ਪਟਿਆਲਾ- ਭਾਰਤੀਯ ਆਯੂਰਵੈਦਿਕ ਖੋਜ ਸੰਸਥਾ ਵਲੋਂ ਕੀਤੀ ਵਿਸ਼ੇਸ਼ ਖੋਜ ਅਨੁਸਾਰ ਭਾਰਤ ਦੇ 50/60% ਬੱਚਿਆਂ ਅਤੇ ਨਾਬਾਲਗਾਂ ਵਿੱਚ ਬਹੁਤ ਤੇਜ਼ੀ ਨਾਲ ਦਿਲ, ਲੀਵਰ, ਕੈਂਸਰ, ਦਿਮਾਗ ਅਤੇ ਹੱਡੀਆਂ, ਅੰਨ੍ਹਾਪਣ ਦੰਦਾਂ ਦੀਆਂ ਬਿਮਾਰੀਆਂ ਵੱਧਦੀਆਂ ਜਾ ਰਹੀਆਂ, ਪਰ ਬਜ਼ੁਰਗ  ਸਾਵਧਾਨੀਆਂ ਨਾਲ ਕਾਰਜ ਕਰਦੇ, ਆਪਣੇ ਭੋਜਨ, ਪਾਣੀ, ਹਵਾਵਾਂ, ਭਾਈਚਾਰੇ, ਸੈਰ ਕਸਰਤਾਂ, ਵਾਤਾਵਰਨ, ਭੋਜਨ ਰਿਸ਼ਤਿਆਂ ਦੀ ਮਹੱਤਤਾ ਸਮਝਦੇ ਹੋਏ ਜੀਵਨ ਵਿੱਚ ਬਹੁਤ ਕੁਝ ਸਹਿਕੇ, ਰਿਸ਼ਤਿਆਂ ਨੂੰ ਨਿਭਾਉਣ ਲਈ ਯਤਨਸ਼ੀਲ ਰਹਿੰਦੇ ਹਨ।
ਸਰਵੇ ਅਨੁਸਾਰ ਬੱਚਿਆਂ, ਨਾਬਾਲਗਾਂ ਦੇ ਖੂਨ ਮਾਸਪੇਸ਼ੀਆਂ, ਨਾੜੀਆਂ ਲੀਵਰ ਵਿੱਚ ਚਰਬੀ, ਕਾਰਬਨ ਡਾਇਕ ਸਾਈਡ, ਸ਼ੂਗਰ, ਨਮਕ, ਗੰਦਗੀ, ਘਟੀਆ ਕੈਲਸਟਰੋਲ ਤੇਜ਼ੀ ਨਾਲ ਵੱਧ ਰਹੇ ਪਰ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਕਾਰਬੋਹਾਈਡ੍ਰੇਟ, ਪਾਣੀ ਆਕਸੀਜਨ ਦੀ ਭਾਰੀ ਮਾਤਰਾ ਵਿੱਚ ਕਮੀਆਂ ਹੋਣ ਕਾਰਨ ਬੱਚਿਆਂ, ਨਾਬਾਲਗਾਂ ਦੀਆਂ ਰੋਗ ਰਖਿਆ ਸ਼ਕਤੀਆਂ ਘਟਦੀਆਂ ਜਾ ਰਹੀਆਂ ਹਨ। ਉਨ੍ਹਾਂ ਦੀਆਂ ਹੱਡੀਆਂ, ਪਾਚਨ ਤੰਤਰ ਅਤੇ ਮਾਸਪੇਸ਼ੀਆਂ ਵਿੱਚ ਕਮਜ਼ੋਰੀਆਂ ਆ ਰਹੀਆਂ ਹਨ।
