ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਨਵੰਬਰ:- ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਛੇਵੀਂ ਜਮਾਤ ਵਿੱਚ ਦਾਖਲੇ ਲਈ ਜਿਨ੍ਹਾਂ ਵਿਦਿਆਰਥੀਆਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਸ਼ਨ ਟੈਸਟ (JNVST) ਲਈ ਅਪਲਾਈ ਕੀਤਾ ਹੈ, ਉਹ ਆਪਣਾ ਐਡਮਿਟ ਕਾਰਡ ਜਵਾਹਰ ਨਵੋਦਿਆ ਵਿਦਿਆਲਿਆ ਦੀ ਅਧਿਕਾਰਤ ਵੈੱਬਸਾਈਟ [http://navodaya.gov.in](http://navodaya.gov.in) ਤੋਂ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦਰਜ ਕਰਨੀ ਹੋਵੇਗੀ।

ਇਸ ਸਬੰਧੀ ਪ੍ਰਿੰਸੀਪਲ ਇੰਚਾਰਜ ਸ੍ਰੀ ਰਜਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਛੇਵੀਂ ਜਮਾਤ ਦੇ ਦਾਖਲੇ ਲਈ ਚੋਣ ਪ੍ਰੀਖਿਆ ਮਿਤੀ 28 ਨਵੰਬਰ 2026 (ਸ਼ਨੀਵਾਰ) ਨੂੰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 8 ਪ੍ਰੀਖਿਆ ਕੇਂਦਰਾਂ ਵਿਖੇ ਕਰਵਾਈ ਜਾਵੇਗੀ। ਪ੍ਰੀਖਿਆ ਦਾ ਸਮਾਂ ਸਵੇਰੇ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ।

ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਆਪਣਾ ਐਡਮਿਟ ਕਾਰਡ ਅਤੇ ਇੱਕ ਵੈਧ ਪਛਾਣ ਪੱਤਰ ਲਾਜ਼ਮੀ ਤੌਰ 'ਤੇ ਨਾਲ ਲੈ ਕੇ ਆਉਣ।