ਪਟਿਆਲਾ, 10 ਸਤੰਬਰ:- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਅਤੇ ਭਗਤਾਂ ਦੇ ਸਹਿਯੋਗ ਨਾਲ ਮਾਸਿਕ ਸ਼ਿਵਰਾਤਰੀ ਅਤੇ ਕ੍ਰਿਸ਼ਨ ਜੀ ਦੀ ਛੱਠੀ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਸ਼ਾਮ ਨੂੰ 6:00 ਵਜੇ ਤੋਂ ਲੈ ਕੇ 8:00 ਵਜੇ ਤੱਕ ਸ਼ਿਵ ਮੰਡਲੀ ਦੁਆਰਾ ਸ਼ਿਵ ਜੀ ਦੇ ਭਜਨ ਅਤੇ ਕ੍ਰਿਸ਼ਨ ਜੀ ਦੀ ਬਾਲ ਲੀਲਾ ’ਤੇ ਵਿਸ਼ੇਸ਼ ਕੀਰਤਨ ਕੀਤਾ ਗਿਆ। ਇਸ ਮੌਕੇ ’ਤੇ ਸੰਗਤਾਂ ਝੂਮ ਉੱਠੀਆਂ ਅਤੇ ਭਜਨਾਂ ਦਾ ਆਨੰਦ ਮਾਣਿਆ।
ਇਸ ਮੌਕੇ ਸੁਧਾਰ ਸਭਾ ਨੇ ਕ੍ਰਿਸ਼ਨ ਜੀ ਦੇ ਮਨ ਭਾਉਂਦੇ ਪਕਵਾਨ ਜਿਵੇਂ ਕਿ ਕੜੀ ਚਾਵਲ ਆਦਿ ਦਾ ਅਤੁੱਟ ਲੰਗਰ ਵਰਤਾਇਆ। ਸੰਸਥਾਪਕ ਸਤਨਾਮ ਹਸੀਜਾ ਦੇ ਪਰਿਵਾਰ ਵੱਲੋਂ ਸੰਗਤਾਂ ਨੂੰ ਛੱਠੀ ਦੇ ਮੌਕੇ ਲੱਡੂ ਵੰਡੇ ਅਤੇ ਕਾਨਾਂ ਦੀ ਛੱਠੀ ਦੇ ਮੌਕੇ ਛੋਟੇ ਬੱਚਿਆਂ ਨੂੰ ਖਿਡੌਣੇ ਵੰਡੇ। ਇਸ ਮੌਕੇ ਪੂਰਨ ਖਜਾਨਚੀ ਵੱਲੋਂ ਬੱਚਿਆਂ ਨੂੰ ਚੋਕਲੇਟਾਂ ਵੰਡੀਆਂ। ਰਮੇਸ਼ ਕੁਮਾਰ ਅਰੋੜਾ ਗੋਲੂ ਵੱਲੋਂ ਰਬੜੀ ਵਾਲੀ ਕੁਲਫੀ ਅਤੇ ਆਇਸ ਕਰੀਮ ਬੱਚਿਆਂ ਅਤੇ ਸ਼ਰਧਾਲੂਆਂ ਨੂੰ ਅਤੁੱਟ ਵੰਡੀ ਗਈ।
ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਅਣਥੱਕ ਮਿਹਨਤ ਕਰਕੇ ਲੰਗਰ ਬਣਾਇਆ ਅਤੇ ਵਰਤਾਇਆ। ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਹੁਣ ਰੋਜ਼ਾਨਾ ਭਗਤਾਂ ਦੀ ਆਵਾਜਾਈ ਅਤੇ ਆਸਥਾ ਬਹੁਤ ਵੱਧ ਗਈ ਹੈ। ਜਿਹੜੇ ਵੀ ਵਾਰ-ਤਿਉਹਾਰ ਪਹਿਲਾਂ ਨਹੀਂ ਮਨਾਏ ਜਾਂਦੇ ਸਨ, ਹੁਣ ਸਾਰੇ ਵਾਰ-ਤਿਉਹਾਰ ਮੰਦਿਰ ਵਿਖੇ ਮਨਾਏ ਜਾਂਦੇ ਹਨ। ਇਸ ਕਰਕੇ ਸੰਗਤਾਂ ਵਿੱਚ ਸ਼ਰਧਾ ਕਾਫੀ ਵੱਧੀ ਹੈ।