ਕਸਰਤਾਂ, ਸੈਰ, ਖੇਡ ਮੁਕਾਬਲੇ ਨਾ ਕਰਨ ਕਾਰਨ, ਸ਼ਰੀਰਕ, ਮਾਨਸਿਕ, ਸਮਾਜਿਕ, ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ ਦੇ ਗੁਣਾਂ ਦੀ ਕਮੀਂ ਅਤੇ ਤਾਜ਼ੇ ਫਲ, ਸਬਜ਼ੀਆਂ, ਦਾਲਾਂ ਸਲਾਦ ਤੋਂ ਦੂਰ ਰਹਿਣ ਕਰਕੇ, ਬੱਚਿਆਂ ਵਿੱਚ ਪੋਸ਼ਟਿਕ ਪਦਾਰਥਾਂ ਦੀ ਕਮੀਂਆ ਆ ਰਹੀਆਂ ਹਨ। ਤਣਾਅ, ਆਕੜ, ਹੰਕਾਰ, ਕਾਹਲੀ, ਤੇਜ਼ੀ, ਲਾਲਚ , ਹੇਰਾਫੇਰੀਆਂ, ਨਾਸਮਝੀ ਦੀਆਂ ਭਾਵਨਾਵਾਂ, ਵਿਚਾਰ, ਆਦਤਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ 20/30 ਸਾਲਾਂ ਤੋਂ  ਘਰਾਂ ਵਿੱਚ ਤਿਆਰ ਭੋਜਨ, ਸ਼ੁਧ ਸਾਫ ਪਾਣੀ, ਸ਼ੁਧ ਹਵਾਵਾਂ ਦੀ ਥਾਂ, ਰੇਹੜੀਆਂ, ਢਾਬਿਆਂ,  ਅਤੇ ਗਲੀਆਂ ਵਿਖੇ ਵਿਕਦੇ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ, ਨਸ਼ਿਆਂ ਦੀ ਚੀਜ਼ਾਂ ਬੱਚਿਆ, ਨਾਬਾਲਗਾਂ ਅਤੇ ਇਸਤਰੀਆਂ ਦੀ ਪਹਿਲੀ ਪਸੰਦ ਬਣ ਗਏ ਹਨ। ਘਰਾਂ ਵਿੱਚ ਭੋਜਨ ਪਕਾਉਣ ਦੀ ਥਾਂ ਮੋਬਾਈਲ ਤੇ ਫੋਨ ਕਰਕੇ ਬਾਸੀ, ਘਟੀਆ ਭੋਜਨ ਮੰਗਵਾਏ ਅਤੇ ਖਾਧੇ ਜਾਂਦੇ ਹਨ।  ਜਿਸ ਕਾਰਨ ਬਾਲਗ ਹੋਣ ਤੱਕ ਨੋਜਵਾਨਾਂ ਦੇ ਸਰੀਰਾਂ ਵਿੱਚ ਮਰਦਾਨਗੀ ਤਾਕਤਾਂ, ਬੱਚੇ ਪੈਦਾ ਕਰਨ ਦੀ ਸ਼ਕਤੀਆਂ, ਖਤਮ ਹੋਣ ਲਗਦੀਆਂ ਹਨ। ਬੱਚਿਆਂ, ਅਤੇ ਨੋਜਵਾਨ ਮਾਪਿਆਂ ਵਲੋਂ ਕਸਰਤਾਂ, ਖੇਡਾਂ, ਸੈਰ, ਪੈਦਲ ਚੱਲਣ ਦੀ ਥਾਂ, ਹਰ ਥਾਂ ਅਤੇ ਹਰ ਵੇਲੇ ਮੋਬਾਇਲਾਂ, ਵ੍ਹੀਕਲਾਂ ਦੀ ਵਰਤੋਂ, ਉਨ੍ਹਾਂ ਨੂੰ ਅਪਾਹਜ ਬਣਾ ਰਹੇ ਹਨ।  