ਨਵਾਂਸ਼ਹਿਰ (ਦਲਜੀਤ ਅਜਨੋਹਾ):- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੰਚਾਲਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਅੱਜ ਗੀਤਾ ਭਵਨ, ਨਵਾਂਸ਼ਹਿਰ ਵਿਖੇ ਡਾ. ਦਵਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ।

ਯਾਤਰਾ ਦੇ ਕਨਵੀਨਰ ਪਰਮਜੀਤ ਰੱਤੇਵਾਲੀਆ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਦੀਆਂ ਤਿਆਰੀਆਂ ਸਬੰਧੀ ਹੀ ਇਹ ਮੀਟਿੰਗ ਰੱਖੀ ਗਈ ਸੀ। ਯਾਤਰਾ ਦੀ ਸ਼ੁਰੂਆਤ 22 ਨਵੰਬਰ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਦੀ ਤਪੋਭੂਮੀ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਹੋਵੇਗੀ।

ਪਹਿਲੇ ਦਿਨ ਯਾਤਰਾ ਸਿੰਘਪੁਰ, ਮੰਗੂਪੁਰ, ਭੱਦੀ, ਥੋਪੀਆ ਅਤੇ ਕਾਠਗੜ੍ਹ ਤੋਂ ਹੁੰਦੀ ਹੋਈ ਬਲਾਚੌਰ ਪਹੁੰਚੇਗੀ, ਜਿੱਥੇ ਰਾਤ ਦਾ ਠਹਿਰਾਅ ਹੋਵੇਗਾ। ਅਗਲੇ ਦਿਨ 23 ਨਵੰਬਰ 2026 ਨੂੰ ਯਾਤਰਾ ਮਜਾਰੀ, ਸਾਹਿਬਾ, ਸਰੋਆ ਅਤੇ ਗੜ੍ਹਸ਼ੰਕਰ ਤੋਂ ਹੁੰਦੀ ਹੋਈ ਮਾਹਿਲਪੁਰ ਪਹੁੰਚੇਗੀ।

24 ਨਵੰਬਰ 2026 ਨੂੰ ਯਾਤਰਾ ਪੰਚ ਨੰਗਲਾ, ਮਾਹਿਲ ਗਹਿਲਾ, ਖਮਾਚੋਂ ਅਤੇ ਮੁਕੰਦਪੁਰ ਤੋਂ ਹੁੰਦੀ ਹੋਈ ਬੰਗਾ ਪਹੁੰਚੇਗੀ, ਜਿੱਥੇ ਰਾਤ ਦਾ ਠਹਿਰਾਅ ਕੀਤਾ ਜਾਵੇਗਾ। ਇਸ ਤੋਂ ਬਾਅਦ 25 ਨਵੰਬਰ 2026 ਨੂੰ ਯਾਤਰਾ ਮਹਦੀਪੁਰ, ਨਵਾਂਸ਼ਹਿਰ ਅਤੇ ਰਾਹੋਂ ਤੋਂ ਹੁੰਦੀ ਹੋਈ ਨਗਰ ਪਹੁੰਚੇਗੀ। ਮੀਟਿੰਗ ਵਿੱਚ ਸ਼ੋਭਾ ਯਾਤਰਾ ਦੀ ਪੂਰੀ ਰੂਪਰੇਖਾ ਤਿਆਰ ਕੀਤੀ ਗਈ।


ਜ਼ਿਲ੍ਹਾ ਟੀਮ ਦਾ ਗਠਨ

ਜ਼ਿਲ੍ਹਾ ਟੀਮ ਵਿੱਚ ਡਾ. ਦਵਿੰਦਰ ਸ਼ਰਮਾ (ਸਰਪ੍ਰਸਤ), ਪਰਮਜੀਤ ਰੱਤੇਵਾਲੀਆ (ਕਨਵੀਨਰ), ਗੁਲਸ਼ਨ ਕੁਮਾਰ (ਸੰਤ ਪ੍ਰਮੁੱਖ), ਵਰੁਣ ਵੇਦੀ (ਉਪ ਸੰਤ ਪ੍ਰਮੁੱਖ), ਵਰਿੰਦਰ ਕੁਮਾਰ (ਸੁਰੱਖਿਆ ਪ੍ਰਮੁੱਖ), ਦਲਜੀਤ ਸਿੰਘ ਅਜਨੋਹਾ (ਪ੍ਰਚਾਰ ਪ੍ਰਮੁੱਖ), ਅਮਿਤ ਕੁਮਾਰ (ਉਪ ਪ੍ਰਚਾਰ ਪ੍ਰਮੁੱਖ), ਲਖਪ੍ਰੀਤ ਕੁਮਾਰ (ਵਾਹਨ ਪ੍ਰਮੁੱਖ) ਅਤੇ ਸੰਜੀਵ ਦੁੱਗਲ (ਵਿੱਤ ਪ੍ਰਮੁੱਖ) ਸ਼ਾਮਲ ਹੋਣਗੇ।


ਵਿਧਾਨ ਸਭਾ ਹਲਕਾ-ਵਾਰ ਅਹੁਦੇਦਾਰ

ਬਲਾਚੌਰ ਹਲਕਾ — ਪਾਲਕ: ਅਨੂਪ ਕੁਮਾਰ; ਪ੍ਰਮੁੱਖ: ਰਾਜੀਵ ਆਨੰਦ।

ਗੜ੍ਹਸ਼ੰਕਰ ਹਲਕਾ — ਪਾਲਕ: ਗੁੜਾਕੇਸ਼; ਪ੍ਰਮੁੱਖ: ਜਸਵੀਰ ਸਿੰਘ।

ਬੰਗਾ ਹਲਕਾ — ਪਾਲਕ: ਵਰੁਣ ਜੈਨ; ਪ੍ਰਮੁੱਖ: ਡਾ. ਬਲਵੀਰ।

ਨਵਾਂਸ਼ਹਿਰ ਹਲਕਾ — ਪਾਲਕ: ਰਮਨ ਮਲਹੋਤਰਾ; ਪ੍ਰਮੁੱਖ: ਸਤਨਾਮ ਸਹਿਜਲ।

ਅੰਤ ਵਿੱਚ ਸ਼ਾਂਤੀ ਮੰਤਰ ਦੇ ਉਚਾਰਨ ਨਾਲ ਮੀਟਿੰਗ ਦੀ ਸਮਾਪਤੀ ਹੋਈ।