ਚੰਡੀਗੜ੍ਹ, 23 ਅਕਤੂਬਰ-ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨਿਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਵਿਸ਼ਵਕਰਮਾ ਦਿਵਸ 'ਤੇ ਭਗਵਾਨ ਵਿਸ਼ਵਕਰਮਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੁਨਿਆ ਦੇ ਪਹਿਲੇ ਇੰਜੀਨਿਅਰ, ਸ਼ਿਲਪਕਾਰ ਸਨ। ਉਨ੍ਹਾਂ ਦਾ ਜੀਵਨ ਸਾਨੂੰ ਮਿਹਨਤ ਅਤੇ ਨਵਾਚਾਰ ਦੀ ਪ੍ਰੇਰਣਾ ਦਿੰਦਾ ਹੈ। ਇਹ ਤਿਉਹਾਰ ਨਾ ਸਿਰਫ਼ ਕਾਰੀਗਰਾਂ ਅਤੇ ਮਜਦੂਰਾਂ ਦਾ ਸਨਮਾਨ ਕਰਨ ਦਾ ਮੌਕਾ ਹੈ ਸਗੋਂ ਇਹ ਸੰਦੇਸ਼ ਵੀ ਦਿੰੰਦਾ ਹੈ ਕਿ ਹਰ ਕੰਮ ਨੂੰ ਜੇਕਰ ਤਿਆਗ ਅਤੇ ਨਿਸ਼ਠਾ ਨਾਲ ਕੀਤਾ ਜਾਵੇ ਤਾਂ ਉਹੀ ਸੱਚੀ ਪੂਜਾ ਬਣ ਜਾਂਦਾ ਹੈ। ਅੱਜ ਦਾ ਦਿਨ ਮਜਦੂਰਾਂ, ਕਾਰੀਗਰਾਂ, ਇੰਜੀਨਿਅਰਿੰਗ ਅਤੇ ਉਦਯੋਗਾਂ ਨਾਲ ਜੁੜੇ ਲੋਕਾਂ ਲਈ ਵਿਸ਼ੇਸ਼ ਮਹੱਤਵ ਰਖਦਾ ਹੈ।
ਸ੍ਰੀ ਰਣਬੀਰ ਗੰਗਵਾ ਨੇ ਭਗਵਾਨ ਵਿਸ਼ਵਕਰਮਾ ਜੈਯੰਤੀ ਦੇ ਮੌਕੇ 'ਤੇ ਬੁੱਧਵਾਰ ਨੂੰ ਸ੍ਰੀ ਵਿਸ਼ਕਰਮਾ ਚੈਰਿਟੇਬਲ ਟ੍ਰਸਟ ਵੱਲੋਂ ਹਿਸਾਰ ਵਿੱਚ ਆਯੋਜਿਤ ਪੋ੍ਰਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਹਿੱਸਾ ਲਿਆ।
ਉਨ੍ਹਾਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਸਾਨੂੰ ਸਿਖਾਉਂਦੇ ਹਨ ਕਿ ਗਿਆਨ ਅਤੇ ਤਕਨੀਕ ਦਾ ਉਪਯੋਗ ਸਮਾਜ ਦੀ ਭਲਾਈ ਅਤੇ ਮਨੁੱਖਤਾ ਦੀ ਤਰੱਕੀ ਲਈ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਨ੍ਹਾਂ ਦੋਹਾਂ ਵਿਸ਼ਿਆਂ ਕੌਸ਼ਲ, ਵਿਕਾਸ ਅਤੇ ਉਦਮਿਤਾ ) ਨੂੰ ਪ੍ਰਾਥਮਿਕਤਾ 'ਤੇ ਲਿਆ ਹੈ। 
ਉਨਾਂ੍ਹ ਨੇ ਕਿਹਾ ਕਿ ਅੱਜ ਦੀ ਕੰਪੀਟਿਸ਼ਨ ਵਾਲੀ ਦੁਨਿਆ ਵਿੱਚ ਵਿਦਿਆਰਥੀਆਂ ਲਈ ਹੁਨਰ ਵਿਕਾਸ ਦਾ ਸਭ ਤੋਂ ਵੱਧ ਮਹੱਤਵ ਹੈ। ਸਫਲਤਾ ਅਤੇ ਇੱਕ ਸੰਤੁਸ਼ਟ ਜੀਵਨ ਜੀਣ ਲਈ ਵਿਦਿਆਰਥੀਆਂ ਨੂੰ ਵੱਖ ਵੱਖ ਹੁਨਰ ਹਾਸਲ ਕਰਨੇ ਹੋਣਗੇ। ਸਰਕਾਰ ਦਾ ਮੰਨਣਾ ਹੈ ਕਿ ਹੁਨਰ ਵਿਕਾਸ ਅਤੇ  ਉਦਮਿਤਾ ਦੇ ਖੇਤਰ ਵਿੱਚ ਨਿਵੇਸ਼ ਕਰਨਾ ਦੇਸ਼ ਦੇ ਉੱਜਵਲ ਭਵਿੱਖ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ  ਕੀਤਾ ਗਿਆ ਨਿਵੇਸ਼ ਹੈ।