ਬੱਚਿਆਂ ਨੂੰ ਮੋਬਾਈਲ ਟੀਵੀ ਦੇਕੇ, ਤੁਰਨ ਫਿਰਨ, ਸ਼ਰਾਰਤਾਂ ਕਰਨ, ਖੇਡਣ ਤੋਂ ਰੋਕਿਆ ਜਾ ਰਿਹਾ ਹੈ ਜਿਸ ਕਾਰਨ ਬੱਚੇ, ਅਪਾਹਜ ਜਾਂ ਆਰਾਮ ਪ੍ਰਸਤ, ਕਮਜ਼ੋਰ ਕੌਮਲ ਜ਼ਿੱਦੀ, ਆਕੜਵਾਜ ਬਣਦੇ ਜਾ ਰਹੇ ਹਨ। ਮਾਪਿਆਂ ਵਲੋਂ ਆਪ ਅਤੇ ਬੱਚਿਆਂ ਨੂੰ ਫਾਸਟ ਫੂਡ, ਜੰਕ ਫੂਡ, ਕੋਲਡ, ਡਰਿੰਕਸ ਰਾਹੀਂ  ਰਸਾਇਣਕ, ਕੈਮੀਕਲ ਪਦਾਰਥ ਦਿੱਤੇ ਜਾਂਦੇ ਹਨ। ਜ਼ੋ ਭਿਆਨਕ ਬਿਮਾਰੀਆਂ ਦੀ ਉਤਪਤੀ ਦੇ ਕਾਰਨ ਬਣ ਰਹੇ ਹਨ। ਨੋਜਵਾਨ ਮਾਪਿਆਂ ਵਲੋਂ ਆਪਣੇ ਸੰਵਾਦਾਂ, ਫੈਸ਼ਨਾਂ, ਦਿਖਾਵਿਆਂ, ਆਰਾਮ ਪ੍ਰਸਤੀਆਂ, ਮੋਜ਼ ਮਸਤੀਆਂ ਦੀਆਂ ਇਛਾਵਾਂ,  ਦੀ ਪੂਰਤੀ ਲਈ ਲਗਾਤਾਰ, ਲੋਅਨ, ਕਰਜੇ ਲਏ ਜਾ ਰਹੇ ਹਨ। ਜਿਸ ਕਾਰਨ ਤਣਾਅ, ਪ੍ਰੇਸ਼ਾਨੀਆਂ, ਨਫਰਤਾਂ, ਲਾਲਚ, ਖੁਦਗਰਜ਼ੀ, ਹੇਰਾਫੇਰੀਆਂ, ਲੁਟਮਾਰਾ, ਬੇਈਮਾਨੀਆਂ ਖੁਦਕਸ਼ੀਆਂ ਅਤੇ ਤਲਾਕ ਵਧ ਰਹੇ ਹਨ।
ਉਹ ਅਨੁਸ਼ਾਸਨ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਧਰਮ ਕਰਮ, ਪ੍ਰੳਪਕਾਰ ਇਨਸਾਨੀਅਤ, ਭਾਈਚਾਰੇ ਤੋਂ ਦੂਰ ਹੋ ਰਹੇ ਹਨ। ਚੰਗੇ ਗਿਆਨਵਾਨ ਵਿਦਵਾਨ ਡਾਕਟਰਾਂ ਅਤੇ ਵਿਸ਼ਾ ਮਾਹਿਰਾਂ ਦੀ ਰਾਏ ਹੈ ਕਿ ਘਰਾਂ ਵਿੱਚ ਤਜਰਬੇਕਾਰ, ਵਿਦਵਾਨ, ਗਿਆਨਵਾਨ ਬਜ਼ੁਰਗਾਂ ਦੀ ਅਣਹੋਂਦ ਹੋਣਾ ਵੀ ਅਜੋਕੇ ਸਮੇਂ ਦੀਆਂ ਸਮਸਿਆਵਾਂ ਵਿੱਚ ਵਾਧਾ ਕਰਦੀਆ ਹਨ।  ਜਿਹੜੇ ਘਰ ਪਰਿਵਾਰਾਂ ਵਿੱਚ ਬਜ਼ੁਰਗ ਰਹਿੰਦੇ ਹਨ, ਉਥੇ ਉਨ੍ਹਾਂ ਬਜ਼ੁਰਗਾਂ ਦੀਆਂ ਪੁਰਾਤਨ ਗਲਾਂ, ਅਭਿਆਸ, ਤਜਰਬਿਆਂ, ਰਾਹੀਂ ਬੱਚਿਆਂ ਦੇ ਪਾਲਣ ਪੋਸ਼ਣ ਦੇ ਢੰਗ ਤਰੀਕਿਆਂ ਨੂੰ ਸਨਮਾਨ ਨਹੀਂ ਦਿੱਤੇ ਜਾਂਦੇ।         
