ਮਾਹਿਲਪੁਰ, 30 ਜੂਨ- ਬਾਪੂ ਗੰਗਾ ਦਾਸ ਵੈਲਫੇਅਰ ਸੁਸਾਇਟੀ ਵਲੋਂ ਬਾਪੂ ਗੰਗਾ ਦਾਸ ਜੀ ਦੀ 10ਵੀਂ ਬਰਸੀ ’ਤੇ ਧਾਰਮਿਕ ਮੇਲਾ ਕਰਵਾਉਣ ਸਬੰਧੀ ਮੀਟਿੰਗ ਡੇਰੇ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਬੈਂਸ ਦੀ ਅਗਵਾਈ ’ਚ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 29 ਜੁਲਾਈ ਨੂੰ ਬਾਪੂ ਗੰਗਾ ਦਾਸ ਜੀ ਦੇ ਦਰਬਾਰ ਮਾਹਿਲਪੁਰ ਵਿਖੇ ਇਲਾਕਾ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਮੇਲਾ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 20 ਜੁਲਾਈ ਨੂੰ ਕਲਸ਼ ਯਾਤਰਾ ਤੇ 21 ਤੋਂ 27 ਜੁਲਾਈ ਤੱਕ ਸ਼੍ਰੀ ਅਤੁਲ ਕਿਸ਼ਨ ਸ਼ਾਸ਼ਤਰੀ ਸ਼ਾਮ 6 ਵਜੇ ਤੋਂ ਸ਼੍ਰੀਮਦ ਭਗਵਤ ਕਥਾ ਕਰਨਗੇ। 28 ਜੁਲਾਈ ਨੂੰ ਸ੍ਰੀ ਰਾਮਾਇਣ ਦਾ ਪਾਠ ਆਰੰਭ ਹੋਵੇਗਾ, ਜਿਸ ਦੇ ਭੋਗ 29 ਜੁਲਾਈ ਨੂੰ ਪੈਣਗੇ।
ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਹਵਨ ਜੱਗ ਉਪਰੰਤ ਪ੍ਰਸਿੱਧ ਗਾਇਕ ਜੋਤੀ ਨੂਰਾ, ਆਤਿਸ਼, ਸੁਲਤਾਨ ਨੂਰਾ,ਰਣਜੀਤ ਰਾਣਾ, ਮਨੀ ਖਾਨ, ਅਰਮਾਨ ਢਿੱਲੋਂ, ਸਰਦਾਰ ਅਲੀ, ਕਾਸ਼ੀ ਨਾਥ, ਪਰਵੇਜ ਆਲਮ, ਗੁਰਮੰਤਰ, ਸਵਿਸ਼ ਚੋਹਾਨ, ਦੀਪ ਅਮਨ, ਆਰ ਜੋਗੀ, ਰਾਜੂ ਸ਼ਾਹ ਮਸਤਾਨਾ, ਸ਼ਾਮ ਰਾਜਾ, ਸੰਦੀਪ ਉਧਨਵਾਲ, ਰਜਿੰਦਰ ਜੋਗੀ, ਬੈਨੇਟ ਦੋਸਾਂਝ ਧਾਰਮਿਕ ਪ੍ਰੋਗਰਾਮ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਮੌਕੇ ਇੰਸ.ਪਰਮਜੀਤ ਸਿੰਘ ਬੈਂਸ, ਅਨਿਲ ਕੁਮਾਰ ਕਾਲਾ, ਜੋਗਿੰਦਰ ਪਾਲ ਪਿੰਕੀ, ਵਿੱਕੀ ਅਗਨੀਹੋਤਰੀ, ਰਵੀ ਖ਼ੜੋਦੀ, ਗੁਰਿੰਦਰ ਰਿਕੀ, ਸੰਜੂ ਗੁਜ਼ਰ, ਸਤਨਾਮ ਦਾਸ, ਗੋਪੀ ਬਸਰਾ, ਜੋਨ ਭਗਤੂਪੁਰ, ਨਿਰਪਾਲ ਗੁਜਰ ਤੇ ਹੋਰ ਸੁਸਾਇਟੀ ਮੈਂਬਰ ਹਾਜ਼ਰ ਸਨ। ਬਾਪੂ ਜੀ ਦੇ ਦਰਬਾਰ ਤੇ ਗੁਰੂ ਕੇ ਲੰਗਰ ਅਟੁੱਟ ਚੱਲਣਗੇ।
ਬਾਪੂ ਗੰਗਾ ਦਾਸ ਜੀ ਦੀ ਯਾਦ ’ਚ ਸਾਲਾਨਾ ਮੇਲਾ ਕਰਵਾਉਣ ਸਬੰਧੀ ਮੀਟਿੰਗ