ਵਿਕਸਿਤ ਭਾਰਤ ਦੇ ਨਿਰਮਾਣ ਦੀ ਸੋਚ ਨਾਲ ਅੱਗੇ ਵੱਧਦੇ ਹੋਏ ਪਿਛਲੇ ਦਸ਼ਕ ਵਿੱਚ ਉਦਯੋਗ ਅਨੁਕੂਲ ਅਤੇ ਮਜਦੂਰ ਭਲਾਈ ਨੀਤੀਆਂ ਕਾਰਨ ਹਰਿਆਣਾ ਨੇ ਭਾਰਤ ਦੇ ਸਭ ਤੋਂ ਪ੍ਰਗਤੀਸ਼ੀਲ ਉਦਯੋਗਿਕ ਸ਼ਕਤੀ ਕੇਂਦਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸੋਚ ਹਰਿਆਣਾ ਨੂੰ ਅਜਿਹਾ ਸੂਬਾ ਬਨਾਉਣਾ ਹੈ ਜਿੱਥੇ ਨੌਜੁਆਨਾਂ ਨੂੰ ਸਿੱਖਿਆ ਦੇ ਨਾਲ ਸਾਰਥਕ ਦਿਸ਼ਾ, ਉਦੇਸ਼ ਅਤੇ ਮੌਕੇ ਵੀ ਮੁਹੱਈਆ ਕਰਵਾਏ ਜਾਣ। ਇਸੇ ਸੋਚ ਨਾਲ ਹਰੇਕ ਯੂਨਿਵਰਸਿਟੀ ਨੂੰ ਉਦਯੋਗ ਭਾਗੀਦਾਰਾਂ ਦੀ ਮਦਦ ਪ੍ਰੋਗਰਾਮ ਸੰਚਾਲਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸਿੱਖਿਆ ਅਤੇ ਰੁਜਗਾਰ ਵਿੱਚਕਾਰ ਫਾਸਲਾ ਘੱਟ ਹੋ ਸਕੇ।
ਉਨਾਂ੍ਹ ਨੇ ਕਿਹਾ ਕਿ ਰਿਸਰਚ ਨੂੰ ਪ੍ਰੋਤਸਾਹਿਤ ਕਰਨ ਲਈ ਹਰਿਆਣਾ ਰਾਜ ਰਿਸਰਚ ਕੋਸ਼ ਬਣਾਇਆ ਹੈ। ਸੂਬਾ ਸਰਕਾਰ ਹਰੇਕ ਜ਼ਿਲ੍ਹੇ ਵਿੱਚ ਇੱਕ ਮਾਡਲ ਕੌਸ਼ਲ ਕਾਲੇਜ ਅਤੇ ਇੱਕ ਮਾਡਲ ਕੌਸ਼ਲ ਸਕੂਲ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਨਾਨ ਸਟਾਪ ਸਰਕਾਰ ਦਾ ਸੰਕਲਪ ਹੈ-ਗੁਣਵੱਤਾਪੂਰਨ ਸਿੱਖਿਆ, ਸਾਰਥਕ ਰੁਜਗਾਰ ਅਤੇ ਨਵਾਚਾਰ ਨੂੰ ਵਧਾਵਾ ਦੇਣਾ।
ਉਨ੍ਹਾਂ ਨੇ ਕਿਹਾ ਕਿ ਮੌਜ਼ੂਦਾ ਹਰਿਆਣਾ ਸਰਕਾਰ ਨੇ ਸਮਾਜ ਦੇ ਲੋਕਾਂ ਲਈ ਅਜਿਹੀ ਵਿਵਸਥਾ ਸਥਾਪਿਤ ਕੀਤੀ ਹੈ ਜਿਸ ਵਿੱਚ ਪੜ੍ਹੇ-ਲਿਖੇ ਨੌਜੁਆਨਾਂ ਨੂੰ ਉਨ੍ਹਾਂ ਦੀ ਕਾਬਿਲਿਅਤ ਦੇ ਅਧਾਰ 'ਤੇ ਨੌਕਰੀ ਮਿਲ ਸਕੇ। ਹਰਿਆਣਾ ਸਿਵਲ ਸਰਵਿਸ ਦੀ ਭਰਤੀ ਦਾ ਉਦਾਹਰਨ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਮੌਜ਼ੂਦਾ ਸਰਕਾਰ ਵਿੱਚ ਹੀ ਸੰਭਵ ਹੋ ਪਾਇਆ ਹੈ ਜਿੱਥੇ ਪੜ੍ਹਨ-ਲਿਖਣ ਵਾਲੇ ਨੌਜੁਆਨਾਂ ਨੂੰ ਉਨ੍ਹਾਂ ਦੀ ਕਾਬਿਲਿਅਤ ਦੇ ਅਧਾਰ 'ਤੇ ਨੌਕਰੀ ਮਿਲ ਰਹੀ ਹੈ। ਇਸ ਤੋਂ ਇਲਾਵਾ ਪੰਚਾਇਤ ਅਤੇ ਸ਼ਹਿਰੀ ਸਥਾਨਕ ਨਿਗਮਾਂ ਵਿੱਚ ਪਿਛੜਾ ਵਰਗ ਸਮਾਜ ਦੇ ਲੋਕਾਂ ਲਈ ਰਾਖਵਾਂਕਰਨ ਦੀ ਵਿਵਸਥਾ ਸਰਕਾਰ ਵੱਲੋਂ ਕੀਤੀ ਗਈ ਹੈ।