ਮਾਪਿਆਂ ਵਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਨੰਬਰ ਲੈਣ ਲਈ, ਬੱਚਿਆਂ ਨੂੰ ਤਣਾਅ, ਪ੍ਰੇਸ਼ਾਨੀਆਂ, ਬੇਆਰਾਮੀਆ, ਦਿੱਤੀਆ ਜਾਂਦੀਆਂ ਹਨ।  ਸਿੱਖਿਆ ਸੰਸਥਾਵਾਂ ਵਿਖੇ ਬੱਚਿਆਂ ਵਲੋਂ ਖੇਡਾਂ, ਖੇਡ ਮੁਕਾਬਲਿਆਂ, ਪਸੀਨੇ ਵਹਾਉਣ ਵਾਲੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਬੰਦ ਕਰ ਦਿੱਤਾ ਹੈ। ਦੋ ਤਿੰਨ ਸਾਲਾਂ ਦੇ ਬੱਚਿਆਂ ਨੂੰ ਰਾਤੀਂ 10/11 ਵਜੇ ਤੱਕ ਸੋਣ ਨਹੀਂ ਦਿੱਤਾ ਜਾਂਦਾ ਅਤੇ ਸਵੇਰੇ  ਉਠਾਕੇ, ਜ਼ਬਰਦਸਤੀ ਟੱਟੀ ਪਿਸ਼ਾਬ ਕਰਵਾਏ ਜਾਂਦੇ ਹਨ। ਨੀਂਦ ਵਿੱਚ ਹੀ ਬੱਚਿਆਂ ਨੂੰ  ਫਾਸਟ ਫੂਡ, ਦੁੱਧ, ਬਦਾਮ, ਮੈਂਗੀ ਆਦਿ ਖੁਆਏ ਜਾਂਦੇ ਹਨ ਅਤੇ ਬੱਚਿਆਂ ਨੂੰ ਪੈਦਲ ਜਾਣ ਦੀ ਥਾਂ, ਗੱਡੀਆਂ ਵਿੱਚ ਬੈਠਾ ਕੇ ਦੂਰ ਦੁਰਾਡੇ ਸਕੂਲਾਂ ਵਿਖੇ ਭੇਜਿਆ ਜਾਂਦਾ ਹੈ।  ਮਾਸੂਮ ਬੱਚੇ 30/40/50 ਮਿੰਟ ਗੱਡੀਆਂ ਵਿੱਚ ਫਸਕੇ  ਸਕੂਲ ਪਹੁੰਚਦੇ, 6/7 ਘੰਟੇ ਕਮਰਿਆਂ ਵਿੱਚ ਬੈਠੇ ਰਹਿੰਦੇ, ਫੇਰ 40/50 ਮਿੰਟ ਗੱਡੀਆਂ ਰਾਹੀਂ ਘਰ ਪਹੁੰਚੇ ਹਨ। ਜਦਕਿ ਪਹਿਲਾਂ ਬੱਚੇ ਦੌੜਦੇ ਖੇਡਦੇ ਹੋਏ ਪੈਦਲ ਸਕੂਲ ਜਾਇਆਂ ਅਤੇ ਵਾਪਸ ਆਇਆ ਕਰਦੇ ਸਨ। ਘਰ ਆਕੇ ਨੋਕਰਾਂ ਰਾਹੀਂ ਜਾਂ ਮਾਪਿਆਂ ਵਲੋਂ ਸਵੇਰੇ ਹੀ ਤਿਆਰ ਫਾਸਟ ਫੂਡ, ਜੰਕ ਫੂਡ, ਖ਼ਾਕੇ, ਟਿਉਸ਼ਨ ਪੜ੍ਹਣ, ਹੋਮ ਵਰਕ ਕਰਦੇ ਹੋਏ ਸ਼ਰੀਰਕ, ਮਾਨਸਿਕ, ਸਮਾਜਿਕ ਤੋਰ ਤੇ ਬੇਹੱਦ ਦੁਖੀ ਪ੍ਰੇਸ਼ਾਨ ਰਹਿੰਦੇ ਹੋਏ ਆਪਣੇ ਮਾਪਿਆਂ ਨੂੰ  ਨਫਰਤਾਂ ਦੀ ਨਜ਼ਰਾਂ ਨਾਲ ਦੇਖਦੇ ਰਹਿੰਦੇ ਹਨ।  
