ਨਵਾਂਸ਼ਹਿਰ/ਕਾਠਗੜ੍ਹ, 10 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਕਾਠਗੜ੍ਹ ਦੇ ਨਜ਼ਦੀਕੀ ਪਿੰਡ ਬੇਹਰੜੀ ਵਿਖੇ ਮੂਮ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਮੂਮ ਗੋਤ ਪ੍ਰਬੰਧਕ ਕਮੇਟੀ ਅਤੇ ਸਮੂਹ ਮੂਮ ਪਰਿਵਾਰਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਸਬੰਧ ਵਿੱਚ ਸਤੀ ਮਾਤਾ ਦੇ ਅਸਥਾਨ ਵਿਖੇ ਪੂਰਨ ਵਿਧੀ-ਵਿਧਾਨ ਨਾਲ ਹਵਨ-ਪੂਜਾ ਕਰਵਾਈ ਗਈ। ਉਪਰੰਤ ਚੁੰਨਰੀ ਦੀ ਰਸਮ ਨਿਭਾਈ ਗਈ ਅਤੇ ਝੰਡਾ ਚੜ੍ਹਾਇਆ ਗਿਆ। ਇਸੇ ਤਰ੍ਹਾਂ ਬਾਬਾ ਬਾਲਾ ਜੀ ਦੀ ਪ੍ਰਤਿਮਾ ਨੂੰ ਵਸਤਰ ਪਹਿਨਾਏ ਗਏ ਅਤੇ ਝੰਡਾ ਚੜ੍ਹਾਇਆ ਗਿਆ।
ਇਸ ਸਾਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਅਤੇ ਨਾਲ ਲੱਗਦੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਏ ਅਤੇ ਚਿਰਾਗ ਰੌਸ਼ਨ ਕੀਤੇ। ਸੇਵਾਦਾਰਾਂ ਅਤੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਦੇ ਬੈਠਣ, ਚਾਹ-ਪਾਣੀ ਅਤੇ ਲੰਗਰ ਦੇ ਵਧੀਆ ਪ੍ਰਬੰਧ ਕੀਤੇ ਗਏ। ਸੰਗਤ ਦਾ ਧੰਨਵਾਦ ਤੁਲਸੀ ਰਾਮ ਫਤਿਹਪੁਰ ਵੱਲੋਂ ਕੀਤਾ ਗਿਆ।
ਇਸ ਮੌਕੇ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਪਨਿਆਲੀ ਕਲਾਂ, ਤੁਲਸੀ ਰਾਮ ਫਤਿਹਪੁਰ, ਸੁਰਜੀਤ ਕੁਮਾਰ ਬਲਾਚੌਰ, ਕਮਲਜੀਤ ਦਿੱਲੀ, ਪਰਸ਼ੋਤਮ ਸਿੰਘ, ਹੇਮਰਾਜ ਸਿੰਘ, ਅਮਰੀਕ ਸਿੰਘ, ਰਾਮਦਾਸ, ਜਗਦੀਸ਼ ਲਾਲ, ਹਰਦਿਆਲ ਚੰਦ, ਰਾਮਜੀ ਪੱਲੀਆਂ, ਹਰੀ ਰਾਮ ਬਾਗੋਵਾਲ, ਮਾਸਟਰ ਕ੍ਰਿਸ਼ਨ ਦੇਵ, ਬਲਵੰਤ ਰਾਮ ਆਦਿ ਤੋਂ ਇਲਾਵਾ ਹੋਰ ਵੀ ਪ੍ਰਬੰਧਕ ਅਤੇ ਸੇਵਾਦਾਰ ਹਾਜ਼ਰ ਸਨ।
