐੱਲਡੀ-2027 ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਉਦੇਸ਼ ਨੌਜਵਾਨਾਂ ਵਿੱਚ ਅਗਵਾਈ ਦੇ ਗੁਣ ਵਿਕਸਿਤ ਕਰਨਾ, ਉਨ੍ਹਾਂ ਦੀ ਪ੍ਰਤਿਭਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਦੇਸ਼ ਦੇ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਉਨ੍ਹਾਂ ਦੇ ਵਿਚਾਰਾਂ ਨੂੰ ਮੰਚ ਪ੍ਰਦਾਨ ਕਰਨਾ ਹੈ।

ਇਸ ਦੇ ਵਿਕਸਿਤ ਭਾਰਤ ਚੈਲੈਂਜ ਟ੍ਰੈਕ ਤਹਿਤ ਪੰਜ ਪੜਾਅ—ਆਨਲਾਈਨ ਕੁਇਜ਼, ਆਨਲਾਈਨ ਲੇਖ ਲੇਖਨ, ਜ਼ਿਲ੍ਹਾ ਪੱਧਰੀ ਪੇਸ਼ਕਾਰੀ, ਰਾਜ ਪੱਧਰੀ ਪੇਸ਼ਕਾਰੀ ਅਤੇ ਰਾਸ਼ਟਰੀ ਪੱਧਰੀ ਪੇਸ਼ਕਾਰੀ—ਕਰਵਾਏ ਜਾਂਦੇ ਹਨ। ਰਾਜ ਪੱਧਰੀ ਪੜਾਅ ਤੋਂ ਚੁਣੇ ਗਏ ਨੌਜਵਾਨ ਜਨਵਰੀ 2027 ਵਿੱਚ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰੀ ਸਮਾਗਮ ਵਿੱਚ ਭਾਗ ਲੈਣਗੇ।