ਬੱਚਿਆਂ, ਨਾਬਾਲਗਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ, ਬਿਨਾਂ ਦਵਾਈਆਂ ਦੇ, ਸਿਹਤਮੰਦ, ਤਦੰਰੁਸਤ, ਸੁਰੱਖਿਅਤ, ਖੁਸ਼ਹਾਲ, ਰੋਗ ਅਤੇ ਤਣਾਓ ਰਹਿਤ ਕਿਵੇਂ ਰਹਿਣਾ, ਬਾਰੇ ਜਾਣਕਾਰੀਆਂ ਦੇਣੀਆਂ ਬਹੁਤ ਜ਼ਰੂਰੀ ਹਨ।
ਬਚਪਨ ਵਿੱਚ ਸ਼ੁਰੂ ਹੋ ਰਹੀਆਂ ਬਿਮਾਰੀਆਂ ਦੇ ਲਛੱਣਾਂ ਦੀ ਪਹਿਚਾਣ ਬਾਰੇ ਜਾਣਕਾਰੀਆਂ ਵੀ ਦੇਣੀਆਂ ਚਾਹੀਦੀਆਂ ਹਨ।         ਬੱਚੇ, ਨਾਬਾਲਗ ਅਤੇ ਨੋਜਵਾਨ ਅਜਿਹੇ ਸਪਲੀਮੈਂਟਾਂ ਦੀ ਵਰਤੋਂ ਕਰ ਰਹੇ ਹਨ ਜਿਨ੍ਹਾਂ ਰਾਹੀਂ ਉਹ ਜਲਦੀ ਤੋਂ ਜਲਦੀ ਹੀਰੋ, ਸੁੰਦਰ, ਸੋਹਣੇ, ਤਾਕਤਵਰ ਭਲਵਾਨ ਬਣ ਜਾਣ। ਅਜ 60% ਤੋਂ ਵੱਧ ਬੱਚੇ ਅਤੇ ਵਿਦਿਆਰਥੀ ਕਿਸੇ ਨਾ ਕਿਸੇ ਸਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਭਾਈਚਾਰੇ, ਇਕੱਲੇਪਣ, ਪਰਿਵਾਰਾਂ ਤੋਂ ਦੂਰ ਰਹਿਣ ਦੀਆਂ ਬਿਮਾਰੀਆਂ ਨਾਲ ਪੀੜਤ ਹਨ। ਪਰ ਮਾਪਿਆਂ ਕੋਲ ਸਮੇਂ, ਗਿਆਨ, ਤਜਰਬਿਆਂ, ਸਬਰ ਸ਼ਾਂਤੀ, ਬਜ਼ੁਰਗਾਂ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਦੀ ਕਮੀਂ ਹੋਣ ਕਾਰਨ, ਉਨ੍ਹਾਂ ਵਲੋ ਬੱਚਿਆਂ ਦੀਆ ਸਮਸਿਆਵਾਂ ਨੂੰ ਠੀਕ ਤਰੀਕੇ ਨਾਲ ਸਮਝਣ ਦੀ ਜਾਣਕਾਰੀ ਨਾ ਹੋਣ ਕਾਰਨ, ਉਨ੍ਹਾਂ ਵਲੋਂ ਬੱਚਿਆਂ ਦੀਆਂ ਸ਼ੁਰੂ ਹੋ ਰਹੀਆਂ ਬਿਮਾਰੀਆਂ, ਬਾਰੇ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ।     
ਛੋਟੀ ਛੋਟੀ ਸ਼ਰੀਰਕ, ਮਾਨਸਿਕ, ਸਮਾਜਿਕ, ਪਰਿਵਾਰਕ, ਸੰਸਥਾਵਾਂ, ਆਵਾਜਾਈ ਦੀਆਂ ਪ੍ਰੇਸ਼ਾਨੀਆਂ ਦੇ ਹਲ ਲਈ ਬੱਚਿਆਂ ਨੂੰ ਲਗਾਤਾਰ ਦਵਾਈਆਂ ਦਿੱਤੀਆਂ ਜਾ ਰਹੀਆ ਹਨ।  ਪ੍ਰਹੇਜ ਨਾਲ ਠੀਕ ਹੋਣ ਵਾਲੀਆਂ  ਬਿਮਾਰੀਆਂ, ਨਾ ਗੋਰ ਕਰਨ ਕਾਰਨ, ਕੁੱਝ ਸਮੇਂ ਬਾਅਦ ਕੈਂਸਰ, ਲੀਵਰ, ਸ਼ੂਗਰ, ਬਲੱਡ ਪਰੈਸ਼ਰ, ਹੱਡੀਆਂ, ਦਿਲ ਦਿਮਾਗ ਦੇ ਦੌਰੇ, ਥੈਲਾਸੀਮੀਆ, ਅਨੀਮੀਆ , ਮਾਸਪੇਸ਼ੀਆਂ ਦੇ ਦਰਦ ਅਤੇ ਦੂਸਰੀਆਂ ਬਿਮਾਰੀਆਂ ਬਣ ਜਾਂਦੀਆਂ ਹਨ। ਸਰਵੇ ਅਨੁਸਾਰ 60/70% ਬੱਚੇ ਅਤੇ ਨੋਜਵਾਨ ਕਿਸੇ ਨਾ ਕਿਸੇ ਬਿਮਾਰੀ ਨਾਲ ਪੀੜਤ ਹੋ ਚੁੱਕੇ ਹਨ।
ਵੱਧ ਤੋਂ ਵੱਧ ਨੰਬਰ ਲੈਣ ਦੀ ਦੌੜ ਦੀ ਥਾਂ, ਬੱਚਿਆਂ ਨੂੰ ਵੱਧ ਤੋਂ ਵੱਧ ਸਿਹਤਮੰਦ, ਤਦੰਰੁਸਤ, ਸੁਰੱਖਿਅਤ, ਖੁਸ਼ਹਾਲ, ਰੋਗ ਰਹਿਤ, ਤਾਕਤਵਰ, ਹਿੰਮਤੀ, ਆਤਮ ਵਿਸ਼ਵਾਸੀ, ਜਾਗਰੂਕ ਰੱਖਣ ਵਾਸਤੇ ਬੱਚਿਆਂ ਦੀ ਥਾਂ ਮਾਪਿਆਂ ਦੀ ਕੋਸਲਿੰਗ, ਜਾਗਰੂਕਤਾ ਦੇ ਨਾਲ ਬਜ਼ੁਰਗਾਂ ਦੇ ਪਿਆਰ, ਸਤਿਕਾਰ, ਹਮਦਰਦੀ ਅਤੇ ਭਾਈਚਾਰੇ, ਰਿਸ਼ਤਿਆਂ ਨੂੰ ਕਾਇਮ ਰੱਖਣ ਦੀ ਵੱਧ ਜ਼ਰੂਰਤ ਹੈ। ਪਰ ਨੋਜਵਾਨ ਮਾਪਿਆਂ ਵਲੋਂ ਸਮਝੌਤੇ ਨਹੀਂ ਕੀਤੇ ਜਾਂਦੇ। 
ਜ਼ਰੂਰਤ ਹੈ ਕਿ ਖੇਡ ਮੈਦਾਨ ਤਿਆਰ ਕੀਤੇ ਜਾਣ, ਸਿਖਿਆ ਸੰਸਥਾਵਾਂ ਵਿਖੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਲਾਜ ਦੀ ਥਾਂ ਪ੍ਰਹੇਜ਼ ਬਾਰੇ, ਚੰਗੀ ਸਿਹਤ, ਤੰਦਰੁਸਤੀ, ਅਰੋਗਤਾ ਲਈ ਤਾਜ਼ੇ ਭੋਜਨ, ਸ਼ੁਧ ਪਾਣੀ, ਹਵਾਵਾਂ, ਨਿਰੰਤਰ ਕਸਰਤਾਂ, ਖੇਡਾਂ, ਸੂਰਜ ਦੀ ਧੁੱਪ, ਸੈਰ, ਪਸੀਨੇ ਵਹਾਉਣਾ, ਜ਼ੋਰਦਾਰ ਕਾਰਜ ਕਰਨੇ, ਮੋਬਾਈਲਾਂ ਟੀ ਵੀ ਤੋਂ ਦੂਰ, ਸੰਤੁਸ਼ਟੀ, ਤਣਾਉ ਰਹਿਤ, ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ ਅਨੁਸ਼ਾਸਨ, ਜ਼ਿੰਦਗੀ ਵਿੱਚ ਸਿਹਤ, ਤੰਦਰੁਸਤੀ, ਅਰੋਗਤਾ, ਖੁਸ਼ੀਆਂ , ਮਾਪਿਆਂ, ਬਜ਼ੁਰਗਾਂ, ਭਾਈਚਾਰੇ, ਖੁਸ਼ਹਾਲ ਵਾਤਾਵਰਨ, ਰਿਸ਼ਤਿਆਂ ਦੀ ਮਹੱਤਤਾ ਪਹਿਲ ਦੇ ਆਧਾਰ ਤੇ ਦੱਸੀਆਂ ਜਾਣ।   
ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਪਹਿਲਾਂ, ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਜ਼ੁਮੇਵਾਰੀਆਂ ਚੰਗੇ ਜੁਮੇਵਾਰ ਬਨਾਉਣ ਲਈ ਚੰਗੀਆਂ ਆਦਤਾਂ ਵਾਤਾਵਰਣ ਭਾਵਨਾਵਾਂ ਮਾਹੋਲ ਦਿੱਤੇ ਜਾਣ। ਸੁਰੱਖਿਆ, ਸਿਹਤ, ਤਦੰਰੁਸਤੀ, ਅਰੋਗਤਾ, ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਬਾਰੇ ਜਾਗਰੂਕ ਕਰਨਾ, ਵਰਤਮਾਨ ਅਤੇ ਭਵਿੱਖ ਵਿੱਚ, ਬੱਚਿਆਂ ਨੂੰ ਸਿਹਤਮੰਦ ਤਦੰਰੁਸਤ ਸੁਰੱਖਿਅਤ ਰੋਗ ਰਹਿਤ ਤਾਕਤਵਰ ਹਿੰਮਤੀ ਆਤਮ ਵਿਸ਼ਵਾਸੀ ਬਨਾਉਂਣ ਵਾਸਤੇ ਵੱਧ ਲਾਭਦਾਇਕ ਸਿੱਧ ਹੋ ਸਕਦੇ ਹਨ।